ਅਮਿਤਾਭ ਦੀ ਨੂੰਹ ਐਸ਼ਵਰਿਆ ਲਈ ਵਿਦੇਸ਼ ਤੋਂ ਆਇਆ ਸੀ 16 ਕਿੱਲੋ ਦਾ ਪਾਰਸਲ, ਜੋ ਬਣ ਗਿਆ ਮੁਸੀਬਤ

05/21/2021 9:44:52 AM

ਮੁੰਬਈ (ਬਿਊਰੋ) - ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ (Aishwarya Rai Bachchan) ਭਾਵੇਂ ਅੱਜ ਕੱਲ੍ਹ ਫ਼ਿਲਮਾਂ 'ਚ ਘੱਟ ਦਿਖਾਈ ਦੇ ਰਹੀ ਹੈ ਪਰ ਉਨ੍ਹਾਂ ਦੀ ਫੈਨ ਫਾਲੋਇੰਗ 'ਚ ਕੋਈ ਕਮੀ ਨਹੀਂ ਆਈ। ਐਸ਼ਵਰਿਆ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਤੇ ਧੀ ਦੀਆਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਅੱਜ ਤੁਹਾਨੂੰ ਐਸ਼ਵਰਿਆ ਨਾਲ ਜੁੜਿਆ ਇਕ ਪੁਰਾਣਾ ਕਿੱਸਾ ਦੱਸਣ ਜਾ ਰਹੇ, ਜਿਸ ਦੀ ਚਰਚਾ ਸੋਸ਼ਲ ਮੀਡੀਆ 'ਤੇ ਕਾਫ਼ੀ ਹੋਈ ਸੀ। 


ਸਾਲ 2006 ਦੀ ਗੱਲ ਹੈ ਜਦੋਂ ਨੀਦਰਲੈਂਡਜ਼ ਤੋਂ ਮੁੰਬਈ ਦੇ ਇੱਕ ਡਾਕਘਰ 'ਚ ਐਸ਼ਵਰਿਆ ਰਾਏ ਬੱਚਨ ਲਈ 16 ਕਿਲੋ ਦਾ ਪਾਰਸਲ ਆਇਆ ਸੀ। ਐਸ਼ਵਰਿਆ ਰਾਏ ਦੇ ਘਰ ਦਾ ਪਤਾ ਪਾਰਸਲ 'ਤੇ ਲਿਖਿਆ ਹੋਇਆ ਸੀ।


ਮੀਡੀਆ ਰਿਪੋਰਟਾਂ ਅਨੁਸਾਰ, ਕਸਟਮ ਵਾਲਿਆਂ ਨੇ ਸ਼ੱਕ ਦੇ ਅਧਾਰ 'ਤੇ ਪਾਰਸਲ ਨੂੰ ਖੋਲ੍ਹਣ ਬਾਰੇ ਸੋਚਿਆ, ਜਿਸ ਲਈ ਐਸ਼ਵਰਿਆ ਰਾਏ ਦਾ ਉੱਥੇ ਮੌਜੂਦ ਹੋਣਾ ਲਾਜ਼ਮੀ ਸੀ। ਇਸ ਲਈ ਕਸਮਟ ਵਾਲਿਆਂ ਨੇ ਐਸ਼ਵਰਿਆ ਨੂੰ ਲਿਖਤੀ ਰੂਪ 'ਚ ਇੱਕ ਪੱਤਰ ਭੇਜਿਆ। ਉਸ ਸਮੇਂ ਐਸ਼ਵਰਿਆ ਰਾਏ ਜੈਪੁਰ 'ਚ ਆਪਣੀ ਫ਼ਿਲਮ 'ਜੋਧਾ ਅਕਬਰ' ਦੀ ਸ਼ੂਟਿੰਗ ਕਰ ਰਹੀ ਸੀ।


ਮੀਡੀਆ ਰਿਪੋਰਟਾਂ ਅਨੁਸਾਰ, ਐਸ਼ਵਰਿਆ ਦੀ ਗੈਰ ਹਾਜ਼ਰੀ 'ਚ, ਜਦੋਂ ਕਸਟਮ ਵਾਲਿਆਂ ਨੇ ਪਾਰਸਲ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਏ ਕਿਉਂਕਿ ਪਾਰਸਲ 'ਚ ਡੀ. ਵੀ. ਡੀ. ਪਲੇਅਰਾਂ ਸਮੇਤ ਬਹੁਤ ਸਾਰੇ ਇਲੈਕਟ੍ਰਾਨਿਕ ਯੰਤਰ ਸਨ। ਇਸ ਤੋਂ ਇਲਾਵਾ ਇੱਕ ਸ਼ਾਰਟਸ 'ਚ ਯੂਰੋ ਵੀ ਰੱਖੇ ਗਏ ਸੀ। ਭਾਰਤੀ ਰੁਪਏ 'ਚ ਉਨ੍ਹਾਂ ਯੂਰੋ ਦੀ ਕੀਮਤ ਤਕਰੀਬਨ 13 ਲੱਖ ਰੁਪਏ ਸੀ।


ਮੀਡੀਆ ਰਿਪੋਰਟਾਂ ਅਨੁਸਾਰ ਪਾਰਸਲ ਖੋਲ੍ਹਣ ਤੋਂ ਬਾਅਦ ਕਸਟਮਜ਼ ਵਿਭਾਗ ਨੇ ਐਸ਼ਵਰਿਆ ਨੂੰ ਨੋਟਿਸ ਭੇਜ ਕੇ ਸਪੱਸ਼ਟੀਕਰਨ ਦੇਣ ਲਈ ਕਿਹਾ। ਫਿਰ ਐਸ਼ਵਰਿਆ ਦੇ ਵਕੀਲ ਨੇ ਕਸਟਮਜ਼ ਨੂੰ ਦੱਸਿਆ ਕਿ ਐਸ਼ਵਰਿਆ ਨੂੰ ਨਹੀਂ ਪਤਾ ਕਿ ਪਾਰਸਲ ਕਿਸ ਨੇ ਭੇਜਿਆ ਸੀ।

ਹਾਲਾਂਕਿ, ਜੈਪੁਰ ਤੋਂ ਆਉਣ ਤੋਂ ਬਾਅਦ ਐਸ਼ਵਰਿਆ ਨੇ ਕਸਟਮ ਵਿਭਾਗ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਉਹ ਨਿਸ਼ਚਤ ਤੌਰ 'ਤੇ ਨੀਦਰਲੈਂਡਜ਼ ਇੱਕ ਐਵਾਰਡ ਸ਼ੋਅ ਲਈ ਗਈ ਸੀ ਪਰ ਪਾਰਸਲ ਭੇਜਣ ਵਾਲੇ ਵਿਅਕਤੀ ਨੂੰ ਨਹੀਂ ਜਾਣਦੀ।

sunita

This news is Content Editor sunita