'ਪਬਲਿਸਿਟੀ ਲਈ ਸੰਨੀ ਲਿਓਨ ਨੇ ਨਿਸ਼ਾ ਨੂੰ ਲਿਆ ਗੋਦ'-ਅਜਿਹਾ ਕਹਿਣ ਵਾਲਿਆਂ 'ਤੇ ਭੜਕੀ ਅਦਾਕਾਰਾ

03/04/2022 3:08:41 PM

ਮੁੰਬਈ- ਸੰਨੀ ਲਿਓਨ ਬਾਲੀਵੁੱਡ ਦੀ ਬਿਹਤਰੀਨ ਅਦਾਕਾਰਾ ਹੋਣ ਦੇ ਨਾਲ-ਨਾਲ ਤਿੰਨ ਬੱਚਿਆਂ ਦੀ ਸੁਪਰ ਮਾਮ ਵੀ ਹੈ। ਸਭ ਜਾਣਦੇ ਹਨ ਕਿ ਸੰਨੀ ਨੇ ਧੀ ਨਿਸ਼ਾ ਨੂੰ ਗੋਦ ਲਿਆ ਸੀ, ਜਦੋਂ ਕਿ ਉਨ੍ਹਾਂ ਦੇ ਦੋ ਪੁੱਤਰ ਨੋਆ ਅਤੇ ਅਸ਼ਰ ਦਾ ਜਨਮ ਸੈਰੋਗੇਸੀ ਦੇ ਰਾਹੀਂ ਹੋਇਆ ਸੀ। ਅਦਾਕਾਰਾ ਆਪਣੇ ਕੰਮ ਦੇ ਨਾਲ-ਨਾਲ ਆਪਣੇ ਤਿੰਨ ਬੱਚਿਆਂ ਦਾ ਬੇਹੱਦ ਧਿਆਨ ਰੱਖਦੀ ਹੈ। ਇਸ ਦੇ ਬਾਵਜੂਦ ਵੀ ਉਹ ਸੋਸ਼ਲ ਮੀਡੀਆ 'ਤੇ ਆਊਟਿੰਗ ਦੌਰਾਨ ਧੀ ਨਿਸ਼ਾ ਦਾ ਹੱਥ ਨਾ ਫੜਨ ਨੂੰ ਲੈ ਕੇ ਟਰੋਲ ਹੁੰਦੀ ਰਹਿੰਦੀ ਹੈ। ਹਾਲ ਹੀ 'ਚ ਸੰਨੀ ਲਿਓਨ ਨੇ ਪੇਰੇਂਟਿੰਗ 'ਤੇ ਸਵਾਲ ਖੜ੍ਹੇ ਕਰਨ ਵਾਲਿਆਂ ਦੇ ਖ਼ਿਲਾਫ਼ ਆਪਣੀ ਚੁੱਪੀ ਤੋੜੀ ਹੈ ਅਤੇ ਟਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ।

PunjabKesari
ਟਰੋਲਰਸ ਦੇ ਦੋਸ਼ ਹਨ ਕਿ ਸੰਨੀ ਨੇ ਪਬਲਿਸਿਟੀ ਲਈ ਨਿਸ਼ਾ ਨੂੰ ਗੋਦ ਲਿਆ ਹੈ ਪਰ ਚੁੱਪੀ ਤੋੜਦੇ ਹੋਏ ਅਦਾਕਾਰਾ ਬੋਲੀ-'ਮੇਰੇ ਖਿਆਲ ਨਾਲ ਜਿਸ ਇਨਸਾਨ ਨੇ ਇਹ ਲਿਖਿਆ ਹੈ ਕਿ ਉਹ ਮੇਰੀ ਡੇਲੀ ਲਾਈਫ ਦਾ ਹਿੱਸਾ ਨਹੀਂ ਹੈ। ਮੈਂ ਨਹੀਂ ਚਾਹੁੰਦੀ ਕਿ ਇਕ ਤਸਵੀਰ ਮੇਰੀ ਪੇਰੇਂਟਿੰਗ ਨੂੰ ਦੱਸੇ ਅਤੇ ਮੈਨੂੰ ਜੱਜ ਕਰੇ। ਘਰ 'ਚ ਬੈਠ ਕੇ ਮੈਨੂੰ ਜੱਜ ਕਰਨ ਤੋਂ ਪਹਿਲੇ ਮੇਰੀ ਜ਼ਿੰਦਗੀ ਦੇ ਘੱਟ ਤੋਂ ਘੱਟ ਪੰਜ ਮਿੰਟ ਜੀ ਕੇ ਦੇਖੋ। 

PunjabKesari
ਅਦਾਕਾਰਾ ਨੇ ਅੱਗੇ ਕਿਹਾ-'ਇਹ ਬੇਹੁਦਾ ਹੈ। ਬਚਕਾਉਣਾ ਹੈ। ਕੋਈ ਵੀ ਮਾਤਾ-ਪਿਤਾ ਇਹ ਜਾਣ ਪਾਏਗਾ ਕਿ ਬੱਚਿਆਂ ਨੂੰ ਵੱਡਾ ਕਰਨਾ, ਉਨ੍ਹਾਂ ਨੂੰ ਪਾਲਨਾ ਕੀ ਹੁੰਦਾ ਹੈ। ਉਨ੍ਹਾਂ ਨੂੰ ਪਤਾ ਹੋਵੇਗਾ ਕਿ ਬਹੁਤ ਸਾਰੇ ਬੱਚਿਆਂ ਨੂੰ ਕਿੰਝ ਪਾਲਿਆ ਜਾਂਦਾ ਹੈ। ਜੋ ਵੀ ਕੁਮੈਂਟਸ ਕੀਤੇ ਗਏ ਉਨ੍ਹਾਂ ਲਈ ਸਿਰਫ ਇਹ ਕਹਾਂਗੀ ਕਿ ਗ੍ਰੋ ਅਪ'।

PunjabKesari
ਕੰਮ ਦੀ ਗੱਲ ਕਰੀਏ ਤਾਂ ਸੰਨੀ ਲਿਓਨ ਜਲਦ ਹੀ ਵੈੱਬ ਸੀਰੀਜ਼ 'ਅਨਾਮਿਕਾ' 'ਚ ਨਜ਼ਰ ਆਉਣ ਵਾਲੀ ਹੈ। ਇਸ ਸੀਰੀਜ਼ ਦਾ ਨਿਰਦੇਸ਼ਨ ਵਿਕਰਮ ਭੱਟ ਨੇ ਕੀਤਾ ਹੈ।


Aarti dhillon

Content Editor

Related News