SBI ''ਚ 5327 ਅਹੁਦਿਆਂ ਲਈ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

04/28/2021 10:22:10 AM

ਨਵੀਂ ਦਿੱਲੀ- ਸਟੇਟ ਬੈਂਕ ਆਫ਼ ਇੰਡੀਆ (ਐੱਸ.ਬੀ.ਆਈ.) 'ਚ 5327 ਅਹੁਦਿਆਂ ਲਈ ਭਰਤੀਆਂ ਨਿਕਲੀਆਂ ਹਨ। ਐੱਸ.ਬੀ.ਆਈ. 'ਚ ਕਲਰਕ ਦੇ ਖਾਲੀ ਪਏ ਅਹੁਦਿਆਂ ਲਈ ਇਛੁੱਕ ਉਮੀਦਵਾਰ 17 ਮਈ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। 

ਆਖ਼ਰੀ ਤਾਰੀਖ਼
ਉਮੀਦਵਾਰ 17 ਮਈ 2021 ਤੱਕ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਤੋਂ ਪਹਿਲਾਂ ਉਮੀਦਵਾਰ ਜਿਸ ਸੂਬੇ ਤੋਂ ਅਪਲਾਈ ਕਰਨਾ ਚਾਹੁੰਦਾ ਹੈ, ਉੱਥੋਂ ਦੀ ਸਥਾਨਕ ਭਾਸ਼ਾ ਪੜ੍ਹਨੀ, ਲਿਖਣੀ ਅਤੇ ਬੋਲਣੀ ਆਉਣੀ ਚਾਹੀਦੀ ਹੈ।

ਚੋਣ ਪ੍ਰਕਿਰਿਆ
ਇਸ ਭਰਤੀ ਲਈ ਤਿੰਨ ਪ੍ਰੀਖਿਆਵਾਂ ਹੋਣਗੀਆਂ। ਪ੍ਰੀ ਐਗਜ਼ਾਮ ਟਰੇਨਿੰਗ ਕਾਲ ਸੈਂਟਰ, ਜੋ 26 ਮਈ 2021 ਨੂੰ ਹੋਵੇਗਾ। ਇਸ ਤੋਂ ਬਾਅਦ ਪ੍ਰੀਲਿਮਸ ਐਗਜ਼ਮ ਹੋਵੇਗਾ, ਜੋ ਜੂਨ 2021 'ਚ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੇਨ ਐਗਜ਼ਾਮ 31 ਜੁਲਾਈ ਨੂੰ ਆਯੋਜਿਤ ਕੀਤਾ ਜਾਵੇਗਾ। ਮੁੱਖ  ਪ੍ਰੀਖਿਆ 'ਚ ਉਮੀਦਵਾਰ ਨੂੰ ਸੂਬੇ ਦੀ ਭਾਸ਼ਾ ਦੇ ਟੈਸਟ ਨੂੰ ਪਾਸ ਕਰਨਾ ਹੋਵੇਗਾ। ਪ੍ਰੀ ਐਗਜ਼ਾਮ ਇਕ ਘੰਟੇ ਦਾ ਹੋਵੇਗਾ, ਜਿਸ 'ਚ ਅੰਗਰੇਜ਼ੀ, ਨੁਮੇਰਿਕਲ ਅਤੇ ਲਾਜਿਕਲ ਆਧਾਰਤ 100 ਪ੍ਰਸ਼ਨ ਹੋਣਗੇ।

ਯੋਗਤਾ
ਮਾਨਤਾ ਪ੍ਰਾਪਤ ਕਿਸੇ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ 'ਚ ਗਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਥਰਡ ਈਅਰ ਦੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ ਪਰ ਉਹ ਇਸ ਗੱਲ ਦਾ ਧਿਆਨ ਜ਼ਰੂਰ ਰੱਖਣ ਕਿ ਉਨ੍ਹਾਂ ਦੇ ਨਤੀਜੇ 16 ਅਗਸਤ 2021 ਤੋਂ ਪਹਿਲਾਂ ਆ ਜਾਵੇਗਾ। 

ਉਮਰ
ਉਮੀਦਵਾਰ ਦੀ ਉਮਰ ਇਕ ਅਪ੍ਰੈਲ 2021 ਤੱਕ 20 ਤੋਂ 28 ਸਾਲ ਵਿਚਾਲੇ ਹੋਣੀ ਚਾਹੀਦੀ ਹੈ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਐੱਸ.ਬੀ.ਆਈ. ਦੀ ਅਧਿਕਾਰਤ ਵੈੱਬਸਾਈਟ https://sbi.co.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


DIsha

Content Editor

Related News