ਸੁਪਰੀਮ ਕੋਰਟ ''ਚ ਨਿਕਲੀਆਂ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

08/21/2020 12:01:48 PM

ਨਵੀਂ ਦਿੱਲੀ- ਕੋਰੋਨਾ ਆਫ਼ਤ ਦਰਮਿਆਨ ਨੌਕਰੀ ਦਾ ਇੰਤਜ਼ਾਰ ਕਰ ਰਹੇ ਨੌਜਵਾਨਾਂ ਲਈ ਇਕ ਚੰਗੀ ਖ਼ਬਰ ਹੈ। ਸੁਪਰੀਮ ਕੋਰਟ 'ਚ ਬਿਲਡਿੰਗ ਸੁਪਰਵਾਈਜ਼ਰ ਦੀਆਂ ਭਰਤੀਆਂ ਕੱਢੀਆਂ ਗਈਆਂ ਹਨ। ਇਛੁੱਕ ਅਤੇ ਯੋਗ ਉਮੀਦਵਾਰ ਅੱਗੇ ਦਿੱਤੀ ਗਈ ਜਾਣਕਾਰੀ ਅਨੁਸਾਰ 28 ਅਗਸਤ ਤੱਕ ਆਫ਼ਲਾਈਨ ਅਪਲਾਈ ਕਰ ਸਕਦੇ ਹਨ।

ਅਹੁਦਾ ਅਤੇ ਅਹੁਦਿਆਂ ਦੀ ਗਿਣਤੀ
ਬਿਲਡਿੰਗ ਸੁਪਰਵਾਈਜ਼- 8

ਆਖਰੀ ਤਰੀਖ਼
ਇਛੁੱਕ ਉਮੀਦਵਾਰ 28 ਅਗਸਤ 2020 ਤੱਕ ਅਪਲਾਈ ਕਰ ਸਕਦੇ ਹਨ।

ਉਮਰ
ਉਮੀਦਵਾਰ ਦੀ ਉਮਰ 30 ਸਾਲ ਹੋਣੀ ਚਾਹੀਦੀ ਹੈ। ਐੱਸ.ਸੀ., ਐੱਸ.ਟੀ., ਓ.ਬੀ.ਸੀ. ਵਰਗ ਨੂੰ ਛੋਟ ਦਿੱਤੀ ਗਈ ਹੈ।

ਸਿੱਖਿਆ ਯੋਗਤਾ
ਉਮੀਦਵਾਰ ਸਿੱਖਿਆ ਯੋਗਤਾ ਨਾਲ ਜੁੜੀ ਜਾਣਕਾਰੀ https://main.sci.gov.in/ ਅਤੇ ਇਸ ਲਿੰਕ https://main.sci.gov.in/pdf/recruitment/13082020_053657.pdf 'ਤੇ ਜਾ ਕੇ ਦੇਖ ਸਕਦੇ ਹਨ।


DIsha

Content Editor

Related News