''ਗੈਂਗਸ ਆਫ ਵਾਸੇਪੁਰ'' ਦੇ ਅਦਾਕਾਰ ਜੀਸ਼ਾਨ ''ਤੇ ਲੱਗਿਆ 1.5 ਕਰੋੜ ਦੀ ਧੋਖਾਧੜੀ ਦਾ ਦੋਸ਼, ਮਾਮਲਾ ਦਰਜ

12/03/2020 3:21:02 PM

ਮੁੰਬਈ: ਫ਼ਿਲਮ 'ਗੈਂਗਸ ਆਫ ਵਾਸੇਪੁਰ' ਦੇ ਰਾਈਟਰ ਅਤੇ 'ਡੈਫੀਨੇਟ' ਅਦਾਕਾਰ ਜੀਸ਼ਾਨ ਕਾਦਰੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਤਿਨ ਸੇਠੀ ਨਾਂ ਦੇ ਕੋ-ਪ੍ਰਡਿਊਸਰ ਨੇ ਜੀਸ਼ਾਨ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। 

PunjabKesari
ਕੋ-ਪ੍ਰਡਿਊਸਰ ਜਤਿਨ ਨੇ 1.5 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਜਤਿਨ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਨੇ ਅਤੇ ਇਕ ਦੋਸਤ ਨੇ ਜੀਸ਼ਾਨ ਕਾਦਰੀ ਨੂੰ ਓ.ਟੀ.ਪੀ. 'ਤੇ ਇਕ ਵੈੱਬ ਸੀਰੀਜ਼ ਬਣਾਉਣ ਲਈ 1.5 ਕਰੋੜ ਰੁਪਏ ਦਿੱਤੇ ਸਨ। ਜੀਸ਼ਾਨ ਨੇ ਨਾ ਤਾਂ ਸੀਰੀਜ਼ ਬਣਾਈ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਹ ਕੇਸ ਮੁੰਬਈ ਪੁਲਸ ਦੇ ਕੋਲ ਹੈ। ਮੁੰਬਈ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

PunjabKesari
ਦੱਸ ਦੇਈਏ ਕਿ ਜੀਸ਼ਾਨ ਨੇ ਫ਼ਿਲਮ 'ਗੈਂਗਸ ਆਫ ਵਾਸੇਪੁਰ' ਲਿਖੀ ਸੀ ਅਤੇ ਉਸ 'ਚ 'ਡੈਫੀਨੇਟ' ਅਦਾਕਾਰ ਦਾ ਕਿਰਦਾਰ ਵੀ ਨਿਭਾਇਆ ਸੀ। ਜੀਸ਼ਾਨ ਦੇ ਕੰਮ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ। ਉਸ ਤੋਂ ਇਲਾਵਾ ਜੀਸ਼ਾਨ ਨੇ 'ਛਲਾਂਗ', 'ਹਲਾਹਲ' ਅਤੇ 'ਮੇਰਠਿਆ ਗੈਂਗਸਟਰ' ਵਰਗੀਆਂ ਫ਼ਿਲਮਾਂ ਵੀ ਲਿਖੀਆਂ ਹਨ। ਹਾਲ ਹੀ 'ਚ ਆਈ ਵੈੱਬ ਸੀਰੀਜ਼ 'ਬਿੱਛੂ ਕਾ ਖੇਲ' 'ਚ ਵੀ ਜੀਸ਼ਾਨ ਦਿਵਯੇਂਦੂ ਸ਼ਰਮਾ ਦੇ ਨਾਲ ਨਜ਼ਰ ਆਏ ਹਨ।


Aarti dhillon

Content Editor

Related News