25 ਸਾਲ ਦੀ ਹੋਈ ਐਲੀ ਅਵਰਾਮ, ਬਰਥਡੇ ਪਾਰਟੀ ''ਚ ਪਹੁੰਚੇ ਕਈ ਹੋਰ ਅਦਾਕਾਰ (ਦੇਖੋ ਤਸਵੀਰਾਂ)
Friday, Jul 31, 2015 - 03:05 PM (IST)

ਮੁੰਬਈ: ਬਾਲੀਵੁੱਡ ਅਭਿਨੇਤਰੀ ਐਲੀ ਅਵਰਾਮ ਨੇ ਬੁੱਧਵਾਰ ਨੂੰ ਆਪਣਾ 25ਵਾਂ ਜਨਮਦਿਨ ਆਪਣੀ ਫੈਮਿਲੀ ਅਤੇ ਦੋਸਤਾਂ ਨਾਲ ਕੇਕ ਕੱਟ ਕੇ ਸੈਲੀਬ੍ਰੇਟ ਕੀਤਾ ਹੈ। ਮੁੰਬਈ ਦੇ ਕਮਿਊਨਿਟੀ ਰੈਸਟੋਰੈਂਟ ''ਚ ਹੋਈ ਇਸ ਪਾਰਟੀ ''ਚ ਐਲੀ ਦੇ ਖਾਸ ਦੋਸਤ ਡੇਜੀ ਸ਼ਾਹ ਅਤੇ ਵੀਜੈ ਐਂਡੀ ਮੌਜੂਦ ਸਨ। ਜਲਦ ਹੀ ਫ਼ਿਲਮ ''ਕਿਸ-ਕਿਸਕੋ ਪਿਆਰ ਕਰੂੰ'' ''ਚ ਨਜ਼ਰ ਆਉਣ ਵਾਲੀ ਅਭਿਨੇਤਰੀ ਐਲੀ ਦੀ ਜਨਮਦਿਨ ਪਾਰਟੀ ''ਚ ਟੀ. ਵੀ. ਅਭਿਨੇਤਾ ਕਰਨ ਸਿੰਘ ਬੋਹਰਾ, ਵਰੁਣ ਸ਼ਰਮਾ, ਮਨੀਸ਼ ਪੋਲ ਅਤੇ ''ਹੀਰੋ'' ਫ਼ਿਲਮ ਦੇ ਅਭਿਨੇਤਾ ਸੂਰਜ ਪੰਚੋਲੀ ਵੀ ਸ਼ਾਮਲ ਸਨ।