BSF ਤੇ CRPF ’ਚ ਨਿਕਲੀ ਭਰਤੀ, ਇਥੇ ਕਰੋ ਡਾਇਰੈਕਟ ਅਪਲਾਈ

04/25/2021 12:22:55 PM

ਨਵੀਂ ਦਿੱਲੀ– ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਬਾਰਡਰ ਸੁਰੱਖਿਆ ਫੋਰਸ (BSF), ਕੇਂਦਰੀ ਰਿਜ਼ਰਵ ਪੁਰਲ ਫੋਰਸ (CRPF), ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (CISF), ਭਾਰਤ-ਤਿੱਬਤ ਬਾਰਡਰ ਪੁਲਸ (ITBP) ਅਤੇ ਹਥਿਆਰਬੰਦ ਸਰਹੱਦੀ ਫੋਰਸ (SSB) ’ਚ ਕਈ ਅਹੁਦਿਆਂ ’ਤੇ ਭਰਤੀ ਖੋਲ੍ਹੀ ਹੈ। ਇਸ ਤਹਿਤ ਅਸਿਸਟੈਂਟ ਕਮਾਂਡੇਂਟ ਦੇ 159 ਅਹੁਦਿਆਂ ’ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਕੇਂਦਰੀ ਹਥਿਆਰਬੰਦ ਸਰਹੱਦੀ ਫੋਰਸ (ਅਸਿਸਟੈਂਡ ਕਮਾਂਡੇਂਟ) ਪ੍ਰੀਖਿਆ 2021 ਤਹਿਤ ਅਪਲਾਈ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਯੋਗ ਅਤੇ ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ upsconline.nic.in ’ਤੇ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ
- (CISF)- 67 ਅਹੁਦੇ
- (CRPF)- 36 ਅਹੁਦੇ
- (BSF)- 35 ਅਹੁਦੇ
- (ITBP)- 20 ਅਹੁਦੇ
- (SSB)- 1 ਅਹੁਦਾ
- ਕੁਲ ਅਹੁਦੇ- 159

ਮਹੱਤਵਪੂਰਨ ਤਾਰੀਖਾਂ
- ਅਪਲਾਈ ਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ। 
- ਆਨਲਾਈਨ ਅਰਜ਼ੀ ਜਮ੍ਹਾ ਕਰਨ ਦੀ ਆਖਰੀ ਤਾਰੀਖ- 5 ਮਈ,2021
- ਬੈਂਕ ਰਾਹੀਂ ਅਰਜ਼ੀ ਫੀਸ ਜਮ੍ਹਾ ਕਰਨ ਦੀ ਆਖਰੀ ਤਾਰੀਖ- 4 ਮਈ, 2021
- ਆਨਲਾਈਨ ਅਰਜ਼ੀ ਫੀਸ ਜਮ੍ਹਾ ਕਰਨ ਦੀ ਆਖਰੀ ਤਾਰੀਖ- 5 ਮਈ, 2021
- ਲਿਖੀ ਪ੍ਰੀਖਿਆ ਦੀ ਤਾਰੀਖ - 8 ਅਗਸਤ 2021

ਯੋਗਤਾ
ਇਸ ਭਰਤੀ ਪ੍ਰਕਿਰਿਆ ਲਈ ਉਮੀਦਵਾਰ ਦਾ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਗ੍ਰੈਜੁਏਟ ਹੋਣਾ ਲਾਜ਼ਮੀ ਹੈ। ਇਸ ਲਈ 20 ਤੋਂ 25 ਸਾਲ ਤਕ ਦੀ ਉਮਰ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਯੋਗਤਾ ਅਤੇ ਉਮੀਰ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੇ ਗਏ ਅਧਿਕਾਰਤ ਨੋਟੀਫਿਕੇਸ਼ਨ ਦੇ ਲਿੰਕ ’ਤੇ ਕਲਿੱਕ ਕਰੋ।

ਅਪਲਾਈ ਕਰਨ ਦੀ ਫੀਸ
-OBC ਵਰਗ ਲਈ - 200 ਰੁਪਏ
- SC, ST ਅਤੇ ਮਹਿਲਾ ਵਰਗ ਦੇ ਉਮੀਦਵਾਰਾਂ ਲਈ ਕੋਈ ਫੀਸ ਨਹੀਂ

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤ ਪ੍ਰੀਖਿਆ, ਸਰੀਰਕ ਕੁਸ਼ਲਤਾ ਟੈਸਟ, ਮੈਡੀਕਲ ਟੈਸਟ, ਸਰੀਰਕ ਮਿਆਰੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ ’ਤੇ ਕੀਤਾ ਜਾਵੇਗਾ। 

 

ਅਧਿਕਾਰਤ ਨੋਟੀਫਿਕੇਸ਼ਨ ਲਈ ਇਥੇ ਕਲਿੱਕ ਕਰੋ।

ਆਨਲਾਈਨ ਅਪਲਾਈ (ਪਾਰਟ -I) ਲਈ ਇਥੇ ਕਲਿੱਕ ਕਰੋ।

ਆਨਲਾਈਨ ਅਪਲਾਈ (ਪਾਰਟ-II) ਲਈ ਇਥੇ ਕਲਿੱਕ ਕਰੋ।

ਅਧਿਕਾਰਤ ਵੈੱਬਸਾਈਟ ਲਈ ਇਥੇ ਕਲਿੱਕ ਕਰੋ।


Rakesh

Content Editor

Related News