ਅਦਾਕਾਰ ਧਨੁਸ਼ ਮਨਾਉਣਗੇ ਆਪਣਾ 32ਵਾਂ ਜਨਮ ਦਿਨ

07/28/2015 2:47:11 PM

ਮੁੰਬਈ: ਵੈਂਕਟੇਸ਼ ਪ੍ਰਭੂ ਕਸਤੂਰੀ ਰਾਜਾ ਜਿਨ੍ਹਾਂ ਨੂੰ ਧਨੁਸ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੰਗਲਵਾਰ ਨੂੰ ਉਨ੍ਹਾਂ ਦਾ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 28 ਜੁਲਾਈ 1983 ਨੂੰ ਹੋਇਆ ਹੈ। ਧਨੁਸ਼ ਭਾਰਤੀ ਫ਼ਿਲਮਾਂ ਦੇ ਅਭਿਨੇਤਾ, ਗੀਤਕਾਰ ਅਤੇ ਨਿਰਮਾਤਾ ਹਨ ਪਰ ਇਨ੍ਹਾਂ ਨੂੰ ਜ਼ਿਆਦਾ ਤਮਿਲ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ। ਧਨੁਸ਼ ਦਾ ਮੁੱਖ ਕੰਮ ਤਮਿਲ ਫ਼ਿਲਮਾਂ ''ਚ ਹੀ ਜ਼ਿਆਦਾ ਨਜ਼ਰ ਆ ਰਿਹਾ ਹੈ। ਹਿੰਦੀ ਫ਼ਿਲਮਾਂ ''ਚ ਉਨ੍ਹਾਂ ਨੇ ਸਾਲ 2013 ''ਚ ਪ੍ਰਦਰਸ਼ਿਤ ਫ਼ਿਲਮ ''ਰਾਜਣਾ'' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ।