RPSC ਨੇ ਕੱਢੀਆਂ ਨੌਕਰੀਆਂ, 4325 ਬਿਨੈਕਾਰਾਂ ਦੀ ਹੋਵੇਗੀ ਚੋਣ

04/10/2018 12:03:27 AM

ਨਵੀਂ ਦਿੱਲੀ- ਰਾਜਸਥਾਨ ਪਬਲਿਕ ਸੇਵਾ ਕਮਿਸ਼ਨ ਨੇ ਕਰੀਬ 4325 ਅਸਾਮੀਆਂ 'ਤੇ ਨੌਕਰੀਆਂ ਕੱਢੀਆਂ ਹਨ, ਜਿਸ 'ਚ ਅਸਿਸਟੈਂਟ ਇੰਜੀਨੀਅਰ, ਸਬ-ਇੰਸਪੈਕਟਰ, ਪਲਾਟੂਨ ਕਮਾਂਡਰ, ਅਸਿਸਟੈਂਟ ਪਲਾਨਰ ਅਤੇ ਟੀਚਰ ਆਦਿ ਦੀਆਂ ਪੋਸਟਾਂ ਸ਼ਾਮਲ ਹਨ। ਇਨ੍ਹਾਂ ਸਾਰੀਆਂ ਪੋਸਟਾਂ 'ਤੇ ਬਿਨੈਕਾਰਾਂ ਦੀ ਚੋਣ ਵੱਖ-ਵੱਖ ਨੋਟੀਫਿਕੇਸ਼ਨਾਂ ਦੇ ਆਧਾਰ 'ਤੇ ਕੀਤੀ ਜਾਵੇਗੀ ਪਰ ਸਾਰੀਆਂ ਪੋਸਟਾਂ 'ਤੇ ਕਮਿਸ਼ਨ ਵਲੋਂ ਭਰਤੀ ਕੀਤੀ ਜਾਵੇਗੀ। 
ਅਸਿਸਟੈਂਟ ਇੰਜੀਨੀਅਰ- ਇਨ੍ਹਾਂ ਪੋਸਟਾਂ 'ਤੇ 916 ਬਿਨੈਕਾਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਇਸ ਲਈ ਬੀ. ਈ. ਕਰ ਚੁਕੇ ਬਿਨੈਕਾਰ ਅਪਲਾਈ ਕਰ ਸਕਦੇ ਹਨ। ਇਸ ਭਰਤੀ 'ਚ 21 ਤੋਂ 40 ਸਾਲ ਉਮਰ ਤਕ ਦੇ ਬਿਨੈਕਾਰ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਅੰਤਿਮ ਤਰੀਕ 29 ਮਈ 2018 ਹੈ। 
ਸਬ-ਇੰਸਪੈਕਟਰ- ਇਨ੍ਹਾਂ ਪੋਸਟਾਂ 'ਤੇ 980 ਬਿਨੈਕਾਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਗ੍ਰੈਜੂਏਸ਼ਨ ਕਰ ਚੁਕੇ ਬਿਨੈਕਾਰ ਅਪਲਾਈ ਕਰ ਸਕਦੇ ਹਨ। ਇਸ ਲਈ 21 ਤੋਂ 40 ਸਾਲ ਉਮਰ ਤਕ ਦੇ ਬਿਨੈਕਾਰ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਅੰਤਿਮ ਤਰੀਕ 12 ਮਈ ਹੈ ਅਤੇ ਜਲਦ ਹੀ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। 
ਟੀਚਰ ਭਰਤੀ- ਇਸ ਲਈ 640 ਬਿਨੈਕਾਰਾਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਪੋਸਟਾਂ ਲਈ ਗ੍ਰੈਜੂਏਟ ਅਤੇ ਬੀ. ਐੱਡ. ਕਰ ਚੁਕੇ ਬਿਨੈਕਾਰ ਅਪਲਾਈ ਕਰ ਸਕਦੇ ਹਨ। ਇਨ੍ਹਾਂ ਪੋਸਟਾਂ ਲਈ 18 ਸਾਲ ਤੋਂ 40 ਸਾਲ ਉਮਰ ਤਕ ਦੇ ਬਿਨੈਕਾਰ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਅੰਤਿਮ ਤਰੀਕ 14 ਮਈ ਹੈ। ਇਨ੍ਹਾਂ ਪੋਸਟਾਂ ਦੇ ਨਾਲ ਹੀ ਕਮਿਸ਼ਨ ਨੇ ਕਈ ਪੋਸਟਾਂ ਲਈ ਭਰਤੀਆਂ ਕੱਢੀਆਂ ਹਨ।