SBI ਨੇ ਕੱਢੀਆਂ 2000 ਨੌਕਰੀਆਂ

04/22/2018 1:08:49 AM

ਨਵੀਂ ਦਿੱਲੀ- ਸਟੇਟ ਬੈਂਕ ਆਫ ਇੰਡੀਆ ਨੇ ਪ੍ਰੋਬੇਸ਼ਨਰੀ ਅਫਸਰਾਂ ਲਈ 2 ਹਜ਼ਾਰ ਪੋਸਟਾਂ 'ਤੇ ਨੌਕਰੀਆਂ ਕੱਢੀਆਂ ਹਨ। ਬੈਂਕ ਨੇ ਆਪਣੀ ਅਧਿਕਾਰਿਕ ਵੈੱਬ ਸਾਈਟ sbi.co.in 'ਤੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ। ਜੋ ਬਿਨੇਕਾਰ ਅਪਲਾਈ ਕਰਨਾ ਚਾਹੁੰਦਾ ਹੈ, ਉਹ ਇਸ ਨੌਕਰੀ ਲਈ ਅਪਲਾਈ ਕਰ ਸਕਦਾ ਹੈ।
ਪੋਸਟ ਦਾ ਨਾਂ
ਪ੍ਰੋਬੇਸ਼ਨਰੀ ਅਫਸਰ 
ਪੋਸਟਾਂ ਦੀ ਗਿਣਤੀ
ਕੁੱਲ 2000 ਪੋਸਟਾਂ 'ਤੇ ਨੌਕਰੀ ਨਿਕਲੀ ਹੈ। 
ਯੋਗਤਾ
ਫਾਰਮ ਭਰਨ ਵਾਲੇ ਬਿਨੇਕਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾਨ ਤੋਂ ਗ੍ਰੈਜੂਏਸ਼ਨ ਕੀਤੀ ਹੋਵੇ।
ਫਾਰਮ ਭਰਨ ਦੀ ਅੰਤਿਮ ਤਰੀਕ
13 ਮਈ 2018
ਫਾਰਮ ਫੀਸ
ਇਨ੍ਹਾਂ ਪੋਸਟਾਂ 'ਤੇ ਅਪਲਾਈ ਕਰਨ ਲਈ ਜਨਰਲ ਵਰਗ ਦੇ ਬਿਨੇਕਾਰਾਂ ਨੂੰ 600 ਰੁਪਏ, ਜਦੋਂਕਿ ਐੱਸ. ਸੀ.\ਐੱਸ. ਟੀ. ਵਰਗ ਦੇ ਬਿਨੇਕਾਰਾਂ ਨੂੰ 100 ਰੁਪਏ ਫੀਸ ਦਾ ਭੁਗਤਾਨ ਕਰਨਾ ਹੋਵੇਗਾ।
ਚੋਣ ਪ੍ਰਕਿਰਿਆ
ਬਿਨੇਕਾਰਾਂ ਦੀ ਚੋਣ ਲਿਖਤ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ। 
ਇੰਝ ਕਰੋ ਅਪਲਾਈ
ਬਿਨੇਕਾਰ ਅਧਿਕਾਰਿਕ ਵੈੱਬਸਾਈਟ sbi.co.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।