ਅਦਾਕਾਰ ਏਜਾਜ਼ ਖ਼ਾਨ ਨੂੰ ਐੱਨ.ਸੀ.ਬੀ. ਨੇ ਮੁੰਬਈ ਹਵਾਈ ਅੱਡੇ ਤੋਂ ਕੀਤਾ ਗ੍ਰਿਫ਼ਤਾਰ

03/31/2021 10:51:24 AM

 ਮੁੰਬਈ : ਡਰੱਗਜ਼ ਦੇ ਮਾਮਲੇ ’ਚ ਐੱਨ.ਸੀ.ਬੀ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਏਜਾਜ਼ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਏਜਾਜ਼ ਖ਼ਾਨ ਨੂੰ ਕੱਲ ਮੁੰਬਈ ਹਵਾਈ ਅੱਡੇ ਤੋਂ ਹਿਰਾਸਤ ’ਚ ਲਿਆ ਗਿਆ। ਕੱਲ ਸ਼ਾਮ ਏਜਾਜ਼ ਦੇ ਘਰ ਰੇਡ ਦੌਰਾਨ ਕੁਝ ਗੋਲੀਆਂ ਵੀ ਬਰਾਮਦ ਹੋਈਆਂ ਸਨ। ਡਰੱਗਜ਼ ਕੇਸ ’ਚ ਸ਼ਾਦਾਬ ਬਟਾਟਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਦਾਕਾਰ ਏਜਾਜ਼ ਖ਼ਾਨ ਦਾ ਵੀ ਨਾਂ ਸਾਹਮਣੇ ਆਇਆ ਸੀ।

PunjabKesari
ਅਦਾਕਾਰ ਏਜਾਜ਼ ਖ਼ਾਨ ਦੇ ਰਾਜਸਥਾਨ ਤੋਂ ਮੁੰਬਈ ਵਾਪਸ ਆਉਣ ਤੋਂ ਬਾਅਦ ਐੱਨ.ਸੀ.ਬੀ. ਨੇ ਉਨ੍ਹਾਂ ਨੂੰ ਕੱਲ ਮੁੰਬਈ ਹਵਾਈ ਅੱਡੇ ਤੋਂ ਹਿਰਾਸਤ ’ਚ ਲੈ ਲਿਆ। ਜ਼ਿਕਰਯੋਗ ਹੈ ਕਿ ਏਜਾਜ਼ ਖ਼ਾਨ ’ਤੇ ਬਟਾਟਾ ਗੈਂਗ ਦਾ ਹੀ ਹਿੱਸਾ ਹੋਣ ਦਾ ਦੋਸ਼ ਹੈ। ਐੱਨ.ਸੀ.ਬੀ. ਦੀ ਟੀਮ ਏਜਾਜ਼ ਦੇ ਅੰਧੇਰੀ ਅਤੇ ਲੋਖੰਡਵਾਲਾ ਦੀਆਂ ਕਈ ਥਾਵਾਂ ’ਤੇ ਛਾਪੇਮਾਰੀ ਵੀ ਕਰ ਰਹੀ ਹੈ। 

PunjabKesari
ਐੱਨ.ਸੀ.ਬੀ. ਨੇ ਮੁੰਬਈ ਦੇ ਸਭ ਤੋਂ ਵੱਡੇ ਡਰੱਗਜ਼ ਸਪਲਾਇਰ ਫਾਰੂਖ ਬਟਾਟਾ ਦੇ ਬੇਟੇ ਸ਼ਾਦਾਬ ਬਟਾਟਾ ਨੂੰ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤਾ ਸੀ ਅਤੇ ਕਰੀਬ 2 ਕਰੋੜ ਰੁਪਏ ਦੀ ਡਰੱਗਜ਼ ਬਰਾਮਦ ਕੀਤੀ ਸੀ। 

PunjabKesari
ਸ਼ਾਦਾਬ ਬਟਾਟਾ ’ਤੇ ਮੁੰਬਈ ਦੀਆਂ ਬਾਲੀਵੁੱਡ ਹਸਤੀਆਂ ਨੂੰ ਡਰੱਗ ਸਪਲਾਈ ਕਰਨ ਦਾ ਦੋਸ਼ ਹੈ। ਫਾਰੂਖ ਆਪਣੀ ਸ਼ੁਰੂਆਤੀ ਜ਼ਿੰਦਗੀ ’ਚ ਆਲੂ ਵੇਚਦਾ ਸੀ। ਉਸ ਸਮੇਂ ਉਹ ਅੰਡਰਵਰਲਡ ਦੇ ਕੁਝ ਲੋਕਾਂ ਦੇ ਸੰਪਰਕ ’ਚ ਆਇਆ ਅਤੇ ਅੱਜ ਦੀ ਤਾਰੀਖ਼ ’ਚ ਉਹ ਮੁੰਬਈ ਦਾ ਸਭ ਤੋਂ ਵੱਡਾ ਡਰੱਗਜ਼ ਸਪਲਾਇਰ ਹੈ। ਡਰੱਗਜ਼ ਦੀ ਦੁਨੀਆ ਦਾ ਪੂਰਾ ਕੰਮਕਾਜ ਹੁਣ ਇਸ ਦੇ ਦੋ ਪੁੱਤਰਾਂ ਨੇ ਸੰਭਾਲ ਲਿਆ ਹੈ। 

ਨੋਟ: ਅਦਾਕਾਰ ਏਜਾਜ਼ ਖ਼ਾਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News