ਭਾਰਤੀ ਰੇਲਵੇ ''ਚ ਨੌਕਰੀ ਲਈ ਫਿਰ ਤੋਂ ਨਿਕਲੀ ਹੈ ਭਰਤੀ, ਜਲਦ ਕਰੋ ਅਪਲਾਈ

04/21/2018 11:24:27 AM

ਭਾਰਤੀ ਰੇਲਵੇ ਨੇ ਇਕ ਵਾਰ ਫਿਰ ਭਰਤੀਆਂ ਕੱਢੀਆਂ ਹਨ। ਮੈਨੇਜਰ/ਡਿਪਟੀ ਮੈਨੇਜਰ ਦੇ ਅਹੁਦੇ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ https://cris.org.in ਰਾਹੀਂ ਇਸ ਅਹੁਦੇ ਲਈ ਅਪਲਾਈ ਕਰ ਸਕਦੇ ਹਨ।
ਉਮਰ- ਉਮੀਦਵਾਰ ਦੀ ਉਮਰ ਇਕ ਅਪ੍ਰੈਲ 2018 ਦੇ ਹਿਸਾਬ ਨਾਲ 57 ਸਾਲ ਤੋਂ ਵਧ ਨਹੀਂ ਹੋਣੀ ਚਾਹੀਦੀ।
ਜ਼ਿਕਰਯੋਗ ਹੈ ਕਿ ਭਾਰਤੀ ਰੇਲਵੇ 'ਚ ਨਿਕਲੀਆਂ 90 ਹਜ਼ਾਰ ਭਰਤੀਆਂ ਲਈ ਕੁੱਲ ਸਵਾ ਤਿੰਨ ਕਰੋੜ ਤੋਂ ਵਧ ਲੋਕਾਂ ਨੇ ਅਪਲਾਈ ਕੀਤਾ ਸੀ। ਇਨ੍ਹਾਂ 'ਚੋਂ ਪ੍ਰੀਖਿਆ ਫੀਸ ਦਾ ਭੁਗਤਾਨ ਕਰਨ ਵਾਲੇ 2.37 ਕਰੋੜ ਉਮੀਦਵਾਰਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਹੈ। ਦੇਖਿਆ ਜਾਵੇ ਤਾਂ ਕਰੀਬ ਇਕ ਕਰੋੜ ਅਪਲਾਈ ਰੱਦ ਹੋਏ ਹਨ। ਰੇਲਵੇ ਬੋਰਡ ਚੇਅਰਮੈਨ ਅਸ਼ਵਨੀ ਲੋਹਾਨੀ ਖੁਦ ਇਸ ਪ੍ਰੀਖਿਆ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਨੇ ਸਾਫ ਕਿਹਾ ਹੈ ਕਿ ਪ੍ਰੀਖਿਆ ਨੂੰ ਲੀਕ ਪਰੂਫ ਰੱਖਣ ਲਈ ਕਈ ਤਰ੍ਹਾਂ ਦੇ ਉਪਾਅ ਕੀਤੇ ਜਾਣਗੇ। ਆਨਲਾਈਨ ਪ੍ਰੀਖਿਆ ਲਈ ਕਰੀਬ ਇਕ ਹਜ਼ਾਰ ਪ੍ਰਸ਼ਨ ਪੱਤਰ ਤਿਆਰ ਕੀਤੇ ਗਏ ਹਨ। ਸਾਰੇ ਅਹੁਦਿਆਂ ਲਈ 2 ਪੜਾਅ 'ਚ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ। ਪਹਿਲੇ ਪੜਾਅ ਦੀ ਪ੍ਰੀਖਿਆ ਅਗਸਤ ਤੱਕ ਹੋਵੇਗੀ। ਹਾਲਾਂਕਿ ਆਖਰੀ ਨਤੀਜੇ ਦਾ ਐਲਾਨ ਅਗਲੇ ਸਾਲ ਮਾਰਚ 'ਚ ਕੀਤਾ ਜਾਵੇਗਾ।
ਉਮੀਦਵਾਰ 17 ਮਈ 2018 ਤੋਂ ਪਹਿਲਾਂ ਇਸ ਅਹੁਦੇ ਲਈ ਅਪਲਾਈ ਕਰ ਸਕਦੇ ਹਨ।