ਪੁਲਸ ’ਚ 1300 ਤੋਂ ਵਧੇਰੇ ਅਹੁਦਿਆਂ ’ਤੇ ਨਿਕਲੀ ਭਰਤੀ, ਇਸ ਤਾਰੀਖ਼ ਤੋਂ ਕਰ ਸਕਦੇ ਹੋ ਅਪਲਾਈ

03/25/2021 11:16:35 AM

ਨਵੀਂ ਦਿੱਲੀ : ਉਤਰ ਪ੍ਰਦੇਸ਼ ਪੁਲਸ ਭਰਤੀ ਅਤੇ ਪ੍ਰਮੋਸ਼ਨ ਬੋਰਡ (ਯੂ.ਪੀ.ਪੀ.ਬੀ.ਪੀ.ਬੀ.), ਲਖਨਊ ਨੇ 1329 ਅਹੁਦਿਆਂ ’ਤੇ ਭਰਤੀ ਕੱਢੀ ਹੈ। ਇਸ ਤਹਿਤ ਪੁਲਸ ਸਬ-ਇੰਸਪੈਕਟਰ ਅਤੇ ਸਹਾਇਕ ਪੁਲਸ ਸਬ-ਇੰਸਪੈਕਟਰ ਦੇ ਅਹੁਦਿਆਂ ’ਤੇ ਭਰਤੀ ਕੀਤੀ ਜਾਵੇਗੀ। ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ http://uppbpb.gov.in  'ਤੇ ਜਾ ਕੇ 1 ਮਈ ਤੋਂ ਲੈ ਕੇ 31 ਮਈ ਤੱਕ ਅਪਲਾਈ ਕਰ ਸਕਦੇ ਹਨ।

ਮਹੱਤਵਪੂਰਨ ਤਾਰੀਖ਼ਾਂ

  • ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ- 1 ਮਈ 2021
  • ਆਨਲਾਈਨ ਅਰਜੀ ਦੇਣ ਦੀ ਸ਼ੁਰੂਆਤ- 31 ਮਈ 2021
  • ਆਨਲਾਈਨ ਫ਼ੀਸ ਜਮ੍ਹ ਕਰਨ ਦੀ ਆਖ਼ਰੀ ਤਾਰੀਖ਼- 31 ਮਈ 2021
  • ਅਰਜ਼ੀ ਪੱਤਰ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ਼- 31 ਮਈ 2021

ਅਹੁਦਿਆਂ ਦਾ ਵੇਰਵਾ

  • ਪੁਲਸ ਸਬ-ਇੰਸਪੈਕਟਰ- 317 ਅਹੁਦੇ
  • ਪੁਲਸ ਸਹਾਇਕ ਸਬ-ਇੰਸਪੈਕਟਰ (ਲਿਪਿਕ)- 644 ਅਹੁਦੇ
  • ਪੁਲਸ ਸਹਾਇਕ ਸਬ-ਇੰਸਪੈਕਟਰ (ਲੇਖਾ)- 358 ਅਹੁਦੇ
  • ਕੁੱਲ ਅਹੁਦੇ - 1329

ਉਮਰ ਹੱਦ
ਉਮੀਦਵਾਰਾਂ ਦੀ ਉਮਰ 21 ਤੋਂ 28 ਸਾਲ ਤੱਕ ਨਿਰਧਾਰਤ ਕੀਤੀ ਗਈ ਹੈ।

ਵਿੱਦਿਅਕ ਯੋਗਤਾ
ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣਾ ਜ਼ਰੂਰੀ ਹੈ।

ਚੋਣ ਪ੍ਰਕਿਰਿਆ
ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ, ਦਰਤਾਵੇਜ਼ਾਂ ਦੀ ਤਸਦੀਕ, ਸਰੀਰਕ ਸਟੈਂਡਰਡ ਟੈਸਟ, ਟਾਈਪਿੰਗ ਟੈਸਟ ਦੀ ਪ੍ਰਕਿਰਿਆ ’ਚੋਂ ਲੰਘਣਾ ਹੋਵੇਗਾ। ਇਨ੍ਹਾਂ ਸਾਰੇ ਪੜਾਵਾਂ ਵਿਚ ਪਾਸ ਹੋਣ ਵਾਲੇ ਉਮੀਦਵਾਰਾਂ ਦੀ ਮੈਰਿਟ ਲਿਸਟ ਤਿਆਰ ਕੀਤੀ ਜਾਵੇਗੀ, ਜਿਸ ਆਧਾਰ ’ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।

cherry

This news is Content Editor cherry