ਬਿਜਲੀ ਵਿਭਾਗ ’ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

11/07/2021 11:13:40 AM

ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਨੇ ਅਸਿਸਟੈਂਟ ਅਤੇ ਜੂਨੀਅਰ ਇੰਜੀਨੀਅਰ ਦੇ ਵੱਖ-ਵੱਖ ਅਹੁਦਿਆਂ ’ਤੇ ਭਰਤੀਆਂ ਕੱਢੀਆਂ ਹਨ। ਜੂਨੀਅਰ ਇੰਜੀਨੀਅਰ ਲਈ 71 ਅਤੇ ਅਸਿਸਟੈਂਟ ਇੰਜੀਨੀਅਰ ਲਈ 44 ਅਹੁਦਿਆਂ ’ਤੇ ਭਰਤੀਆਂ ਹਨ। 

ਮਹੱਤਵਪੂਰਨ ਤਾਰੀਖ਼ਾਂ
ਉਮੀਦਵਾਰ 12 ਨਵੰਬਰ 2021 ਤੋਂ ਅਪਲਾਈ ਕਰ ਸਕਦੇ ਹਨ।
ਉਮੀਦਵਾਰ 2 ਦਸੰਬਰ 2021 ਤੱਕ ਅਪਲਾਈ ਕਰ ਸਕਦੇ ਹਨ।

ਉਮਰ
ਉਮੀਦਵਾਰ ਦੀ ਉਮਰ 21 ਤੋਂ 40 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਰਾਖਵਾਂਕਰਨ ਕੈਟੇਗਰੀ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪਿਛੜਾ ਵਰਗ ਦੇ ਉਮੀਦਵਾਰਾਂ ਲਈ ਉਮਰ ’ਚ 5 ਸਾਲ ਦੀ ਛੋਟ ਦਿੱਤੀ ਗਈ ਹੈ।

ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਕੰਪਿਊਟਰ ਬੇਸਡ ਪ੍ਰੀਖਿਆ ਅਤੇ ਇੰਟਰਵਿਊ ਨਾਲ ਹੋਵੇਗੀ।

ਐਪਲੀਕੇਸ਼ਨ ਫੀਸ
ਜਨਰਲ ਕੈਟੇਗਰੀ ਦੇ ਉਮੀਦਵਾਰਾਂ ਨੂੰ 1180 ਰੁਪਏ ਐਪਲੀਕੇਸ਼ਨ ਫੀਸ ਦੇਣੀ ਹੋਵੇਗੀ। ਉੱਥੇ ਹੀ ਐੱਸ.ਸੀ./ਐੱਸ.ਟੀ. ਉਮੀਦਵਾਰਾਂ ਨੂੰ 826 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਦਿਵਯਾਂਗ ਕੈਟੇਗਰੀ ਲਈ ਐਪਲੀਕੇਸ਼ਨ ਫੀਸ 12 ਰੁਪਏ ਹੋਵੇਗੀ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ https://upenergy.in/ ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।


DIsha

Content Editor

Related News