ਆਮਿਰ ਖਾਨ ਨੂੰ ਵੱਡੀ ਰਾਹਤ, ਮਾਂ ਸਮੇਤ ਪੂਰੇ ਪਰਿਵਾਰ ਦਾ ਕੋਰੋਨਾ ਟੈਸਟ ਨੈਗੇਟਿਵ

07/02/2020 11:26:45 AM

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੂੰ ਵੱਡੀ ਰਾਹਤ ਭਰੀ ਖ਼ਬਰ ਮਿਲੀ ਹੈ। ਉਨ੍ਹਾਂ ਦੀ ਮਾਂ ਦਾ ਕੋਵਿਡ-19 ਟੈਸਟ ਨੈਗੇਟਿਵ ਆਇਆ ਹੈ। ਆਮਿਰ ਦੇ ਸਟਾਫ਼ ਦੇ ਕੁਝ ਲੋਕ ਕੋਵਿਡ-19 ਦੀ ਲਪੇਟ 'ਚ ਆਉਣ ਤੋਂ ਬਾਅਦ ਸਾਰਿਆਂ ਦੀ ਕੋਰੋਨਾ ਵਾਇਰਸ ਜਾਂਚ ਕੀਤੀ ਗਈ ਸੀ। ਆਮਿਰ ਨੇ ਇਹ ਖ਼ਬਰ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ। ਆਮਿਰ ਨੇ ਟਵੀਟ ਕਰ ਕੇ ਦੱਸਿਆ- 'ਤੁਹਾਨੂੰ ਇਹ ਖ਼ਬਰ ਦੱਸਕੇ ਮੈਂ ਕਾਫ਼ੀ ਹਲਕਾ/ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਅੰਮੀ ਦਾ ਕੋਵਿਡ-19 ਟੈਸਟ ਨੈਗੇਟਿਵ ਆਇਆ ਹੈ। ਤੁਹਾਡਾ ਸਾਰਿਆਂ ਦੀਆਂ ਦੁਆਵਾਂ ਤੇ ਸ਼ੁੱਭਕਾਮਨਾਵਾਂ ਲਈ ਸ਼ੁਕਰੀਆ।' ਇਸ ਤੋਂ ਪਹਿਲਾਂ ਆਮਿਰ ਨੇ ਟਵੀਟ ਕਰ ਦੱਸਿਆ ਸੀ ਕਿ ਉਨ੍ਹਾਂ ਦੇ ਸਟਾਫ਼ ਦੇ ਕੁਝ ਮੈਂਬਰਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਕੁਆਰੰਟਾਈਨ ਕਰ ਦਿੱਤਾ ਗਿਆ। ਆਮਿਰ ਨੇ ਬੀ. ਐੱਮ. ਸੀ. ਦੀ ਤਾਰੀਫ਼ ਕਰਦਿਆਂ ਲਿਖਿਆ ਕਿ 'ਬੀ. ਐੱਮ. ਸੀ. ਦੇ ਅਧਿਕਾਰੀਆਂ ਨੇ ਤੇਜ਼ੀ ਦਿਖਾਉਂਦਿਆਂ ਉਨ੍ਹਾਂ ਸਾਰਿਆਂ ਨੂੰ ਇਕ ਮੈਡੀਕਲ ਫੈਸਿਲਿਟੀ 'ਚ ਭੇਜ ਦਿੱਤਾ। ਮੈਂ ਉਨ੍ਹਾਂ ਦੀ ਚੰਗੀ ਦੇਖਭਾਲ ਕਰਨ ਲਈ ਬੀ. ਐੱਮ. ਸੀ. ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ। ਬੀ. ਐੱਮ. ਸੀ. ਨੇ ਆਮਿਰ ਦੀ ਪੂਰੀ ਸੋਸਾਈਟੀ ਨੂੰ ਸੈਨੇਟਾਈਜ਼ ਵੀ ਕੀਤਾ।

ਆਮਿਰ ਦੇ ਪਰਿਵਾਰ ਦੇ ਸਾਰੇ ਲੋਕਾਂ ਦੀ ਜਾਂਚ ਪਹਿਲਾਂ ਹੀ ਕੀਤੀ ਜਾ ਚੁੱਕੀ ਸੀ, ਜਿਸ 'ਚ ਸਾਰੇ ਨੈਗੇਟਿਵ ਆਏ ਸਨ। ਆਮਿਰ ਨੇ ਦੱਸਿਆ ਕਿ ਹੁਣ ਉਹ ਆਪਣੀ ਅੰਮੀ ਦੀ ਜਾਂਚ ਲਈ ਜਾ ਰਹੇ ਹਨ। ਆਮਿਰ ਖਾਨ ਨੇ ਲੋਕਾਂ ਨੂੰ ਕਿਹਾ ਸੀ ਕਿ ਦੁਆ ਕਰੋ ਉਹ ਵੀ ਸਾਰੇ ਨੈਗੇਟਿਵ ਨਿਕਲਣ। ਆਮਿਰ ਨੇ ਕੋਕਿਲਾਬੇਨ ਅੰਬਾਨੀ ਹਸਪਤਾਲ ਦੇ ਡਾਕਟਰਾਂ ਤੇ ਨਰਸਾਂ ਦੀ ਜਾਂਚ ਦੇ ਦੇਖਭਾਲ ਲਈ ਸ਼ੁਕਰੀਆ ਅਦਾ ਕੀਤਾ ਸੀ।

sunita

This news is Content Editor sunita