SBI 'ਚ ਨੌਕਰੀ ਦਾ ਸੁਨਹਿਰੀ ਮੌਕਾ, 2000 ਅਹੁਦਿਆਂ 'ਤੇ ਨਿਕਲੀ ਭਰਤੀ

09/12/2023 12:02:19 PM

ਨਵੀਂ ਦਿੱਲੀ- ਭਾਰਤੀ ਸਟੇਟ ਬੈਂਕ (SBI) 'ਚ ਨੌਕਰੀ ਦਾ ਸੁਨਹਿਰੀ ਮੌਕਾ ਹੈ। ਭਾਰਤੀ ਸਟੇਟ ਬੈਂਕ ਵਿਚ ਪੀ. ਓ. ਦੇ 2000 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਗਈਆਂ ਹਨ। ਆਨਲਾਈਨ ਅਪਲਾਈ ਕਰਨ ਦੀ ਤਾਰੀਖ਼ 7 ਸਤੰਬਰ 2023 ਤੋਂ ਸ਼ੁਰੂ ਹੋ ਗਈ ਹੈ ਅਤੇ 27 ਸਤੰਬਰ ਨੂੰ ਖ਼ਤਮ ਹੋਵੇਗੀ। SBI PO ਭਰਤੀ ਪ੍ਰਕਿਰਿਆ ਰਾਹੀਂ ਕੁੱਲ 2000 ਅਸਾਮੀਆਂ ਭਰੀਆਂ ਜਾਣਗੀਆਂ। ਇਸ ਲਈ SBI ਦੀ ਪ੍ਰੀਲਿਮ ਪ੍ਰੀਖਿਆ ਨਵੰਬਰ 2023 'ਚ ਕਰਵਾਈ ਜਾਵੇਗੀ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਵਿੱਦਿਅਕ ਯੋਗਤਾ

ਇਨ੍ਹਾਂ ਅਹੁਦਿਆਂ ਲਈ ਗ੍ਰੈਜੂਏਟ ਪਾਸ SBI ਦੀ ਅਧਿਕਾਰਤ ਵੈੱਬਸਾਈਟ http://sbi.co.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਉਮਰ ਹੱਦ

ਜੋ ਉਮੀਦਵਾਰ ਐੱਸ.ਬੀ.ਆਈ. ਪੀਓ ਭਰਤੀ 2023 ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਦੀ ਉਮਰ 1 ਅਪ੍ਰੈਲ 2023 ਨੂੰ 21 ਸਾਲ ਤੋਂ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਰਕਾਰੀ ਨਿਯਮਾਂ ਅਨੁਸਾਰ ਉਮਰ ਵਿਚ ਸ਼੍ਰੇਣੀ ਅਨੁਸਾਰ ਛੋਟ ਵੀ ਦਿੱਤੀ ਜਾਵੇਗੀ।

ਅਰਜ਼ੀ ਫ਼ੀਸ 

ਜਨਰਲ, ਓ. ਬੀ. ਸੀ. ਅਤੇ ਈ. ਡਬਲਯੂ. ਐੱਸ. ਵਰਗ ਲਈ ਅਰਜ਼ੀ ਫੀਸ 750 ਰੁਪਏ ਰੱਖਿਆ ਗਿਆ ਹੈ। ਜਦਕਿ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਪੀ. ਡਬਲਯੂ. ਡੀ. ਲਈ ਅਰਜ਼ੀ ਫ਼ੀਸ ਰੱਖੀ ਗਈ ਹੈ। ਫ਼ੀਸ ਦਾ ਭੁਗਤਾਨ ਆਨਲਾਈਨ ਕੀਤਾ ਜਾ ਸਕੇਗਾ। 

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਪ੍ਰੀਲਿਮਜ਼ ਪ੍ਰੀਖਿਆ, ਮੇਨਜ਼ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤਾ ਜਾਵੇਗੀ। ਵਧੇਰੇ ਜਾਣਕਾਰੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਚੈੱਕ ਕੀਤਾ ਜਾ ਸਕਦਾ ਹੈ।

ਇੰਝ ਕਰੋ ਅਪਲਾਈ

ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਇਸ ਤੋਂ ਬਾਅਦ ਭਰਤੀ ਲਿੰਕ 'ਤੇ ਕਲਿੱਕ ਕਰੋ।
ਪਰਸਨਲ ਡਿਟੇਲ ਦਰਜ ਕਰ ਕੇ ਸਬਮਿਟ ਕਰੋ।
ਇਸ ਤੋਂ ਬਾਅਦ ਲਾਗ ਇਨ ਆਈ.ਡੀ. ਅਤੇ ਯੂਜ਼ਰ ਆਈ. ਡੀ. ਦਰਜ ਕਰ ਕੇ ਲਾਗ ਇਨ ਕਰੋ।
SBI PO 2023 ਦਾ ਫਾਰਮ ਭਰੋ ਅਤੇ ਦਸਤਾਵੇਜ਼ ਅਪਲੋਡ ਕਰੋ।

ਇਸ ਤੋਂ ਬਾਅਦ ਫਾਰਮ ਦੀ ਇਕ ਕਾਪੀ ਡਾਊਨਲੋਡ ਕਰ ਕੇ ਆਪਣੇ ਕੋਲ ਰੱਖੋ।

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।
 

Tanu

This news is Content Editor Tanu