ਇਸ ਵਿਭਾਗ ''ਚ ਨਿਕਲੀਆਂ ਹਨ ਭਰਤੀਆਂ, 12ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ

03/16/2018 11:50:46 AM

ਨਵੀਂ ਦਿੱਲੀ— ਏਅਰਲਾਈਨ ਏਲਾਈਡ ਸਰਵਿਸੇਜ਼ ਲਿਮਟਿਡ ਨੇ ਟਰੇਨੀ ਕੈਬਿਨ ਕਰੂ ਦੇ 16 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਨਾਲ ਇਸ ਲਈ ਅਪਲਾਈ ਕਰ ਸਕਦੇ ਹਨ। 
ਸਿੱਖਿਆ ਯੋਗਤਾ- 12ਵੀਂ/ਡਿਪਲੋਮਾ/ਡਿਗਰੀ (ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਤਕਨਾਲੋਜੀ) + ਹਿੰਦੀ ਅਤੇ ਇੰਗਲਿਸ਼ ਭਾਸ਼ਾ ਦਾ ਗਿਆਨ
ਅਪਲਾਈ ਕਰਨ ਲਈ ਆਖਰੀ ਤਾਰੀਕ
6 ਅਪ੍ਰੈਲ 2018
ਉਮਰ- ਉਮੀਦਵਾਰ ਦੀ ਉਮਰ 18-27 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ/ਇੰਟਰਵਿਊ 'ਚ ਪ੍ਰਦਰਸ਼ਨ ਅਨੁਸਾਰ ਕੀਤਾ ਜਾਵੇਗਾ।
ਅਪਲਾਈ ਕਿਵੇਂ ਕਰੀਏ
ਉਪਰੋਕਤ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਵਿਭਾਗ ਦੀ ਵੈੱਬਸਾਈਟ ਰਾਹੀਂ 6 ਅਪ੍ਰੈਲ 2018 ਤੱਕ ਅਪਲਾਈ ਕਰ ਸਕਦੇ ਹਨ।