ਨਰਸ ਅਤੇ ਡਾਕਟਰ ਦੇ ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

05/03/2021 12:11:05 PM

ਨਵੀਂ ਦਿੱਲੀ : ਸਟੀਲ ਅਥਾਰਿਟੀ ਆਫ ਇੰਡੀਆ ਲਿਮੀਟਡ ਨੇਬੋਕਾਰੋ ਜਨਰਲ ਹਸਪਤਾਲ ਵਿਚ ਡਾਕਟਰ ਅਤੇ ਨਰਸਾਂ ਦੇ 60 ਅਹੁਦਿਆਂ ’ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨਰਸ ਜਾਂ ਡਾਕਟਰ ਦੇ ਅਹੁਦੇ ਲਈ ਇਛੁੱਕ ਉਮੀਦਵਾਰ 3 ਮਈ 2021 ਤੋਂ 8 ਮਈ 2021 ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਇੰਟਰਵਿਊ ਵਿਚ ਹਿੱਸਾ ਲੈ ਸਕਦੇ ਹਨ। ਨਰਸ ਅਤੇ ਡਾਕਟਰ ਦੇ ਅਹੁਦਿਆਂ ’ਤੇ ਉਮੀਦਵਾਰਾਂ ਦੀ ਚੋਣ ਸਿੱਧਾ ਇੰਟਰਵਿਊ ਜ਼ਰੀਏ ਹੀ ਹੋਵੇਗੀ।

ਅਹੁਦਿਆਂ ਦਾ ਵੇਰਵਾ
ਨੋਟੀਫਿਕੇਸ਼ਨ ਜਾਰੀ ਕਰਨ ਦੀ ਤਾਰੀਖ਼ - 30 ਅਪ੍ਰੈਲ 2021
ਅਹੁਦਿਆਂ ਦੀ ਸੰਖਿਆ- ਡਾਕਟਰ-30 ਅਤੇ ਨਰਸ-30
ਨਿਯੁਕਤੀ ਸਥਾਨ- ਬੋਕਾਰੋ ਜ਼ਿਲ੍ਹਾ, ਝਾਰਖੰਡ

ਵਿੱਦਿਅਕ ਯੋਗਤਾ
ਡਾਕਟਰ ਦੇ ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਐਮ.ਬੀ.ਬੀ.ਐਸ. ਪਾਸ ਹੋਣਾ ਜ਼ਰੂਰੀ ਹੈ। ਨਾਲ ਹੀ ਮੈਡੀਕਲ ਕਾਊਂਸਲ ਆਫ ਇੰਡੀਆ ਵਿਚ ਰਜਿਸਟ੍ਰੇਟਸ ਵੀ ਜ਼ਰੂਰੀ ਹੈ।
ਨਰਸ ਦੇ ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਨੂੰ ਬੀ.ਐਸ.ਸੀ. (ਨਰਸਿੰਗ) ਜਾਂ 10+2 ਇੰਟਰ ਸਾਇੰਸ ਤੋਂ ਪਾਸ ਹੋਣ ਦੇ ਨਾਲ 3 ਸਾਲ ਦਾ ਜੀ.ਐਨ.ਐਮ. ਡਿਪਲੋਮਾ ਹੋਵੇ।

ਜ਼ਿਆਦਾ ਜਾਣਕਾਰੀ ਲਈ ਨੋਟੀਫਿਕੇਸ਼ਨ ਪੜ੍ਹੋ।
 


cherry

Content Editor

Related News