ਪੰਜ ਤੱਤਾਂ ’ਚ ਵਿਲੀਨ ਹੋਏ ਅਦਾਕਾਰ ਸਤੀਸ਼ ਕੌਲ (ਵੀਡੀਓ)

04/11/2021 5:44:19 PM

ਜਲੰਧਰ: ਪੰਜਾਬੀ ਇੰਡਸਟਰੀ ਦੇ ਅਦਾਕਾਰ ਸਤੀਸ਼ ਕੌਲ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਲੁਧਿਆਣਾ ਦੇ ਦਰੇਸੀ ਜੇ ਰਾਮ ਚੈਰੀਟੇਬਲ ਹਸਪਤਾਲ ’ਚ  ਆਖਰੀ ਸਾਹ ਲਿਆ। ਅੱਜ ਅਦਾਕਾਰ ਸਤੀਸ਼ ਕੌਲ ਦਾ ਅੰਤਿਮ ਸੰਸਕਾਰ ਸੀ ਜੋ ਕਿ ਲੁਧਿਆਣਾ ਦੇ ਮਾਡਲ ਟਾਊਨ ਸ਼ਮਸ਼ਾਨਘਾਟ ’ਚ ਹੀ ਕੀਤਾ ਗਿਆ। ਦੱਸ ਦੇਈਏ ਕਿ ਉਨ੍ਹਾਂ ਦੀ ਅੰਤਿਮ ਸੰਸਕਾਰ ਵੇਲੇ ਉਨ੍ਹਾਂ ਦੀ ਕੇਅਰ ਟੇਕਰ ਅਤੇ ਉਨ੍ਹਾਂ ਦਾ ਪੱਤਰ ਹੀ ਮੌਜੂਦ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਕੋਈ ਵੀ ਮਸ਼ਹੂਰ ਹਸਤੀ ਉਨ੍ਹਾਂ ਦੇ ਸੰਸਕਾਰ ਮੌਕੇ ਨਹੀਂ ਪਹੁੰਚੀ।

ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਸਿਨੇਮਾ ਨੂੰ ਵੀ ਬਹੁਤ ਹਿੱਟ ਫ਼ਿਲਮਾਂ ਦਿੱਤੀਆਂ। ਇਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ’ਚ ਇਕ ਖ਼ਾਸ ਜਗ੍ਹਾ ਬਣਾਈ। 73 ਸਾਲ ਦੇ ਸਤੀਸ਼ ਨੇ ਟੀ.ਵੀ. ਸੀਰੀਅਲ ‘ਮਹਾਭਾਰਤ’ ਤੋਂ ਇਲਾਵਾ ‘ਵਿਕਰਮ ਅਤੇ ਬੇਤਾਲ’ ਦੇ ਨਾਲ-ਨਾਲ ਵੱਡੇ ਪਰਦੇ ’ਤੇ ‘ਪਿਆਰ ਤੋ ਹੋਨਾ ਹੀ ਥਾ’, ‘ਆਂਟੀ ਨੰਬਰ ਵਨ’, ‘ਰਾਮ ਲਖਨ’, ‘ਬੰਦ ਦਰਵਾਜ਼ਾ’, ਜੰਜ਼ੀਰ ਵਰਗੀਆਂ ਹਿੱਟ ਫ਼ਿਲਮਾਂ ਦਿੱਤੀਆਂ।

ਤੁਹਾਨੂੰ ਦੱਸ ਦੇਈਏ ਕਿ ਸਤੀਸ਼ ਕੌਲ ਨੇ ਅਦਾਕਾਰ ਅਮਿਤਾਭ ਬੱਚਨ, ਦਿਲੀਪ ਕੁਮਾਰ ਤੋਂ ਲੈ ਕੇ ਸ਼ਾਹਰੁਖ ਖ਼ਾਨ ਅਤੇ ਗੋਵਿੰਦਾ ਤੱਕ ਵਰਗੇ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਸੀ। ਉਹ ਹਿੰਦੀ ਅਤੇ ਪੰਜਾਬੀ ਫ਼ਿਲਮਾਂ ’ਚ ਜਾਣਿਆ-ਪਛਾਣਿਆ ਨਾਂ ਸੀ। ਉਨ੍ਹਾਂ ਨੇ ਬਾਲੀਵੁੱਡ ਅਤੇ ਪਾਲੀਵੁੱਡ ਇੰਡਸਟਰੀ ਨੂੰ 300 ਤੋਂ ਜ਼ਿਆਦਾ ਫ਼ਿਲਮਾਂ ਦਿੱਤੀਆਂ। ਉਨ੍ਹਾਂ ਦੀਆਂ ਮਸ਼ਹੂਰ ਪੰਜਾਬੀ ਫ਼ਿਲਮਾਂ ’ਚੋਂ ‘ਸੱਸੀ ਪੰਨੂ’, ‘ਇਸ਼ਕ ਨਿਮਾਣਾ’, ‘ਸੁਹਾਗ ਚੂੜਾ’ ‘ਪਟੋਲਾ’ ਅਤੇ ‘ਧੀ ਰਾਣੀ’ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਮੁੰਬਈ ਤੋਂ ਪੰਜਾਬ ਆਉਣ ਤੋਂ ਬਾਅਦ 2011 ’ਚ ਸਤੀਸ਼ ਨੇ ਐਕਟਿੰਗ ਸਕੂਲ ਖੋਲ੍ਹਿਆ ਸੀ ਜਿਸ ’ਚ ਉਹ ਸਫ਼ਲ ਨਹੀਂ ਹੋ ਪਾਏ।

 

ਪਿਛਲੇ ਦਿਨੀਂ ਖ਼ਬਰ ਆਈ ਸੀ ਕਿ ਸਤੀਸ਼ ਕੌਲ ਦੀ ਹਾਲਾਤ ਬਹੁਤ ਚੰਗੀ ਨਹੀਂ ਹੈ। ਹਾਲਾਂਕਿ ਅਜਿਹੀ ਖ਼ਬਰ ਆਈ ਸੀ ਕਿ ਉਹ ਬਿਰਧ ਆਸ਼ਰਮ ’ਚ ਹਨ। ਇਸ ਤੋਂ ਬਾਅਦ ਖ਼ੁਦ ਅਦਾਕਾਰ ਸਤੀਸ਼ ਕੌਲ ਨੇ ਦੱਸਿਆ ਸੀ ਕਿ ਉਹ ਲੁਧਿਆਣਾ ’ਚ ਇਕ ਕਿਰਾਏ ਦੇ ਘਰ ’ਚ ਰਹਿ ਰਹੇ ਹਨ। ਸਤੀਸ਼ ਕੌਲ ਸਾਲ 2011 ’ਚ ਹੀ ਮੁੰਬਈ ਤੋਂ ਪੰਜਾਬ ਆ ਗਏ ਸਨ। ਹਾਲਾਂਕਿ ਪੰਜਾਬ ’ਚ ਉਨ੍ਹਾਂ ਦਾ ਪ੍ਰਾਜੈਕਟ ਅਸਫ਼ਲ ਰਿਹਾ। 2015 ’ਚ ਉਨ੍ਹਾਂ ਦੇ ਲੱਕ ਦੀ ਹੱਡੀ ਲੁੱਟ ਗਈ ਸੀ। ਉਹ ਕਰੀਬ ਢਾਈ ਸਾਲ ਹਸਪਤਾਲ ’ਚ ਬਿਸਤਰ ’ਤੇ ਰਹੇ ਆਖਿਰਕਾਰ ਅੱਜ ਭਾਵ ਸ਼ਨੀਵਾਰ ਨੂੰ ਉਨ੍ਹਾਂ ਨੇ ਦਮ ਤੋੜ ਦਿੱਤਾ।

Aarti dhillon

This news is Content Editor Aarti dhillon