10ਵੀਂ ਪਾਸ ਲਈ ਰੇਲਵੇ ''ਚ ਨਿਕਲੀ ਭਰਤੀ, ਜਲਦ ਕਰੋ ਅਪਲਾਈ

05/09/2023 12:02:35 PM

ਨਵੀਂ ਦਿੱਲੀ- ਭਾਰਤੀ ਰੇਲਵੇ ਵਿੱਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਅਹਿਮ ਖ਼ਬਰ ਹੈ। ਦਰਅਸਲ ਰੇਲਵੇ 'ਚ 500 ਤੋਂ ਵੱਧ ਅਸਾਮੀਆਂ ਲਈ ਭਰਤੀਆਂ ਨਿਕਲੀਆਂ ਹਨ। ਇਸ 'ਚ ਸਾਊਥ ਈਸਟ ਸੈਂਟਰਲ ਰੇਲਵੇ (SECR) 'ਚ 548 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਯੋਗ ਅਤੇ ਚਾਹਵਾਨ ਉਮੀਦਵਾਰ ਰੇਲਵੇ ਦੀ ਅਧਿਕਾਰਤ ਵੈੱਬਸਾਈਟ secr.indianrailways.gov.in 'ਤੇ ਜਾ ਕੇ 3 ਜੂਨ 2023 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਯੋਗਤਾ

ਉਮੀਦਵਾਰ ਨੇ ਘੱਟੋ-ਘੱਟ 50% ਅੰਕਾਂ ਨਾਲ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਸਬੰਧਤ ਟਰੇਡ ਵਿੱਚ ਆਈ.ਟੀ.ਆਈ. ਕੋਰਸ ਪਾਸ ਕੀਤਾ ਹੋਣਾ ਚਾਹੀਦਾ ਹੈ।

ਤਨਖ਼ਾਹ

ਭਰਤੀ ਪ੍ਰਕਿਰਿਆ ਵਿੱਚ ਚੁਣੇ ਜਾਣ 'ਤੇ, ਉਮੀਦਵਾਰ ਨੂੰ 10,000 ਰੁਪਏ ਤੋਂ 25,000 ਰੁਪਏ ਪ੍ਰਤੀ ਮਹੀਨਾ ਤੱਕ ਦੀ ਤਨਖਾਹ ਦਿੱਤੀ ਜਾਵੇਗੀ।

ਇਨ੍ਹਾਂ ਅਸਾਮੀਆਂ 'ਤੇ ਕੀਤੀ ਜਾਵੇਗੀ ਭਰਤੀ 

ਇਸ ਭਰਤੀ ਤਹਿਤ SECR ਬਿਲਾਸਪੁਰ ਵਿੱਚ ਕੁੱਲ 548 ਅਸਾਮੀਆਂ 'ਤੇ ਪੋਸਟਿੰਗ ਕੀਤੀ ਜਾਵੇਗੀ। ਇਸ ਵਿੱਚ ਕਾਰਪੇਂਟਰ, COPA, ਡਰਾਫਟਸਮੈਨ (ਸਿਵਲ), ਇਲੈਕਟ੍ਰੀਸ਼ੀਅਨ, ਫਿਟਰ, ਮਸ਼ੀਨਿਸਟ, ਪੇਂਟਰ, ਪਲੰਬਰ, ਸ਼ੀਟ ਮੈਟਲ ਵਰਕ, ਸਟੈਨੋ (ਅੰਗਰੇਜ਼ੀ), ਸਟੈਨੋ (ਹਿੰਦੀ), ਟਰਨਰ ਦੀਆਂ ਅਸਾਮੀਆਂ ਸ਼ਾਮਲ ਹਨ।

ਇਸ ਤਰ੍ਹਾਂ ਅਪਲਾਈ ਕਰੋ

ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ- rrcrecruit.co.in 'ਤੇ ਕਲਿੱਕ ਕਰੋ।
ਵੈੱਬਸਾਈਟ ਦੇ ਹੋਮ ਪੇਜ 'ਤੇ Apprentice Recruitment ਦੇ ਲਿੰਕ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ Latest Recruitment Southern Railway/ Eastern Railway ਦੇ ਵਿਕਲਪ 'ਤੇ ਜਾਓ।
ਅਗਲੇ ਪੰਨੇ 'ਤੇ ਰਜਿਸਟ੍ਰੇਸ਼ਨ ਲਈ ਪੁੱਛੇ ਗਏ ਵੇਰਵਿਆਂ ਨੂੰ ਭਰ ਕੇ ਰਜਿਸਟਰ ਕਰੋ।
ਹੁਣ ਅਰਜ਼ੀ ਫਾਰਮ ਭਰੋ ਅਤੇ ਇੱਕ ਪ੍ਰਿੰਟ ਆਊਟ ਲੈ ਲਓ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਰੋ ਕਲਿੱਕ।

 

cherry

This news is Content Editor cherry