''ਲਗਾਨ'' ਦਾ ਸੀਕਵਲ ਬਣਾ ਸਕਦੇ ਹਨ ਆਮਿਰ

10/24/2015 5:58:53 PM

ਮੁੰਬਈ- ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਆਪਣੀ ਸੁਪਰਹਿਟ ਫਿਲਮ ''ਲਗਾਨ'' ਦਾ ਸੀਕਵਲ ਬਣਾ ਸਕਦੇ ਹਨ। 2001 ''ਚ ਆਈ ਇਸ ਫਿਲਮ ਦਾ ਨਿਰਦੇਸ਼ਨ ਆਸ਼ੂਤੋਸ਼ ਗਵਾਰੀਕਰ ਨੇ ਕੀਤਾ ਸੀ। ਇਸ ਦੀ ਕਈ ਫਿਲਮ ਫੈਸਟੀਵਲਾਂ ''ਚ ਸ਼ਲਾਘਾ ਕੀਤੀ ਗਈ ਸੀ। ਫਿਲਮ ਨੂੰ ਆਸਕਰ ਦੀ ਵਿਦੇਸ਼ੀ ਭਾਸ਼ਾ ਕੈਟੇਗਰੀ ''ਚ ਵੀ ਥਾਂ ਮਿਲੀ ਸੀ। ਆਮਿਰ ਇਸ ਫਿਲਮ ਦਾ ਸੀਕਵਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਇਸ ਵਾਰ ਡਾਇਰੈਕਟਰ ਅਤੇ ਐਕਟਰ ਨਵੇਂ ਹੋਣਗੇ। ਜਾਣਕਾਰੀ ਮੁਤਾਬਕ ਆਮਿਰ ਨੇ ਇਸ ਸੰਬੰਧੀ ਕੁਝ ਲੋਕਾਂ ਨਾਲ ਮੁਲਾਕਾਤ ਕੀਤੀ ਹੈ। ਸੀਕਵਲ ਦੀ ਮੂਲ ਕਹਾਣੀ ''ਲਗਾਨ'' ਵਰਗੀ ਹੀ ਹੋਵੇਗੀ ਪਰ ਇਸ ''ਚ ਥੋੜੇ ਬਦਲਾਅ ਵੇਖਣ ਨੂੰ ਮਿਲਣਗੇ। ਇਸ ਦੀ ਸਕਰਿਪਟ ''ਤੇ ਕੰਮ ਹੋ ਰਿਹਾ ਹੈ ਅਤੇ ਪ੍ਰੀ-ਪ੍ਰੋਡਕਸ਼ਨ ਦਾ ਕੰਮ ਸ਼ੁਰੂ ਹੋਣ ਵਾਲਾ ਹੈ। ਖਬਰਾਂ ਮੁਤਾਬਕ ''ਲਗਾਨ 2 '' ''ਚ ਪ੍ਰਾਚੀ ਦਿਸਾਈ ਕੰਮ ਕਰ ਸਕਦੀ ਹੈ। ਆਮਿਰ ਖਾਨ ਅੱਜ-ਕੱਲ ਨਿਤੇਸ਼ ਤਿਵਾੜੀ ਦੀ ਫਿਲਮ ''ਦੰਗਲ'' ਦੀ ਸ਼ੂਟਿੰਗ ''ਚ ਮਸਰੂਫ਼ ਹਨ। ਇਸ ਫਿਲਮ ''ਚ ਉਹ ਇੱਕ ਰੈਸਲਰ ਦੀ ਭੂਮਿਕਾ ਨਿਭਾ ਰਹੇ ਹਨ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।