SBI ਨੇ ਕੱਢੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

04/11/2018 12:41:53 AM

ਨਵੀਂ ਦਿੱਲੀ- ਬੈਂਕ 'ਚ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਲੋਕਾਂ ਲਈ ਵਧੀਆ ਖਬਰ ਹੈ। ਸਟੇਟ ਬੈਂਕ ਆਫ ਇੰਡੀਆ ਨੇ ਸਪੈਸ਼ਲ ਮੈਨੇਜਮੈਂਟ ਐਗਜ਼ੀਕਿਊਟਿਵ, ਡਿਊਟੀ ਮੈਨੇਜਰ ਅਤੇ ਡੀ. ਜੀ. ਐੱਮ. ਪੋਸਟਾਂ ਲਈ ਭਰਤੀਆਂ ਕੱਢੀਆਂ ਹਨ। ਇਸ ਭਰਤੀ 'ਚ 119 ਬਿਨੈਕਾਰਾਂ ਦੀ ਚੋਣ ਕੀਤੀ ਜਾਵੇਗੀ। ਜੇਕਰ ਤੁਸੀਂ ਵੀ ਇਸ ਭਰਤੀ 'ਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅਪਲਾਈ ਕਰਨ ਦੀ ਅੰਤਿਮ ਤਰੀਕ ਤੋਂ ਪਹਿਲਾਂ ਫਾਰਮ ਭਰ ਸਕਦੇ ਹੋ। 
ਇਨ੍ਹਾਂ ਪੋਸਟਾਂ 'ਤੇ ਚੁਣੇ ਜਾਣ ਵਾਲੇ ਬਿਨੈਕਾਰਾਂ ਨੂੰ ਹਰ ਪੋਸਟ ਦੇ ਅਨੁਸਾਰ ਪੇ-ਸਕੇਲ ਅਤੇ ਯੋਗਤਾ ਵੀ ਉਨ੍ਹਾਂ ਦੇ ਆਧਾਰ 'ਤੇ ਤੈਅ ਕੀਤੀ ਜਾਵੇਗੀ। ਇਸ 'ਚ ਸਪੈਸ਼ਲ ਮੈਨੇਜਮੈਂਟ ਪੋਸਟਾਂ 'ਤੇ 35, ਡਿਊਟੀ ਮੈਨੇਜਰ ਪੋਸਟਾਂ 'ਤੇ 82 ਅਤੇ ਡਿਊਟੀ ਜਨਰਲ ਮੈਨੇਜਰ ਪੋਸਟਾਂ 'ਤੇ 2 ਬਿਨੈਕਾਰਾਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਦਾ ਪੇ-ਸਕੇਲ ਰੈਂਕ ਦੇ ਆਧਾਰ 'ਤੇ ਤੈਅ ਹੋਵੇਗਾ। 
ਯੋਗਤਾ- ਸਪੈਸ਼ਲ ਮੈਨੇਜਮੈਂਟ ਐਗਜ਼ੀਕਿਊਟਿਵ, ਆਈ. ਸੀ. ਡਬਲਯੂ., ਐੱਮ. ਬੀ. ਏ., ਫਾਈਨਾਂਸ 'ਚ ਦੋ ਸਾਲ ਦਾ ਡਿਪਲੋਮਾ ਡਿਊਟੀ ਮੈਨੇਜਰ ਅਤੇ ਡੀ. ਜੀ. ਐੱਮ.-ਕਾਨੂੰਨ 'ਚ ਡਿਗਰੀ ਡਿਪਲੋਮਾ ਜ਼ਰੂਰੀ ਹੈ। 
ਉਮਰ ਸੀਮਾ- ਇਸ 'ਚ ਸਪੈਸ਼ਲ ਮੈਨੇਜਮੈਂਟ ਐਗਜ਼ੀਕਿਊਟਿਵ ਪੋਸਟਾਂ ਲਈ 30 ਤੋਂ 40 ਸਾਲ ਤਕ ਦੇ ਬਿਨੈਕਾਰ ਅਪਲਾਈ ਕਰ ਸਕਦੇ ਹਨ। ਉਥੇ ਡਿਊਟੀ ਮੈਨੇਜਰ ਪੋਸਟਾਂ ਲਈ 25 ਸਾਲ ਤੋਂ 35 ਸਾਲ ਤਕ ਦੇ ਬਿਨੈਕਾਰ ਅਤੇ ਡੀ. ਜੀ. ਐੱਮ. ਪੋਸਟਾਂ ਲਈ 42 ਤੋਂ 52 ਸਾਲ ਤਕ ਦੇ ਬਿਨੈਕਾਰ ਅਪਲਾਈ ਕਰ ਸਕਦੇ ਹਨ। 
ਫਾਰਮ ਫੀਸ- ਅਪਲਾਈ ਕਰਨ ਲਈ ਜਨਰਲ ਅਤੇ ਓ. ਬੀ. ਸੀ. ਵਰਗ ਦੇ ਬਿਨੈਕਾਰਾਂ ਨੂੰ 600 ਰੁਪਏ ਅਤੇ ਐੱਸ. ਸੀ.-ਐੱਸ. ਟੀ. ਵਰਗ ਦੇ ਬਿਨੈਕਾਰਾਂ ਲਈ 100 ਰੁਪਏ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਇਹ ਫੀਸ ਡੇਬਿਟ, ਕ੍ਰੇਡਿਟ ਅਤੇ ਇੰਟਰਨੈੱਟ ਬੈਂਕਿੰਗ ਤੋਂ ਜਮ੍ਹਾ ਕੀਤੀ ਜਾ ਸਕਦੀ ਹੈ। 
ਇੰਝ ਕਰੋ ਅਪਲਾਈ- ਤੁਸੀਂ ਐੱਸ. ਬੀ. ਆਈ. ਦੀ ਅਧਿਕਾਰਿਕ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹੋ।