SBI ''ਚ ਨਿਕਲੀਆਂ ਬੰਪਰ ਭਰਤੀਆਂ, ਪੰਜਾਬ ਵਾਸੀ ਵੀ ਕਰਨ ਅਪਲਾਈ

07/06/2021 12:18:03 PM

ਨਵੀਂ ਦਿੱਲੀ - ਬੈਂਕ ਵਿਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਸਟੇਟ ਬੈਂਕ ਆਫ਼ ਇੰਡੀਆ (ਐੱਸ.ਬੀ.ਆਈ.) ਨੇ 05 ਜੁਲਾਈ 2021 ਨੂੰ ਅਪ੍ਰੈਂਟਿਸ ਦੇ ਅਹੁਦਿਆਂ ‘ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਐਸ.ਬੀ.ਆਈ. ਅਪ੍ਰੈਂਟਿਸ ਰਜਿਸਟ੍ਰੇਸ਼ਨ 06 ਜੁਲਾਈ 2021 ਤੋਂ ਸ਼ੁਰੂ ਹੋਵੇਗਾ। ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ 26 ਜੁਲਾਈ 2021 ਤੱਕ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਅਪ੍ਰੈਂਟਿਸ ਦੀਆਂ ਕੁੱਲ 6100 ਅਸਾਮੀਆਂ ਦੇਸ਼ ਭਰ ਦੇ ਵੱਖ-ਵੱਖ ਬੈਂਕਾਂ ਵਿਚ ਉਪਲਬਧ ਹਨ।

PunjabKesari

ਮਹੱਤਵਪੂਰਣ ਤਾਰੀਖਾਂ
ਅਰਜ਼ੀ ਦੇਣ ਲਈ ਸ਼ੁਰੂਆਤੀ ਤਾਰੀਖ: 6 ਜੁਲਾਈ, 2021
ਅਰਜ਼ੀ ਦੀ ਆਖ਼ਰੀ ਤਾਰੀਖ: 26 ਜੁਲਾਈ 2021

ਉਮਰ ਹੱਦ
ਉਮੀਦਵਾਰਾਂ ਦੀ ਉਮਰ 20 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਵਿੱਦਿਅਕ ਯੋਗਤਾ
ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ / ਸੰਸਥਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਟੈਸਟ ਅਤੇ ਸਥਾਨਕ ਭਾਸ਼ਾ ਦੇ ਅਧਾਰ 'ਤੇ ਕੀਤੀ ਜਾਏਗੀ।

ਅਧਿਕਾਰਤ ਨੋਟੀਫਿਕੇਸ਼ਨ ਲਈ ਇੱਥੇ ਕਲਿੱਕ ਕਰੋ


cherry

Content Editor

Related News