ਦੁਨੀਆ ਦੇ ਸਭ ਤੋਂ ਛੋਟੇ ਗਾਇਕ ਦੀ ਗਾਇਕੀ ਨੇ ਜਿੱਤਿਆ ਸਲਮਾਨ ਖ਼ਾਨ ਦਾ ਦਿਲ, ਅਬਦੁ ਰੋਜ਼ਿਕ ਦੇ ਗਲੇ ਲਗੇ ਅਦਾਕਾਰ

06/07/2022 1:04:42 PM

ਮੁੰਬਈ: ਗਾਇਕ ਅਬਦੁ ਰੋਜ਼ਿਕ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਖੂਬ ਸੁਰਖੀਆਂ ਬਟੋਰ ਰਹੇ ਹਨ।ਅਬਦੁ ਰੋਜ਼ਿਕ  ਸਲਮਾਨ ਖ਼ਾਨ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ।ਹਾਲ ਹੀ ’ਚ ਦੁਬਈ ’ਚ ਈਵੈਂਟ ਦੌਰਾਨ ਅਬਦੂ ਰੋਜ਼ਿਕ ਸਲਮਾਨ ਖ਼ਾਨ ਨਾਲ ਮਿਲੇ। ਸਲਮਾਨ ਖ਼ਾਨ ਨੂੰ ਦੇਖਕੇ ਅਬਦੁ ਖ਼ੁਦ ਨੂੰ ਰੋਕ ਨਾ ਸਕੇ ਅਤੇ ਇਹ ਗੀਤ ਗਾਉਣਾ ਸ਼ੁਰੂ ਕਰ ਦਿੱਤਾ ‘ਏਕ ਲੜਕੀ ਕੋ ਦੇਖਾ ਤੋਂ ਐਸਾ ਲੱਗਾ’।

ਇਹ ਵੀ ਪੜ੍ਹੋ: ਮੌਨੀ ਰਾਏ ਨੇ ਤਸਵੀਰਾਂ ਸਾਂਝੀਆਂ ਕਰਕੇ ਏਕਤਾ ਕਪੂਰ ਨੂੰ ਦਿੱਤੀਆਂ ਜਨਮਦਿਨ ਦੀ ਸ਼ੁਭਕਾਮਨਾਵਾਂ, ਦੇਖੋ ਤਸਵੀਰਾਂ

ਇਸ ਦੌਰਾਨ ਗਾਇਕ ਨੇ ਆਪਣੀ ਆਵਾਜ਼ ਨਾਲ ਸਲਮਾਨ ਖ਼ਾਨ ਦਾ ਦਿਲ ਜਿੱਤ ਲਿਆ ਅਤੇ ਅਦਾਕਾਰ ਨੇ ਨਾਲ ਹੀ ਅਬਦੁ ਰੋਜ਼ਿਕ ਨੂੰ ਗਲੇ ਨਾਲ ਲਗਾ ਲਿਆ। ਜਿਸ  ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

 
 
 
 
View this post on Instagram
 
 
 
 
 
 
 
 
 
 
 

A post shared by Abduroziq Official (@abdu_rozik)

ਵੀਡੀਓ ’ਚ ਸਲਮਾਨ ਕਾਲੇ ਰੰਗ ਦੇ ਪੈਂਟ ਸੂਟ ’ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਅਬਦੁ ਗੋਲਡਨ ਕੋਟ ਅਤੇ ਕਾਲੇ ਰੰਗ ਦੀ ਪੈਂਟ ’ਚ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਉਸ ਨੇ ਟੋਪੀ ਪਾਈ ਹੋਈ ਹੈ। ਅਬਦੂ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਗੀਤ ਸੁਣ ਕੇ ਸਲਮਾਨ ਖੁਸ਼ ਹੋ ਜਾਂਦਾ ਹੈ ਅਤੇ ਅਬਦੂ ਨੂੰ ਜੱਫੀ ਪਾ ਲੈਂਦਾ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਿਆਰ ਦੇ ਰਹੇ ਹਨ।

ਇਹ ਵੀ ਪੜ੍ਹੋ: ਜ਼ਹੀਰ ਇਕਬਾਲ ਨੇ ਸੋਨਾਕਸ਼ੀ ਨਾਲ ਪਿਆਰ ਦਾ ਇਜ਼ਹਾਰ ਕੀਤਾ, ਅਦਾਕਾਰਾ ਨੇ ਵੀ ‘ਲਵ ਯੂ’ ਕਿਹਾ

ਦੱਸ ਦੇਈਏ ਕਿ ਅਬਦੁ ਰੋਜ਼ਿਕ ਤਜਾਕਿਸਤਾਨ ’ਚ ਰਹਿਣ ਵਾਲੇ ਹਨ। ਅਬਦੂ ਨੂੰ ਦੁਨੀਆ ਦਾ ਸਭ ਤੋਂ ਛੋਟਾ ਗਾਇਕ ਕਿਹਾ ਜਾਂਦਾ ਹੈ। ਅਬਦੂ 18 ਸਾਲ ਦੇ ਹਨ। ਜਾਣਕਾਰੀ ਮੁਤਾਬਕ ਅਬਦੁ ਰੋਜ਼ਿਕ ਨੂੰ ਬਚਪਨ ’ਚ ਰਿਕਟਸ ਹੋ ਗਿਆ ਸੀ। ਇਸ ਬੀਮਾਰੀ ਦੀ ਵਜ੍ਹਾ ਨਾਲ ਅਬਦੁ ਰੋਜ਼ਿਕ ਦੀ ਲੰਬਾਈ ਰੁੱਕ ਗਈ।

Anuradha

This news is Content Editor Anuradha