ਅਦਾਕਾਰ ਰਾਜਪਾਲ ਯਾਦਵ ਅੱਜ ਮਨਾਉਣਗੇ ਆਪਣਾ 50ਵਾਂ ਜਨਮਦਿਨ

03/16/2021 5:08:56 PM

ਮੁੰਬਈ: ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਅੱਜ ਆਪਣਾ 50ਵਾਂ ਜਨਮਦਿਨ ਮਨ੍ਹਾ ਰਹੇ ਹਨ। ਰਾਜਪਾਲ ਯਾਦਵ ਦੇ ਬਾਰੇ ਜੋ ਖ਼ਾਸ ਗੱਲ ਹੈ ਉਹ ਇਹ ਹੈ ਕਿ ਉਹ ਆਪਣੇ ਕੰਮ ਦੇ ਨਾਲ-ਨਾਲ ਆਪਣੇ ਪਰਿਵਾਰ ਨੂੰ ਵੀ ਪੂਰਾ ਸਮਾਂ ਦਿੰਦੇ ਹਨ। ਨਾਲ ਹੀ ਉਨ੍ਹਾਂ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਦਾ ਪਰਿਵਾਰ ਲਾਈਮਲਾਈਟ ਤੋਂ ਦੂਰ ਰਹੇ। 


ਤੁਹਾਨੂੰ ਦੱਸ ਦੇਈਏ ਕਿ ਰਾਜਪਾਲ ਦੀ ਪਤਨੀ ਰਾਧਾ ਉਨ੍ਹਾਂ ਤੋਂ 9 ਸਾਲ ਛੋਟੀ ਹੈ ਪਰ ਕੱਦ ’ਚ ਉਹ ਲੰਬੀ ਹੈ। ਰਾਜਪਾਲ ਯਾਦਵ ਨੇ ਇਕ ਇੰਟਰਵਿਊ ’ਚ ਦੱਸਿਆ ਸੀ ਕਿ ਤਸਵੀਰਾਂ ’ਚ ਲੋਕਾਂ ਨੂੰ ਲੱਗਦਾ ਹੈ ਕਿ ਰਾਧਾ ਮੇੇਰੇ ਤੋਂ ਬਹੁਤ ਲੰਬੀ ਹੈ ਪਰ ਅਸਲ ’ਚ ਉਹ ਮੇਰੇ ਤੋਂ ਸਿਰਫ਼ ਇਕ ਇੰਚ ਲੰਬੀ ਹੈ। ਦੱਸ ਦੇਈਏ ਕਿ ਰਾਜਪਾਲ ਯਾਦਵ ਦੀ ਲੰਬਾਈ 5.2 ਹੈ ਅਤੇ ਉਨ੍ਹਾਂ ਦੀ ਪਤਨੀ 5.3 ਦੀ ਹੈ। ਰਾਜਪਾਲ ਨੇ ਆਪਣੀ ਪਤਨੀ ਦੇ ਬਾਰੇ ਗੱਲ ਕਰਦੇ ਹੋਏ ਦੱਸਿਆ ਸੀ ਕਿ ਉਸ ਦੇ ਇਕ ਦੋਸਤ ਨੇ ਉਨ੍ਹਾਂ ਦੀ ਮੁਲਾਕਾਤ ਰਾਧਾ ਨਾਲ ਕਰਵਾਈ ਸੀ। ਇਹ ਮੁਲਾਕਾਤ ਕੈਨੇਡਾ ’ਚ ਇਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਕੌਫੀ ਸ਼ਾਪ ’ਚ ਹੋਈ ਸੀ। 


ਉਨ੍ਹਾਂ ਮੁਤਾਬਕ ਇਸ ਮੀਟਿੰਗ ’ਚ ਉਨ੍ਹਾਂ ਦੋਵਾਂ ਨੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਨਿੱਜੀ ਜ਼ਿੰਦਗੀ ਦੇ ਬਾਰੇ ’ਚ ਚਰਚਾ ਕੀਤੀ ਸੀ। ਰਾਜਪਾਲ ਯਾਦਵ ਨੇ ਇਸ ਮੁਲਾਕਾਤ ਤੋਂ ਬਾਅਦ ਅਗਲੇ 10 ਮਹੀਨੇ ਉਨ੍ਹਾਂ ਦੇ ਨਾਲ ਬਿਤਾਏ ਅਤੇ ਫਿਰ ਦੋਵਾਂ ਨੂੰ ਇਕ ਦੂਜੇ ਨਾਲ ਪਿਆਰ ਹੋ ਗਿਆ। ਉਨ੍ਹਾਂ ਦੱਸਿਆ ਕਿ ਉਹ ਵਾਪਸ ਇੰਡੀਆ ਆ ਗਏ ਅਤੇ ਉਨ੍ਹਾਂ ਦੀ ਦੋਸਤੀ ਫੋਨ ਦੇ ਰਾਹੀਂ ਬਰਕਰਾਰ ਰਹੀ। 


ਉੱਧਰ 10 ਮਹੀਨੇ ਬਾਅਦ ਰਾਧਾ ਵੀ ਇੰਡੀਆ ਸ਼ਿਫਟ ਹੋ ਗਈ ਅਤੇ ਦੋਵਾਂ ਨੇ 2003 ’ਚ ਵਿਆਹ ਕਰ ਲਿਆ। ਦੱਸ ਦੇਈਏ ਕਿ ਰਾਜਪਾਲ ਯਾਦਵ ਅਤੇ ਰਾਧਾ ਅੱਜ ਦੋ ਬੱਚੀਆਂ ਦੇ ਮਾਤਾ-ਪਿਤਾ ਬਣ ਗਏ ਹਨ। ਰਾਜਪਾਲ ਯਾਦਵ ਦੀ ਵੱਡੀ ਧੀ ਉਨ੍ਹਾਂ ਦੀ ਪਹਿਲੀ ਪਤਨੀ ’ਚੋਂ ਹੈ ਜਿਨ੍ਹਾਂ ਦੀ ਮੌਤ ਬੱਚੇ ਨੂੰ ਜਨਮ ਦੇਣ ਦੌਰਾਨ ਹੋ ਗਈ ਸੀ। ਰਾਜਪਾਲ ਯਾਦਵ ਹਮੇਸ਼ਾ ਆਪਣੇ ਇੰਸਟਾਗ੍ਰਾਮ ’ਤੇ ਆਪਣੇ ਦੋਵਾਂ ਬੱਚਿਆਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।

Aarti dhillon

This news is Content Editor Aarti dhillon