ਕਿਹੜੀ ਗੱਲੋਂ ਘਬਰਾਏ ਹੋਏ ਨੇ ਅਭਿਸ਼ੇਕ ਬੱਚਨ!

05/21/2016 5:04:35 PM

ਮੁੰਬਈ : ਬਾਲੀਵੁੱਡ ਦੇ ਜੂਨੀਅਰ ਬੀ ਅਭਿਸ਼ੇਕ ਬੱਚਨ ਦਾ ਕਹਿਣੈ ਕਿ ''ਹਾਊਸਫੁਲ 3'' ਤੋਂ ਬਾਅਦ ਉਨ੍ਹਾਂ ਕੋਲ ਫਿਲਹਾਲ ਕੋਈ ਫਿਲਮ ਨਹੀਂ ਹੈ। ਦੱਸ ਦੇਈਏ ਕਿ ਅਭਿਸ਼ੇਕ ਦੀ ਫਿਲਮ ''ਹਾਊਸਫੁਲ 3'' ਜੂਨ ''ਚ ਰਿਲੀਜ਼ ਹੋਣ ਵਾਲੀ ਹੈ। ਅੱਜਕਲ ਉਹ ਕਾਫੀ ਡਰੇ ਹੋਏ ਹਨ ਕਿਉਂਕਿ ਇਸ ਫਿਲਮ ਤੋਂ ਬਾਅਦ ਅਜੇ ਤੱਕ ਉਨ੍ਹਾਂ ਨੂੰ ਕਿਸੇ ਹੋਰ ਫਿਲਮ ਦੀ ਪੇਸ਼ਕਸ਼ ਨਹੀਂ ਮਿਲੀ।
ਉਨ੍ਹਾਂ ਨੇ ਕਿਹਾ, ''''ਹੁਣ ਤੱਕ ਦੇ ਕਰੀਅਰ ''ਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਮੇਰੇ ਕੋਲ ਫਿਲਮਾਂ ਨਹੀਂ ਹਨ। ਫਿਲਹਾਲ ਵਧੀਆ ਸਕ੍ਰਿਪਟ ਦੀ ਮੰਗ ਕਰ ਰਿਹਾ ਹਾਂ। ਕਲਾਕਾਰਾਂ ਨੂੰ ਅਜਿਹੇ ਦੌਰ ''ਚੋਂ ਲੰਘਣਾ ਪੈਂਦਾ ਹੈ। ਮੈਨੂੰ ''ਹੇਰਾ ਫੇਰੀ'' ਅਤੇ ''ਧੂਮ 4'' ਬਾਰੇ ਕੋਈ ਜਾਣਕਾਰੀ ਨਹੀਂ। ਅਫਵਾਹ ਫੈਲਾਉਣ ਨਾਲ ਮੈਂ ਕਿਸੇ ਫਿਲਮ ਦਾ ਹਿੱਸਾ ਤਾਂ ਨਹੀਂ ਬਣ ਜਾਵਾਂਗਾ। ਜਦੋਂ ਤੱਕ ''ਧੂਮ 4'' ਲਈ ਆਦਿਤੱਯ ਚੋਪੜਾ ਮੈਨੂੰ ਸੁਨੇਹਾ ਨਹੀਂ ਭੇਜਦੇ, ਮੈਂ ਖੁਦ ਨੂੰ ਕਿਵੇਂ ਉਸ ਫਿਲਮ ਨਾਲ ਜੁੜਿਆ ਮੰਨ ਸਕਦਾ ਹਾਂ।''''