ਅਦਾਕਾਰ ਅਨੁਪਮ ਖੇਰ ਨੇ ਆਪਣੇ ਨਾਂ ਕੀਤਾ ਵੱਡਾ ਸਨਮਾਨ

05/07/2021 9:47:11 AM

ਮੁੰਬਈ: ਬਾਲੀਵੁੱਡ ਦੇ ਕੁਝ ਅਦਾਕਾਰ ਅਜਿਹੇ ਹਨ ਜਿਨ੍ਹਾਂ ਨੇ ਇੰਟਰਨੈਸ਼ਨਲ ਲੈਵਲ ’ਤੇ ਐਕਟਿੰਗ ਨਾਲ ਆਪਣੀ ਧਾਕ ਜਮਾ ਦਿੱਤੀ ਹੈ। ਅਨੁਪਮ ਖੇਰ ਵੀ ਉਨ੍ਹਾਂ ’ਚੋਂ ਇਕ ਹਨ। ਕਈ ਵਿਦੇਸ਼ੀ ਫ਼ਿਲਮਾਂ ਅਤੇ ਸੀਰੀਜ਼ ’ਚ ਕੰਮ ਕਰ ਚੁੱਕੇ ਅਨੁਪਮ ਖੇਰ ਨੂੰ ਹੁਣ ਅਮਰੀਕਾ ਦੇ ਨਿਊਯਾਰਕ ਸਿਟੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਬੈਸਟ ਅਦਾਕਾਰ ਦਾ ਐਵਾਰਡ ਦਿੱਤਾ ਗਿਆ ਹੈ। ਇਹ ਐਵਾਰਡ ਉਨ੍ਹਾਂ ਦੀ ਸ਼ਾਰਟ ਫ਼ਿਲਮ ‘ਹੈਪੀ ਬਰਥਡੇ’ ਲਈ ਦਿੱਤਾ ਗਿਆ ਹੈ। 
ਬੈਸਟ ਅਦਾਕਾਰ ਦਾ ਐਵਾਰਡ ਮਿਲਣ ’ਤੇ ਅਨੁਪਮ ਖੇਰ ਨੇ ਕਿਹਾ ਕਿ ‘ਇੰਨੇ ਵੱਡੇ ਸਨਮਾਨ ਲਈ ਨਿਊਯਾਰਕ ਸਿਟੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦਾ ਧੰਨਵਾਦ। ਇਹ ਸਨਮਾਨ ਵਾਲੀ ਗੱਲ ਹੈ ਕਿ ਇਸ ਫ਼ਿਲਮ ਫੈਸਟੀਵਲ ’ਚ ਮੈਨੂੰ ਬੈਸਟ ਅਦਾਕਾਰ ਚੁਣਿਆ ਗਿਆ। ਇਸ ਦ ਪੂਰਾ ਕ੍ਰੈਡਿਟ ‘ਹੈਪੀ ਬਰਥਡੇ’ ਦੀ ਪੂਰੀ ਟੀਮ, ਮੇਰੀ ਕੋ-ਸਟਾਰ ਅਹਾਨਾ ਕੁਮਰਾ ਨੂੰ ਜਾਂਦਾ ਹੈ। ਡਾਇਰੈਕਟਰ ਪ੍ਰਸਾਦ ਕਦਮ, ਸਟੋਰੀ ਰਾਈਟਰ, ਪ੍ਰਾਡੈਕਸ਼ਨ ਟੀਮ ਅਤੇ ਸਾਰਿਆਂ ਦਾ ਬਹੁਤ ਧੰਨਵਾਦ’।
ਅਨੁਪਮ ਖੇਰ ਦੀ ਇਸ ਸ਼ਾਰਟ ਫ਼ਿਲਮ ‘ਹੈਪੀ ਬਰਥਡੇ’ ਦੀ ਪੂਰੀ ਦੁਨੀਆ ’ਚ ਕਾਫ਼ੀ ਸ਼ਲਾਘਾ ਹੋ ਰਹੀ ਹੈ। ਫ਼ਿਲਮ ’ਚ ਅਨੁਪਮ ਖੇਰ ਦੇ ਨਾਲ ਅਹਾਨਾ ਕੁਮਰਾ ਮੁੱਖ ਭੂਮਿਕਾ ’ਚ ਸੀ। ਇਸ ਸ਼ਾਰਟ ਫ਼ਿਲਮ ਨੂੰ ਪ੍ਰਸਾਦ ਕਦਮ ਨੇ ਡਾਇਰੈਕਟ ਕੀਤਾ ਸੀ। ਅਨੁਪਮ ਖੇਰ ਅਤੇ ਆਹਨਾ ਕੁਮਰਾ ਇਸ ਤੋਂ ਪਹਿਲਾਂ ਫ਼ਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ’ਚ ਨਜ਼ਰ ਆਏ ਸਨ।

Aarti dhillon

This news is Content Editor Aarti dhillon