ਅਦਾਕਾਰ ਸ਼ੇਖਰ ਸੁਮਨ ਦੀ ਮਾਂ ਦਾ ਹੋਇਆ ਦਿਹਾਂਤ, ਭਾਵੁਕ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

06/19/2021 3:39:57 PM

ਮੁੰਬਈ- ਮਸ਼ਹੂਰ ਅਦਾਕਾਰ ਸ਼ੇਖਰ ਸੁਮਨ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਸ਼ੇਖਰ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਮਾਂ ਦੇ ਦਿਹਾਂਤ ਦੀ ਖ਼ਬਰ ਸਾਂਝੀ ਕੀਤੀ ਹੈ। ਸ਼ੇਖਰ ਨੇ ਪੋਸਟ ਵਿਚ ਦੱਸਿਆ ਹੈ ਕਿ ਆਪਣੀ ਮਾਂ ਦੀ ਮੌਤ ਤੋਂ ਬਾਅਦ ਉਹ ਇਕ ਅਨਾਥ ਦੀ ਤਰ੍ਹਾਂ ਮਹਿਸੂਸ ਕਰ ਰਿਹਾ ਹੈ ਅਤੇ ਬਹੁਤ ਦੁਖੀ ਹੈ। ਉਸ ਨੇ ਆਪਣੀ ਮਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਭਾਵਨਾਤਮਕ ਪੋਸਟ ਲਿਖੀ ਹੈ।


ਖ਼ਬਰਾਂ ਦੀ ਮੰਨੀਏ ਤਾਂ ਉਹਨਾਂ ਦੀ ਮਾਂ ਲੰਬੇ ਸਮੇਂ ਤੋਂ ਕਿਡਨੀ ਨਾਲ ਸਬੰਧਤ ਬਿਮਾਰੀ ਨਾਲ ਪੀੜਤ ਸੀ ਅਤੇ ਕੁਝ ਦਿਨਾਂ ਤੋਂ ਉਹਨਾਂ ਦੀ ਹਾਲਤ ਬਹੁਤ ਖਰਾਬ ਸੀ। ਸ਼ੇਖਰ ਸੁਮਨ ਨੇ ਮਾਂ ਲਈ ਇਕ ਭਾਵੁਕ ਪੋਸਟ ਟਵੀਟ ਕਰਦਿਆਂ ਲਿਖਿਆ- ਮੇਰੀ ਮਾਂ, ਜਿਸਨੂੰ ਮੈਂ ਬਹੁਤ ਪਿਆਰ ਕਰਦਾ ਸੀ, ਨੇ ਮੈਨੂੰ ਪਿਛਲੇ ਦਿਨੀਂ ਛੱਡ ਦਿੱਤਾ। ਮੈਂ ਬਹੁਤ ਉਦਾਸ ਹਾਂ ਅਤੇ ਉਨ੍ਹਾਂ ਦੇ ਗੁਜ਼ਰਨ ਤੋਂ ਬਾਅਦ ਇੱਕ ਅਨਾਥ ਵਰਗਾ ਮਹਿਸੂਸ ਕਰਦਾ ਹਾਂ। ਤੁਹਾਡਾ ਧੰਨਵਾਦ ਮਾਂ, ਹਰ ਸਮੇਂ ਮੇਰੇ ਨਾਲ ਰਹੀ। ਮੈਂ ਆਪਣੇ ਆਖਰੀ ਸਾਹਾਂ ਤੱਕ ਤੁਹਾਨੂੰ ਯਾਦ ਕਰਾਂਗਾ’।

Aarti dhillon

This news is Content Editor Aarti dhillon