ਬ੍ਰਿਟੇਨ ''ਚ ਹੋਵੇਗੀ ਨਵਾਜ਼ ਦੀ ਸਰਜਰੀ, ਯਾਤਰਾ ਦੀ ਇਜਾਜ਼ਤ ਨਹੀਂ

03/03/2020 11:36:45 AM

ਲੰਡਨ (ਭਾਸ਼ਾ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬ੍ਰਿਟੇਨ ਵਿਚ ਸਰਜਰੀ ਹੋਣੀ ਹੈ, ਜਿਸ ਕਾਰਨ ਉਹਨਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਬ੍ਰਿਟੇਨ ਵਿਚ ਸ਼ਰੀਫ ਦੇ ਸਹਿਯੋਗੀਆਂ ਨੇ ਇਸ ਸੰਭਾਵਨਾ ਤੋਂ ਇਨਕਾਰ ਕੀਤਾ ਕਿ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਬ੍ਰਿਟਿਸ਼ ਸਰਕਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਨੂੰ ਦੇਸ਼ ਭੇਜਣ ਦੀ ਅਪੀਲ ਕਰੇਗੀ ਕਿਉਂਕਿ ਉਹ ਮੈਡੀਕਲ ਆਧਾਰ ਅਤੇ ਯਾਤਰਾ ਵੀਜ਼ਾ 'ਤੇ ਇੱਥੇ ਹਨ। 

ਬ੍ਰਿਟੇਨ ਤੋਂ ਪੀ.ਐੱਮ.ਐੱਲ.-ਐੱਨ. ਦੇ ਬੁਲਾਰੇ ਨੇ ਸੋਮਵਾਰ ਨੂੰ ਕਿਹਾ,''ਮੀਆਂ ਸਾਹਿਬ ਇਲਾਜ ਕਰਾਉਣ ਲਈ ਇੱਥੇ ਹਨ ਅਤੇ ਇੱਥੇ ਉਹਨਾਂ ਦੀ ਸਰਜਰੀ ਹੋਣੀ ਹੈ।'' ਸ਼ਰੀਫ ਦੀ ਦੇਸ਼ ਵਾਪਸੀ ਲਈ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਸੰਬੰਧ ਵਿਚ ਉਹਨਾਂ ਨੇ ਕਿਹਾ,''ਉਹ ਇੱਥੇ ਇਲਾਜ ਲਈ ਯਾਤਰਾ ਵੀਜ਼ਾ 'ਤੇ ਆਏ ਹਨ ਅਤੇ ਉਹਨਾਂ ਨੂੰ ਬ੍ਰਿਟੇਨ ਸਰਕਾਰ ਨੂੰ ਨਹੀਂ ਸੌਂਪਿਆ ਗਿਆ ਹੈ।'' 3 ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ 70 ਸਾਲ ਦੇ ਸ਼ਰੀਫ ਨੂੰ ਪਿਛਲੇ ਸਾਲ ਲਾਹੌਰ ਹਾਈ ਕੋਰਟ ਨੇ ਮੈਡੀਕਲ ਆਧਾਰ 'ਤੇ 4 ਹਫਤੇ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ ਜਿਸ ਦੇ ਬਾਅਜ ਉਹ ਲੰਡਨ ਆ ਗਏ ਸਨ। 

ਪੀ.ਐੱਮ.ਐੱਲ.-ਐੱਨ. ਸਹਿਯੋਗੀਆਂ ਦੇ ਮੁਤਾਬਕ ਬ੍ਰਿਟੇਨ ਵਿਚ ਸ਼ਰੀਫ ਦੀ ਸਰਜਰੀ ਹੋਣੀ ਹੈ। ਕੁਝ ਸਾਲ ਪਹਿਲਾਂ ਵੀ ਉਹਨਾਂ ਦੀ ਇਸ ਤਰ੍ਹਾਂ ਦੀ ਸਰਜਰੀ ਹੋਈ ਸੀ, ਜਿਸ ਨਾਲ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਗਈਆਂ ਸਨ। ਇਸ ਵਿਚ ਉਹ ਆਪਣੀ ਬੇਟੀ ਮਰਿਯਮ ਨਵਾਜ਼ ਦਾ ਇੱਥੇ ਆਉਣ ਦਾ ਬੇਤਾਬੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਇਹ ਉਦੋਂ ਸੰਭਵ ਹੋ ਸਰੇਗਾ ਜਦੋਂ ਉਹਨਾਂ ਨੂੰ ਜ਼ਮਾਨਤ ਮਿਲੇਗੀ ਅਤੇ ਨਾਲ ਹੀ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸ਼ਰੀਫ ਦੇ ਡਾਕਟਰਾਂ ਦੇ ਮੁਤਾਬਕ ਪੀ.ਐੱਮ.ਐੱਲ.-ਐੱਨ. ਦੇ ਸੀਨੀਅਰ ਨੇਤਾ ਦਿਲ ਸਬੰਧੀ ਕਈ ਜਟਿਲ ਬੀਮਾਰੀਆਂ ਨਾਲ ਜੂਝ ਰਹੇ ਹਨ ਅਤੇ ਉਹਨਾਂ ਨੂੰ ਮਾਇਓਕਾਰਡੀਯਮ ਦਾ ਖਤਰਾ ਹੈ ਜਿਸ ਕਾਰਨ ਉਹਨਾਂ ਦੀ ਸਰਜਰੀ ਹੋਣੀ ਹੈ।


Vandana

Content Editor

Related News