ਜਾਨਸਨ ਨੇ ਸਕਾਟਲੈਂਡ ਨੂੰ ਰੈਫਰੈਂਡਮ ਦੀ ਥਾਂ ਕੋਰੋਨਾ ''ਤੇ ਧਿਆਨ ਦੇਣ ਦੀ ਕੀਤੀ ਅਪੀਲ

01/30/2021 2:38:43 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਵੀਰਵਾਰ ਨੂੰ ਆਪਣੇ ਸਕਾਟਲੈਂਡ ਦੇ ਦੌਰੇ ਦੌਰਾਨ ਸਕਾਟਲੈਂਡ ਦੇ ਲੋਕਾਂ ਨੂੰ ਯੂ. ਕੇ. ਨਾਲੋਂ ਨਾਤਾ ਤੋੜਨ ਦੀਆਂ ਗੱਲਾਂ ਨੂੰ ਛੱਡ ਕੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ। 

ਸਕਾਟਲੈਂਡ ਵਿਚ ਕੋਵਿਡ ਟੀਕਾਕਰਨ ਪ੍ਰਾਜੈਕਟਾਂ ਦੇ ਦੌਰੇ ਦੌਰਾਨ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਇਸ ਤੋਂ ਪਹਿਲਾਂ 2014 ਵਿਚ ਸਕਾਟਲੈਂਡ ਦੀ ਯੂ. ਕੇ. ਕੋਲੋਂ ਵੱਖ ਹੋਣ ਦੀ ਪ੍ਰਕਿਰਿਆ ਨੂੰ ਆਖਰੀ ਕਿਹਾ ਸੀ ਅਤੇ ਆਪਣੀ ਉਸ ਗੱਲ ਤੇ ਉਨ੍ਹਾਂ ਨੂੰ ਅਮਲ ਕਰਨਾ ਚਾਹੀਦਾ ਹੈ। 

ਪ੍ਰਧਾਨ ਮੰਤਰੀ ਅਨੁਸਾਰ ਮਈ ਦੀਆਂ ਸਕਾਟਿਸ਼ ਚੋਣਾਂ ਤੋਂ ਬਾਅਦ ਦੂਸਰੀ ਆਜ਼ਾਦੀ ਪ੍ਰਕਿਰਿਆ ਲਈ ਪਹਿਲੀ ਮੰਤਰੀ ਦੀ ਪਹਿਲ ਘਰੇਲੂ ਨੀਤੀਆਂ 'ਤੇ ਐੱਸ. ਐੱਨ. ਪੀ. ਦੇ ਮਾੜੇ ਰਿਕਾਰਡ ਤੋਂ ਧਿਆਨ ਭਟਕਾਉਣ ਦੀ ਇਕ ਤਰਕੀਬ ਹੈ। ਇਸ ਸਮੇਂ ਜਾਨਸਨ ਸਕਾਟਲੈਂਡ ਦੀ ਆਜ਼ਾਦੀ ਅਤੇ ਸਕਾਟਲੈਂਡ ਨੈਸ਼ਨਲ ਪਾਰਟੀ ਲਈ ਵੱਧ ਰਹੇ ਸਮਰਥਨ ਵਿਚਕਾਰ ਤਿੱਖੇ ਦਬਾਅ ਦਾ ਸਾਹਮਣਾ ਕਰ ਰਹੇ ਹਨ। ਪ੍ਰਧਾਨ ਮੰਤਰੀ ਦੇ ਸਕਾਟਲੈਂਡ ਦੌਰੇ ਤੋਂ ਪਹਿਲਾਂ ਬੁੱਧਵਾਰ ਨੂੰ ਨਿਕੋਲਾ ਸਟਰਜਨ ਵਲੋਂ ਇਸ ਯਾਤਰਾ ਨੂੰ ਗੈਰ ਜ਼ਰੂਰੀ ਦੱਸ ਕੇ ਆਲੋਚਨਾ ਵੀ ਕੀਤੀ ਗਈ ਸੀ ।


Sanjeev

Content Editor

Related News