ਭਾਰਤੀ ਸਟੇਟ ਬੈਂਕ ''ਚ 8500 ਅਹੁਦਿਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

11/23/2020 11:59:16 AM

ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਨੇ 8,500 ਅਪਰੇਂਟਿਸ ਦੀ ਭਰਤੀ ਲਈ ਨੋਟੀਫਿਕੇਸ਼ਨ ਜ਼ਾਰੀ ਕਰਕੇ ਅਰਜ਼ੀਆਂ ਮੰਗੀਆਂ ਹਨ। ਅਰਜ਼ੀ ਫ਼ਾਰਮ ਐਸ.ਬੀ.ਆਈ. ਦੀ ਅਧਿਕਾਰਤ ਕਰੀਅਰ ਵੈਬਸਾਈਟ 'ਤੇ ਆਨਲਾਈਨ ਉਪਲੱਬਧ ਹਨ ਅਤੇ ਉਮੀਦਵਾਰ ਇਸ ਨੂੰ 10 ਦਸੰਬਰ ਨੂੰ ਜਾਂ ਉਸ ਤੋਂ ਪਹਿਲਾਂ ਭਰ ਸਕਦੇ ਹਨ। ਅਪ੍ਰੇਂਟਿਸ ਅਹੁਦਿਆਂ 'ਤੇ ਚੋਣ ਲਈ ਆਨਲਾਈਨ ਪ੍ਰੀਖਿਆ ਜਨਵਰੀ 2021 ਵਿਚ ਆਯੋਜਿਤ ਕੀਤੀ ਜਾਵੇਗੀ। ਐਸ.ਬੀ.ਆਈ. ਨੇ ਜਾਣਕਾਰੀ ਦਿੱਤੀ ਹੈ ਕਿ ਭਰਤੀ ਲਈ ਕੋਈ ਇੰਟਰਵਿ‍ਊ ਨਹੀਂ ਹੋਵੇਗਾ ਅਤੇ ਆਨਲਾਈਨ ਟੈਸਟ ਪਾਸ ਕਰਣ ਵਾਲੇ ਉਮੀਦਵਾਰ ਸਥਾਨਕ ਭਾਸ਼ਾ ਟੈਸਟ ਲਈ ਮੌਜੂਦ ਹੋਣਗੇ।

ਉਮਰ ਹੱਦ
20 ਤੋਂ 28 ਸਾਲ ਦੀ ਉਮਰ ਦੇ ਉ‍ਮੀਦਵਾਰ ਅਪ੍ਰੇਂਟਿਸਸ਼ਿਪ ਲਈ ਅਪਲਾਈ ਕਰਣ ਦੇ ਪਾਤਰ ਹੋਣਗੇ। ਜਾਰੀ ਸੂਚਨਾ ਵਿਚ ਕਿਹਾ ਗਿਆ ਹੈ ਕਿ 28 ਸਾਲ ਦੀ ਵੱਧ ਤੋਂ ਵੱਧ ਉਮਰ ਹੱਦ ਅਨਾਰਕਸ਼ਿਤ ਅਤੇ ਈ.ਡਬਲਯੂ.ਐਸ. ਉਮੀਦਵਾਰਾਂ ਲਈ ਹੈ। SC / ST / OBC / PWD  ਉਮੀਦਵਾਰਾਂ ਲਈ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਧ ਤੋਂ ਵੱਧ ਉਮਰ ਹੱਦ ਵਿਚ ਛੋਟ ਲਾਗੂ ਹੈ। ਅਪਰੇਂਟਿਸਸ਼ਿਪ ਦੀ ਮਿਆਦ 3 ਸਾਲ ਦੀ ਹੈ। ਸੂਚਨਾ ਵਿਚ ਕਿਹਾ ਗਿਆ ਹੈ, ਚੁਣੇ ਗਏ ਅਪ੍ਰੇਂਟਿਸ ਨੂੰ ਬੈਂਕ ਵਿਚ 3 ਸਾਲ ਦੌਰਾਨ IIBF (JAIIB/CAIIB) ਦੀਆਂ ਪ੍ਰੀਖਿਆਵਾਂ ਕੁਆਲੀਫਾਈ ਕਰਣੀਆਂ ਜ਼ਰੂਰੀ ਹੋਣਗੀਆਂ।

ਸਿੱਖਿਆ
ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਗ੍ਰੈਜੂਏਟ ਪੱਧਰ ਦੀ ਡਿਗਰੀ ਹੋਣੀ ਜ਼ਰੂਰੀ ਹੈ।

ਤਨਖ਼ਾਹ
ਨੋਟੀਫਿਕੇਸ਼ਨ ਅਨੁਸਾਰ ਅਪ੍ਰੇਂਟਿਸ ਪਹਿਲੇ 1 ਸਾਲ ਦੌਰਾਨ ਪ੍ਰਤੀ ਮਹੀਨਾ 15,000 ਰੁਪਏ ਦਾ ਸਟਾਈਪੇਂਡ, ਅਗਲੇ ਸਾਲ ਦੌਰਾਨ ਪ੍ਰਤੀ ਮਹੀਨਾ 16,500 ਰੁਪਏ ਅਤੇ ਤੀਜੇ ਸਾਲ ਦੌਰਾਨ ਪ੍ਰਤੀ ਮਹੀਨਾ 19,000 ਰੁਪਏ ਅਤੇ ਹੋਰ ਭੱਤੇ/ਲਾਭ ਪਾਉਣ ਦੇ ਪਾਤਰ ਹੋਣਗੇ।

ਅਰਜ਼ੀ ਫ਼ੀਸ
ਅਪ੍ਰੇਂਟਿਸ ਦੇ ਕੁੱਲ 8500 ਅਹੁਦੇ ਭਰੇ ਜਾਣੇ ਹਨ, ਜਿਸ ਦੇ ਲਈ ਅਰਜ਼ੀ ਫ਼ੀਸ ਉ‍ਮੀਦਵਾਰਾਂ ਲਈ 300 ਰੁਪਏ ਹੈ, ਜਦੋਂ ਕਿ SC, ST, ਅਤੇ PwD  ਉਮੀਦਵਾਰਾਂ ਲਈ ਕੋਈ ਫ਼ੀਸ ਲਾਗੂ ਨਹੀਂ ਹੋਵੇਗੀ।

ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਐਸ.ਬੀ.ਆਈ. ਦੀ ਅਧਿਕਾਰਤ ਵੈਬਸਾਈਟ http://sbi.co.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।


cherry

Content Editor

Related News