‘ਜੈ ਸ਼੍ਰੀ ਰਾਮ’ ਦੇ ਮਿਊਜ਼ਿਕ ਕੰਪੋਜ਼ਰ ਅਜੇ-ਅਤੁਲ ਦੀ ‘ਜਗ ਬਾਣੀ’ ਨਾਲ ਖਾਸ ਗੱਲਬਾਤ

06/17/2023 3:34:40 PM

ਪ੍ਰਭਾਸ ਸਟਾਰਰ ਫ਼ਿਲਮ ‘ਆਦਿਪੁਰਸ਼’ ਦੀ ਉਡੀਕ ਲੰਮੇ ਸਮੇਂ ਤੋਂ ਹੋ ਰਹੀ ਹੈ। ਪ੍ਰਸ਼ੰਸਕ ਇਸ ਨੂੰ ਲੈ ਕੇ ਕਾਫ਼ੀ ਉਤਸੁਕ ਹਨ। ਅੱਜ ਮਤਲਬ 16 ਜੂਨ ਨੂੰ ਫ਼ਿਲਮ ਸਿਨੇਮਾਘਰਾਂ ਵਿਚ ਰਿਲੀਜ਼ ਕਰ ਦਿੱਤੀ ਗਈ ਹੈ। ਫ਼ਿਲਮ ਵਿਚ ਐਕਟਰ ਪ੍ਰਭਾਸ, ਕ੍ਰਿਤੀ ਸੈਨਨ, ਸੈਫ ਅਲੀ ਖਾਨ, ਸਨੀ ਸਿੰਘ, ਦੇਵਦੱਤ ਨਾਗੇ ਅਤੇ ਵਤਸਲ ਸੇਠ ਮੁੱਖ ਕਿਰਦਾਰਾਂ ਵਿਚ ਹਨ। ਓਮ ਰਾਉਤ ਦੇ ਨਿਰਦੇਸ਼ਨ ਹੇਠ ਬਣੀ ‘ਆਦਿਪੁਰਸ਼’ ਦੇ ਗਾਣੇ ਲਿਖੇ ਹਨ ‘ਸੈਰਾਟ’ ਫੇਮ ਅਜੇ-ਅਤੁਲ ਦੀ ਜੋੜੀ ਨੇ। ‘ਆਦਿਪੁਰਸ਼’ ਦਾ ਗਾਣਾ ‘ਜੈ ਸ਼੍ਰੀ ਰਾਮ’ ਹਰ ਜ਼ੁਬਾਨ ’ਤੇ ਹੈ। ਅੱਜ ਅਸੀਂ ਤੁਹਾਨੂੰ ਰੂ-ਬ-ਰੂ ਕਰਾਵਾਂਗੇ ਅਜੇ-ਅਤੁਲ ਨਾਲ। ਪੇਸ਼ ਹਨ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਦੇ ਅੰਸ਼।

ਇਸ ਤੋਂ ਪਹਿਲਾਂ ਤੁਸੀਂ ਰਾਮ ਮੰਤਰ ’ਤੇ ਵੀ ਐਲਬਮ ਬਣਾ ਚੁੱਕੇ ਹੋ ਅਤੇ ਹੁਣ ਜੈ ਸ਼੍ਰੀ ਰਾਮ, ਰਾਮ ਭਗਵਾਨ ਨੂੰ ਮੰਨਦੇ ਹੋ ਜਾਂ ਕੋਈ ਹੋਰ ਕਾਰਨ?
-ਜਦੋਂ ਵੀ ਭਗਤੀ ਨਾਲ ਸਬੰਧਤ ਕੋਈ ਗਾਣਾ ਹੁੰਦਾ ਹੈ ਤਾਂ ਮਨ ਥੋੜ੍ਹਾ ਹੋਰ ਖਿੜ ਉੱਠਦਾ ਹੈ ਅਤੇ ਉਸ ਵਿਚ ਪ੍ਰਭਾਵ ਬਹੁਤ ਜ਼ਿਆਦਾ ਹੁੰਦਾ ਹੈ ਸਾਡਾ।
ਓਮ ਰਾਉਤ ਨਾਲ ਤਾਂ ਤੁਸੀਂ ਪਹਿਲਾਂ ਵੀ ਕੰਮ ਕਰ ਚੁੱਕੇ ਹੋ। ਪਹਿਲੀ ਵਾਰ ‘ਤਾਨਾਜੀ’ ਲਈ ਕੋਲੇਬਰੇਟ ਕੀਤਾ ਸੀ।
-ਅਸੀਂ ਬਹੁਤ ਪੁਰਾਣੇ ਦੋਸਤ ਹਾਂ। ‘ਤਾਨਾਜੀ’ ਲਈ ਵੀ ਕੰਮ ਕੀਤਾ ਕਿਉਂਕਿ ਕੰਫਰਟ ਹਮੇਸ਼ਾ ਹੁੰਦਾ ਹੈ ਉਨ੍ਹਾਂ ਨਾਲ। ਉਂਝ ਅਸੀਂ ਬਹੁਤ ਦੋਸਤਾਨਾ ਹਾਂ ਪਰ ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਬਹੁਤ ਸੀਰੀਅਸ ਹੁੰਦੇ ਹਾਂ ਅਤੇ ਫਿਰ 5 ਮਿੰਟ ਬਾਅਦ ਅਸੀਂ ਬਿਲਕੁਲ ਵੱਖਰੇ ਹੁੰਦੇ ਹਾਂ ਪਰ ਸਾਡੇ ਕੰਮ ਵਿਚ ਸਾਡੀ ਦੋਸਤੀ ਨਹੀਂ ਆਉਂਦੀ, ਅਸੀਂ ਬਾਹਰ ਸੀਰੀਅਸਲੀ ਕੰਮ ਕਰਦੇ ਹਾਂ।

ਆਪਣੇ ਕੰਮ ਤੋਂ ਕਿਵੇਂ ਸੰਤੁਸ਼ਟ ਹੁੰਦੇ ਹੋ?
-ਕੰਮ ਦੇ ਸਮੇਂ ਜੇਕਰ ਸਾਡੇ ਵਿਚੋਂ ਕਿਸੇ ਇਕ ਨੂੰ ਦੂਜੇ ਦਾ ਕੰਮ ਪਸੰਦ ਨਹੀਂ ਆਉਂਦਾ ਤਾਂ ਅਸੀਂ ਉਸ ਕੰਮ ਨੂੰ ਉੱਥੇ ਹੀ ਰੋਕ ਦਿੰਦੇ ਹਾਂ ਕਿਉਂਕਿ ਅਸੀਂ ਦੋਵੇਂ ਚਾਹੁੰਦੇ ਹਾਂ ਕਿ ਜੋ ਦੁਨੀਆ ਦੇ ਅੱਗੇ ਜਾਣਾ ਹੈ, ਉਹ ਬਿਲਕੁਲ ਪਰਫੈਕਟ ਹੋਵੇ ਅਤੇ ਮਿਊਜ਼ਿਕ ਅਜਿਹੀ ਚੀਜ਼ ਹੈ ਕਿ ਜੇਕਰ ਕਿਸੇ ਨੂੰ ਪਸੰਦ ਨਹੀਂ ਆ ਰਹੀ ਤਾਂ ਮਤਲਬ ਕੋਈ ਮੁਸ਼ਕਿਲ ਹੈ ਕਿਉਂਕਿ ਜੇਕਰ ਸਾਨੂੰ ਪਸੰਦ ਨਹੀਂ ਆ ਰਹੀ ਤਾਂ ਉਹ ਕਿਸੇ ਹੋਰ ਨੂੰ ਵੀ ਪਸੰਦ ਨਹੀਂ ਆਵੇਗੀ ਅਤੇ ਅਸੀਂ ਉਸ ਵੇਲੇ ਤਕ ਸੰਤੁਸ਼ਟ ਨਹੀਂ ਹੁੰਦੇ ਜਦੋਂ ਤਕ ਅਸੀਂ ਦੋਵੇਂ ਕਿਸੇ ਕੰਪੋਜ਼ੀਸ਼ਨ ਨਾਲ ਖੁਸ਼ ਨਹੀਂ।

ਜਦੋਂ ਕੋਈ ਕੰਪੋਜ਼ੀਸ਼ਨ ਤਿਆਰ ਹੁੰਦੀ ਹੈ ਤਾਂ ਕਿਸੇ ਹੋਰ ਨੂੰ ਵੀ ਸੁਣਾਉਂਦੇ ਹੋ?
-ਸਿਰਫ ਡਾਇਰੈਕਟਰ ਨੂੰ, ਹੋਰ ਕਿਸੇ ਨੂੰ ਨਹੀਂ।

ਜੋ ਇਹ ਇੰਡਸਟਰੀ ਵਿਚ ਬਦਲਾਅ ਆ ਰਹੇ ਹਨ, ਉਨ੍ਹਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ?
-ਬਹੁਤ ਚੰਗੇ ਬਦਲਾਅ ਆਏ ਹਨ, ਹੋਰ ਵੀ ਆਉੇਣੇ ਚਾਹੀਦੇ ਹਨ। ਲੋਕਾਂ ਕੋਲ ਅੱਜ ਸਹੂਲਤਾਂ ਬਹੁਤ ਹਨ, ਟੂਲਜ਼ ਬਹੁਤ ਹਨ, ਸਿਰਫ ਇੰਡੀਵਿਜੂਅਲ ਹੀ ਨਹੀਂ, ਲੋਕ ਅੱਜ-ਕੱਲ ਛੋਟੇ-ਛੋਟੇ ਵੀਡੀਓ ਵੀ ਪਾਉਂਦੇ ਹਨ। ਲੋਕਾਂ ਦਾ ਟੈਲੇਂਟ ਨਜ਼ਰ ਆ ਰਿਹਾ ਹੈ ਜੋ ਬਹੁਤ ਹੀ ਚੰਗਾ ਹੈ।

ਕੀ ਤੁਸੀਂ ਕਦੇ ਸੋਚਿਆ ਸੀ ਕਿ ਮਰਾਠੀ ਹੀ ਨਹੀਂ, ਹਿੰਦੀ ਇੰਡਸਟਰੀ ਵਿਚ ਵੀ ਇੰਨੀ ਪਛਾਣ ਮਿਲੇਗੀ?
-ਇਹ ਮੈਟਰ ਨਹੀਂ ਕਰਦਾ ਕਿ ਅਸੀਂ ਮਰਾਠੀ ਇੰਡਸਟਰੀ ਵਿਚ ਕੰਮ ਕਰਦੇ ਹਾਂ ਜਾਂ ਹਿੰਦੀ ਵਿਚ, ਪਛਾਣ ਤੇ ਪਿਆਰ ਤੁਹਾਨੂੰ ਕਿਤੇ ਵੀ ਮਿਲ ਸਕਦਾ ਹੈ। ਜਦੋਂ ਫ਼ਿਲਮ ਮਿਊਜ਼ੀਸ਼ੀਅਨ ਮਿਲ ਕੇ ਗੱਲ ਕਰਦੇ ਹਨ ਅਤੇ ਤੁਹਾਡੇ ਗਾਣੇ ਦੀ ਤਾਰੀਫ ਕਰਦੇ ਹਨ ਤਾਂ ਉਹ ਸਭ ਤੋਂ ਅਲੱਗ ਫੀਲਿੰਗ ਹੁੰਦੀ ਹੈ।

ਇੰਨਾ ਕੰਮ ਕਰਨ ਤੋਂ ਬਾਅਦ ਵੀ ਕੀ ਤੁਹਾਨੂੰ ਚਿੰਤਾ ਹੁੰਦੀ ਹੈ?
-ਹਾਂ, ਹੋਣੀ ਵੀ ਚਾਹੀਦੀ ਹੈ, ਜਦੋਂ ਵੀ ਅਸੀਂ ਕੁਝ ਨਵਾਂ ਤਿਆਰ ਕਰਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਇਹ ਸਾਡਾ ਪਹਿਲਾ ਕੰਮ ਹੈ ਅਤੇ ਹਰ ਗਾਣਾ ਜਦੋਂ ਅਸੀਂ ਖਤਮ ਕਰਦੇ ਹਾਂ ਤਾਂ ਸਾਨੂੰ ਲੱਗਣਾ ਚਾਹੀਦਾ ਹੈ ਕਿ ਇਹ ਸਾਡਾ ਆਖਰੀ ਕੰਮ ਹੈ ਕਿਉਂਕਿ ਜੇਕਰ ਰੱਬ ਨੇ ਅੱਗੇ ਦਿਨ ਨਹੀਂ ਵਿਖਾਇਆ ਤਾਂ ਇਸ ਕੰਮ ਲਈ ਸਾਡੇ ਪਰਿਵਾਰ ਅਤੇ ਲੋਕਾਂ ਨੂੰ ਸਾਡੇ ’ਤੇ ਫਖਰ ਹੋਣਾ ਚਾਹੀਦਾ ਹੈ।

ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਕਿਹੋ ਜਿਹਾ ਮਹਿਸੂਸ ਹੋਇਆ?
-2 ਸਾਲ ਤੋਂ ਅਸੀਂ ਇਸ ਉੱਪਰ ਕੰਮ ਕਰ ਰਹੇ ਹਾਂ। ਅਸੀਂ ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ ਸੀ। ਫ਼ਿਲਮ ‘ਆਦਿਪੁਰਸ਼’ ਦੀ ਕਹਾਣੀ ਤਾਂ ਸਾਰਿਆਂ ਨੂੰ ਪਤਾ ਹੈ। ਹਰ ਕਿਰਦਾਰ ਦਾ ਇਕ ਅਕਸ ਵੀ ਬਣਿਆ ਹੋਇਆ ਹੈ ਤਾਂ ਉਨ੍ਹਾਂ ਨਾਲ ਰਿਲੇਟਿਡ ਜਦੋਂ ਉਹ ਗਾਣੇ ਵਿਚ ਆਉਣਗੇ ਤਾਂ ਹਰ ਕੋਈ ਉਸ ਨੂੰ ਰਿਲੇਟ ਕਰੇਗਾ ਅਤੇ ਉਸ ਨੂੰ ਹੀ ਅਸੀਂ ਪੂਰੀ ਪਿਓਰਿਟੀ ਨਾਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਲਈ ਅਸੀਂ ਇੰਨੀ ਬੇਸਬਰੀ ਨਾਲ ਇਸ ਦੀ ਉਡੀਕ ਕਰ ਰਹੇ ਸੀ ਕਿ ਲੋਕ ਇਸ ਦਾ ਕਿਵੇਂ ਸਵਾਗਤ ਕਰਦੇ ਹਨ।

ਕੰਮ ਕਰਦੇ ਸਮੇਂ ਦੋਵਾਂ ਭਰਾਵਾਂ ’ਚ ਕੋਈ ਮਨ-ਮੁਟਾਅ ਹੁੰਦੇ ਹਨ ?
-ਕੰਮ ਵਿਚ ਸੀਰੀਅਸ ਹੁੰਦੇ ਹਾਂ ਪਰ ਅਸਲ ਜ਼ਿੰਦਗੀ ਵਿਚ ਅਸੀਂ ਜਿਵੇਂ ਦੁਨੀਆ ਵਿਚ ਦੂਜੇ ਭਰਾ ਰਹਿੰਦੇ ਹਨ, ਉਂਝ ਹੀ ਅਸੀਂ ਰਹਿੰਦੇ ਹਾਂ।

ਜੇਕਰ ਇਕ-ਦੂਜੇ ਨੂੰ ਪਸੰਦ ਨਾ ਆਵੇ ਤਾਂ ਵੀ?
-ਨਹੀਂ, ਅਸੀਂ ਉਸ ਵੇਲੇ ਹੀ ਸੁਣਾਉਂਦੇ ਹਾਂ ਜਦੋਂ ਅਸੀਂ ਖੁਸ਼ ਹੋਈਏ। ਅਸੀਂ ਚਾਂਸ ਨਹੀਂ ਲੈਂਦੇ ਕਿ ਚਲੋ ਸੁਣ ਕੇ ਵੇਖਦੇ ਹਾਂ।

ਕੀ ਤੁਹਾਡੇ ਲਈ ਪੁਰਸਕਾਰ ਮਿਲਣਾ ਮਾਇਨੇ ਰੱਖਦਾ ਹੈ ?
-ਮੈਨੂੰ ਨਹੀਂ ਲੱਗਦਾ ਕਿ ਜਦੋਂ ਵੀ ਕੋਈ ਕਲਾਕਾਰ ਕੰਮ ਕਰਦਾ ਹੈ ਤਾਂ ਪੁਰਸਕਾਰ ਨੂੰ ਸਾਹਮਣੇ ਰੱਖ ਕੇ ਕਰਦਾ ਹੈ। ਪੁਰਸਕਾਰ ਇਕ ਰਿਸਿਪਟ ਵਾਂਗ ਹੈ ਕਿ ਤੁਸੀਂ ਜੋ ਵੀ ਕੰਮ ਕੀਤਾ ਹੈ, ਉਸ ਦੀ ਸ਼ਾਬਾਸ਼ੀ ਹੈ। ਤਾਂ ਖੁਸ਼ੀ ਤਾਂ ਹੁੰਦੀ ਹੈ ਕਿਉਂਕਿ ਹਰ ਕਲਾਕਾਰ ਵਿਚ ਇਕ ਬੱਚਾ ਹੈ। ਜਦੋਂ 100 ਵਿਅਕਤੀਆਂ ਵਿਚ ਨਾਂ ਅਨਾਊਂਸ ਹੁੰਦਾ ਹੈ ਅਤੇ ਉੱਪਰ ਜਾਂਦੇ ਹੋ ਪੁਰਸਕਾਰ ਲੈਣ ਲਈ ਤਾਂ ਕਿੰਨਾ ਵੀ ਵੱਡਾ ਆਦਮੀ ਕਿਉਂ ਨਾ ਹੋਵੇ, ਅੱਜ ਵੀ ਉਸ ਨੂੰ ਚੰਗਾ ਹੀ ਲੱਗਦਾ ਹੈ ਪਰ ਮੈਟਰ ਉਸ ਵੇਲੇ ਨਹੀਂ ਕਰਨਾ ਚਾਹੀਦਾ ਜਦੋਂ ਤੁਸੀਂ ਕੰਮ ਕਰ ਰਹੇ ਹੋਵੋ।

ਤੁਹਾਡੀ ਸਾਰੀਆਂ ਕੰਪੋਜ਼ੀਸ਼ਨਜ਼ ਵਿਚੋਂ ਸਭ ਤੋਂ ਪਸੰਦੀਦਾ ਕਿਹੜੀ ਹੈ?
-ਜੈ ਸ਼੍ਰੀ ਰਾਮ, ਜਦੋਂ ਇਹ ਬਣਿਆ ਸੀ ਨਾ, ਅੰਦਰੋਂ ਖੁਸ਼ੀ ਹੋਈ ਸੀ ਕਿ ਇਹ ਕਮਾਲ ਦੀ ਕੰਪੋਜ਼ੀਸ਼ਨ ਹੈ। ਹੁਣ ਇਕ ਚਿੰਤਾ ਹੈ ਕਿ ਇਹ ਆਉਣ ਤੋਂ ਬਾਅਦ ਕੰਮ ਕਿਹੋ ਜਿਹਾ ਹੁੰਦਾ ਹੈ?
 

sunita

This news is Content Editor sunita