ਪੰਜਾਬ ਪੁਲਸ ’ਚ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

09/10/2021 10:17:04 AM

ਚੰਡੀਗੜ੍ਹ- ਪੰਜਾਬ ਪੁਲਸ ਨੇ ਕਾਂਸਟੇਬਲ ਅਤੇ ਸਬ ਇੰਸਪੈਕਟਰ (ਐੱਸ.ਆਈ.) ਦੇ ਅਹੁਦਿਆਂ ’ਤੇ ਭਰਤੀਆਂ ਕੱਢੀਆਂ ਹਨ। 

ਅਹੁਦਿਆਂ ਦੀ ਗਿਣਤੀ
ਕਾਂਸਟੇਬਲ ਲਈ ਕੁੱਲ 2340 ਅਹੁਦਿਆਂ ’ਤੇ ਭਰਤੀਆਂ ਅਤੇ ਸਬ ਇੰਸਪੈਕਟਰ ਲਈ ਕੁੱਲ 267 ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ।

ਆਖ਼ਰੀ ਤਾਰੀਖ਼
ਉਮੀਦਵਾਰ 29 ਸਤੰਬਰ 2021 ਤੱਕ ਅਪਲਾਈ ਕਰ ਸਕਦੇ ਹਨ। ਭਰਤੀ ਟੈਕਨੀਕਲ ਅਹੁਦਿਆਂ ’ਤੇ ਕੀਤੀ ਜਾਣੀ ਹੈ। 

ਸਿੱਖਿਆ ਯੋਗਤਾ
ਅਪਲਾਈ ਕਰਨ ਲਈ ਉਮੀਦਵਾਰਾਂ ਦਾ ਗੈਰਜੂਏਟ ਹੋਣਾ ਜ਼ਰੂਰੀ ਹੈ।

ਉਮਰ
ਉਮੀਦਵਾਰ ਦੀ ਉਮਰ 18 ਤੋਂ 28 ਸਾਲ ਤੈਅ ਕੀਤੀ ਗਈ ਹੈ।

ਇਸ ਤਰ੍ਹਾਂ ਹੋਵੇਗੀ ਚੋਣ
ਉਮੀਦਵਾਰ ਦੀ ਚੋਣ 2 ਫੇਜ਼ ਦੇ ਕੰਪਿਊਟਰ ਆਧਾਰਤ ਟੈਸਟ ਦੇ ਆਧਾਰ ’ਤੇ ਹੋਵੇਗੀ।

ਐਪਲੀਕੇਸ਼ਨ ਫੀਸ
ਉਮੀਦਵਾਰਾਂ ਲਈ ਐਪਲੀਕੇਸ਼ਨ ਫ਼ੀਸ 1500 ਰੁਪਏ ਅਤੇ ਰਾਖਵਾਂਕਰਨ ਉਮੀਦਵਾਰਾਂ ਲਈ 800 ਰੁਪਏ ਹੈ। 

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਪੰਜਾਬ ਪੁਲਸ ਦੀ ਅਧਿਕਾਰਤ ਵੈੱਬਸਾਈਟ https://punjabpolice.gov.in/ ’ਤੇ ਜਾ ਕੇ ਅਪਲਾਈ ਕਰ ਸਕਦਾ ਹੈ।

ਸਬ ਇੰਸਪੈਕਟਰ ਭਰਤੀ ਦੀ ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ।

ਕਾਂਸਟੇਬਲ ਭਰਤੀ ਦੀ ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ।

DIsha

This news is Content Editor DIsha