ਭਿਆਨਕ ਦਰਦ ਨਾਲ ਪੀੜਤ ''ਹਾਊਸਫੁੱਲ 3'' ਦੇ ਟ੍ਰੇਲਰ ਲਾਂਚ ''ਚ ਪੁੰਹਚੇ ਅਭਿਸ਼ੇਕ

Saturday, Apr 23, 2016 - 11:17 AM (IST)

 ਭਿਆਨਕ ਦਰਦ ਨਾਲ ਪੀੜਤ ''ਹਾਊਸਫੁੱਲ 3'' ਦੇ ਟ੍ਰੇਲਰ ਲਾਂਚ ''ਚ ਪੁੰਹਚੇ ਅਭਿਸ਼ੇਕ

ਮੁੰਬਈ—ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਇਨ੍ਹਾਂ ਦਿਨੀਂ ਭਿਆਨਕ ਦਰਦ ਦੇ ਨਾਲ ਪੀੜਤ ਹਨ। ਪਿੱਠ ਦੀ ਦਰਦ ਕਰਕੇ ਡਾਕਟਰ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਆਰਾਮ ਕਰਨ ਲਈ ਕਿਹਾ ਹੈ ਪਰ ਇਸ ਦੇ ਬਾਵਜੂਦ ਅਭਿਸ਼ੇਕ ਬੱਚਨ ਫਿਲਮ ''ਹਾਊਸਫੁੱਲ 3'' ਦੇ ਟ੍ਰੇਲਰ ਦੇ ਲਾਂਚ ''ਚ ਪੁੰਹਚਣ ਦੀ ਤਿਆਰੀ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਅਭਿਸ਼ੇਕ ਨੂੰ ਪਿੱਠ ਦੀ ਦਰਦ ਦੀ ਸਮੱਸਿਆ ਲਗਾਤਾਰ ਯਾਤਰਾ ਕਰਨ ਦੇ ਨਾਲ ਹੋਈ ਹੈ। ਇਸ ਲਈ ਡਾਕਟਰ ਨੇ ਉਨ੍ਹਾਂ ਨੂੰ ਆਰਾਮ ਕਰਨ ਦੇ ਲਈ ਕਿਹਾ ਹੈ ਪਰ ਅਜੇ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੇ ਅਤੇ ਸਿਹਤ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਅਭਿਸ਼ੇਕ ''ਹਾਊਸਫੁੱਲ3'' ਦੇ ਟ੍ਰੇਲਰ ''ਚ ਪੰਹੁਚਣ ਦੀ ਤਿਆਰੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ''ਹਾਊਸਫੁੱਲ 3'' ਦਾ ਟ੍ਰੇਲਰ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਫਿਲਮ ਨਿਰਦੇਸ਼ਕ ਇਸ ਫਿਲਮ ਨੂੰ ਵੱਡੇ ਲੈਵਲ ਤੇ ਲਾਂਚ ਕਰਨ ਦੀ ਪਲੈਨਿੰਗ ਕਰ ਰਹੇ ਹਨ। ਕਿਹਾ ਜਾਂਦਾ ਹੈ ਕਿ ਟ੍ਰੇਲਰ ''ਚ 100 ਸ਼ਹਿਰਾਂ ਦੇ ਸਿਨੇਮਾਘਰਾਂ ''ਚ ਇਕੱਠੇ ਲਾਂਚ ਕੀਤਾ ਜਾਵੇਗਾ। ਇਸ ਮੌਕੇ ''ਤੇ
ਫਿਲਮ ਦੀ ਪੂਰੀ ਕਾਸਟ ਇਕ ਮੰਚ ''ਤੇ ਇਕੱਠੀ ਨਜ਼ਰ ਆਵੇਗੀ।


Related News