ਸਲਮਾਨ ਖ਼ਾਨ ਦੇ ਨਾ ’ਤੇ ਰਾਜਸਥਾਨ ਦੀ ਬੀਬੀ ਨਾਲ ਹੋਈ 12 ਲੱਖ ਦੀ ਠੱਗੀ, ਪੁਲਸ ਕੋਲ ਪਹੁੰਚਿਆ ਮਾਮਲਾ

02/12/2021 6:04:32 PM

ਮੁੰਬਈ: ਰਾਜਸਥਾਨ ਦੀ ਇਕ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਇਕ ਘੋੜਾ ਵੇਚਣ ਦੀ ਪੇਸ਼ਕਸ਼ ਕਰਕੇ 12 ਲੱਖ ਰੁਪਏ ਦਾ ਚੂਨਾ ਲਗਾਇਆ ਗਿਆ ਹੈ। ਉਸ ਨੂੰ ਦੱਸਿਆ ਗਿਆ ਹੈ ਕਿ ਉਹ ਘੋੜਾ ਸਲਮਾਨ ਖ਼ਾਨ ਦਾ ਹੈ। ਮਹਿਲਾ ਨੇ ਇਸ ਦੌਰਾਨ ਪੁਲਸ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਮਹਿਲਾ ਨੇ ਘੋੜਾ ਖਰੀਦਣ ਲਈ 11 ਲੱਖ ਰੁਪਏ ਨਕਦ ਅਤੇ ਬਾਕੀ ਪੈਸੇ ਚੈੱਕ ਰਾਹੀਂ ਦਿੱਤੇ ਪਰ ਉਸ ਨੂੰ ਘੋੜਾ ਨਹੀਂ ਮਿਲਿਆ। ਮਹਿਲਾ ਨੇ ਜਾਂਚ ਲਈ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ। 


ਰਾਜਸਥਾਨ ਹਾਈਕੋਰਟ ਨੇ ਮਹਿਲਾ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਸਬੰਧਿਤ ਪੁਲਸ ਡਿਪਟੀ ਕਮਿਸ਼ਨਰ ਦੇ ਸਾਹਮਣੇ ਲੈ ਕੇ ਜਾਵੇ ਅਤੇ ਕਾਨੂੰਨ ਅਨੁਸਾਰ ਕੰਮ ਕਰੇ। ਮਹਿਲਾ ਦੇ ਵਕੀਲ ਪੀਡੀ ਦਵੇ ਨੇ ਕਿਹਾ ਕਿ ਸ਼ਿਕਾਇਤ ਅਨੁਸਾਰ ਨਿਰਭੈ ਸਿੰਘ, ਰਾਜਪ੍ਰੀਤ ਅਤੇ ਇਕ ਹੋਰ ਵਿਅਕਤੀ ਨੇ ਕਥਿਤ ਤੌਰ ’ਤੇ ਸੰਤੋਥ ਭਾਟੀ ਨੂੰ ਇਕ ਘੋੜੇ ਦੀ ਤਸਵੀਰ ਦਿਖਾਈ ਜਿਸ ਦੇ ਨਾਲ ਸਲਮਾਨ ਖ਼ਾਨ ਖੜੇ੍ਹ ਸਨ। 


ਉਨ੍ਹਾਂ ਨੇ ਮਹਿਲਾ ਨੂੰ ਦੱਸਿਆ ਕਿ ਉਕਤ ਘੋੜਾ ਵਿਕਰੀ ਲਈ ਉਪਲੱਬਧ ਹੈ। ਦੋਸ਼ੀਆਂ ਨੇ ਭਾਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਅਦਾਕਾਰ ਨੂੰ ਜਾਣਦੇ ਹਨ ਅਤੇ ਉਨ੍ਹਾਂ ਦੇ ਕੁਝ ਘੋੜੇ ਪਹਿਲੇ ਵੀ ਵੇਚ ਚੁੱਕੇ ਸਨ। ਮਹਿਲਾ ਨੇ ਉਨ੍ਹਾਂ ’ਤੇ ਵਿਸ਼ਵਾਸ਼ ਕਰਕੇ 12 ਲੱਖ ਰੁਪਏ ’ਚ ਘੋੜਾ ਖਰੀਦ ਲਿਆ ਪਰ ਉਸ ਨੂੰ ਘੋੜਾ ਨਹੀਂ ਮਿਲਿਆ ਜਿਸ ਤੋਂ ਬਾਅਦ ਪਿਛਲੇ ਸਾਲ ਅਗਸਤ ’ਚ ਪੁਲਸ ਨੇ ਸ਼ਿਕਾਇਤ ਦਰਜ ਕਰਵਾਈ।

Aarti dhillon

This news is Content Editor Aarti dhillon