‘ਬਿੱਗ ਬਾਸ 15’ ਸ਼ੁਰੂ , 12 ਉਮੀਦਵਾਰਾਂ ਦੀ ਘਰ ’ਚ ਐਂਟਰੀ

10/03/2021 10:56:22 AM

ਨਵੀਂ ਦਿੱਲੀ-‘ ਬਿੱਗ ਬੌਸ ਸੀਜ਼ਨ 15’ ਸ਼ਨੀਵਾਰ ਤੋਂ ਸ਼ੁਰੂ ਹੋ ਗਿਆ। ਸ਼ੋਅ ਦੇ ਹੋਸਟ ਸਲਮਾਨ ਖਾਨ ਨੇ 12 ਫਾਈਨਲ ਕੰਟੈਸਟੈਂਟਸ ਦੀ ‘ਬਿੱਗ ਬੌਸ’ ਦੇ ਘਰ ’ਚ ਐਂਟਰੀ ਕਰਵਾਈ। ਸ਼ੋਅ ਦੇ ਪਹਿਲੇ ਕੰਟੈਸਟੈਂਟ ਟੀ. ਵੀ. ਐਕਟਰ ਜੈ ਭਾਨੂਸ਼ਾਲੀ ਹਨ। ਉਨ੍ਹਾਂ ਤੋਂ ਇਲਾਵਾ ਟੀ. ਵੀ. ਐਕਟਰ ਵਿਸ਼ਾਲ ਕੋਟਿਅਨ, ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ 10’ ਦਾ ਹਿੱਸਾ ਰਹਿ ਚੁੱਕੀ ਤੇਜਸਵੀ ਪ੍ਰਕਾਸ਼, ‘ਉਡਾਨ ਅਤੇ ‘ਏਕ-ਦੂਜੇ ਕੇ ਵਾਸਤੇ’ ਸੀਰੀਅਲ ਵਿਚ ਕੰਮ ਕਰ ਚੁੱਕੀ ਵਿਧੀ ਪੰਡਿਆ, ਟੀ. ਵੀ. ਐਕਟਰ ਸਿੰਬਾ ਨਾਗਪਾਲ, ਪੇਸ਼ੇ ਤੋਂ ਡਾਕਟਰ ਉਮਰ ਰਿਆਜ਼, ਈਸ਼ਾਨ ਸਹਿਗਲ ਅਤੇ ਟੀ. ਵੀ. ਅਦਾਕਾਰਾ ਡੋਨਲ ਬਿਸ਼ਟ, ਸਿੰਗਰ ਅਕਾਸਾ ਸਿੰਘ, ਟੀ. ਵੀ. ਐਕਟਰ ਕਰਨ ਕੁੰਦਰਾ, ਸਿੰਗਰ ਅਫਸਾਨਾ ਖਾਨ, ਮੀਸ਼ਾ ਅੱਈਅਰ ਅਤੇ ਸਾਹਿਲ ਸ਼ਰਾਫ ਨੇ ਵੀ ਐਂਟਰੀ ਕੀਤੀ ਹੈ। 


Aarti dhillon

Content Editor

Related News