ਮੰਦੀ ਦੀ ਲਪੇਟ ''ਚ ਬ੍ਰਿਟੇਨ ਦੀ ਅਰਥਵਿਵਸਥਾ, ਤਾਲਾਬੰਦੀ ਕਾਰਣ ਹੋਏ ਹਾਲਾਤ ਖ਼ਰਾਬ

08/12/2020 5:34:59 PM

ਨਵੀਂ ਦਿੱਲੀ (ਭਾਸ਼ਾ) : ਬ੍ਰਿਟੇਨ 'ਚ ਕੋਰੋਨਾ ਵਾਇਰਸ ਮਹਾਮਾਰੀ 'ਤੇ ਕਾਬੂ ਪਾਉਣ ਲਈ ਲਾਗੂ ਕੀਤੇ ਗਈ ਤਾਲਾਬੰਦੀ ਕਾਰਣ ਦੂਜੀ ਤਿਮਾਹੀ 'ਚ ਜੀ. ਡੀ. ਪੀ. 'ਚ 20.4 ਫੀਸਦੀ ਦੀ ਕਮੀ ਆਈ, ਜਿਸ ਦੇ ਨਾਲ ਹੀ ਅਰਥਵਿਵਸਥਾ ਅਧਿਕਾਰਤ ਰੂਪ ਨਾਲ ਮੰਦੀ ਦੀ ਲਪੇਟ 'ਚ ਆ ਗਈ ਹੈ। ਬ੍ਰਿਟੇਨ 'ਚ ਲਗਾਤਾਰ ਦੋ ਤਿਮਾਹੀ ਦੌਰਾਨ ਨਾਂਹਪੱਖੀ ਵਿਕਾਸ ਦਰ ਹੋਣ 'ਤੇ ਅਰਥਵਿਵਸਥਾ ਨੂੰ ਅਧਿਕਾਰਤ ਰੂਪ ਨਾਲ ਮੰਦੀ ਦੀ ਲਪੇਟ 'ਚ ਮੰਨਿਆ ਜਾਂਦਾ ਹੈ। ਰਾਸ਼ਟਰੀ ਸਟੈਟਿਸਟਿਕਸ ਆਫਿਸ ਦੇ ਅੰਕੜਿਆਂ ਮੁਤਾਬਕ ਸਾਲ 2020 ਦੀ ਪਹਿਲੀ ਤਿਮਾਹੀ 'ਚ ਅਰਥਵਿਵਸਥਾ 2.2 ਫੀਸਦੀ ਘਟੀ ਸੀ।

ਦੂਜੇ ਦੇਸ਼ਾਂ ਦੇ ਉਲਟ ਬ੍ਰਿਟੇਨ ਦੀ ਸਟੈਟਿਸਟਿਕ ਏਜੰਸੀ ਤਿਮਾਹੀ ਅੰਕੜਿਆਂ ਦੇ ਨਾਲ ਹੀ ਮਾਸਿਕ ਅੰਕੜੇ ਵੀ ਜਾਰੀ ਕਰਦੀ ਹੈ ਅਤੇ ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਰਥਵਿਵਸਥਾ 'ਚ ਸੁਧਾਰ ਦੀ ਉਮੀਦ ਦਿਖਾਈ ਦੇ ਰਹੀ ਹੈ। ਬ੍ਰਿਟੇਨ ਦੀ ਅਰਥਵਿਵਸਥਾ ਜੂਨ 'ਚ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਦੇਣ ਤੋਂ ਬਾਅਦ 8.7 ਫੀਸਦੀ ਦੀ ਦਰ ਨਾਲ ਵਧੀ। ਬ੍ਰਿਟੇਨ ਦੀ ਸਰਕਾਰ ਨੂੰ ਉਮੀਦ ਹੈ ਕਿ ਅਰਥਵਿਵਸਥਾ ਨੂੰ ਖੋਲ੍ਹਣ ਅਤੇ ਕੰਮਕਾਜ ਨੂੰ ਸੌਖਾਲਾ ਬਣਾਉਣ ਕਾਰਣ ਅੱਗੇ ਸੁਧਾਰ ਹੋਵੇਗਾ।


cherry

Content Editor

Related News