ਕੋਚੀਨ ਸ਼ਿਪਯਾਰਡ ''ਚ ਕਈ ਅਹੁਦਿਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

07/05/2022 10:11:39 AM

ਨਵੀਂ ਦਿੱਲੀ- ਕੋਚੀਨ ਸ਼ਿਪਯਾਰਡ ਲਿਮਟਿਡ ਨੇ ਵੱਖ-ਵੱਖ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਆਖ਼ਰੀ ਤਾਰੀਖ਼
ਉਮੀਦਵਾਰ 8 ਜੁਲਾਈ 2022 ਤੱਕ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ
ਸੈਮੀ ਸਕਿਲਡ ਰੀਗਰ- 53
ਸਕੈਫਫੋਲਡਰ- 5
ਸੇਫਟੀ ਅਸਿਸਟੈਂਟ- 18
ਫਾਇਰਮੈਨ- 29
ਕੁੱਕ- 1

ਸਿੱਖਿਆ ਯੋਗਤਾ
ਕੁੱਕ ਦੇ ਅਹੁਦੇ ਲਈ ਉਮੀਦਵਾਰ 8ਵੀਂ ਜਮਾਤ ਪਾਸ ਅਤੇ ਸੰਬੰਧਤ ਖੇਤਰ 'ਚ ਘੱਟੋ-ਘੱਟ 5 ਸਾਲ ਦਾ ਅਨੁਭਵ ਜ਼ਰੂਰੀ ਹੈ।ਸੈਮੀ ਸਕਿਲਡ ਰਿਗਰ ਲਈ ਅਪਲਾਈ ਕਰ ਰਹੇ ਉਮੀਦਵਾਰ ਨੂੰ ਵੀ 8ਵੀਂ ਪਾਸ ਹੋਣ ਦੇ ਨਾਲ ਹੀ ਤਿੰਨ ਸਾਲ ਕੰਮ ਦਾ ਅਨੁਭਵ ਹੋਣਾ ਚਾਹੀਦਾ। ਹੋਰ ਅਹੁਦਿਆਂ ਦੀ ਸਿੱਖਿਆ ਯੋਗਤਾ ਲਈ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਦੇਖ ਸਕਦੇ ਹਨ।

ਉਮਰ
ਉਮੀਦਵਾਰ ਦੀ ਉਮਰ ਵੱਧ ਤੋਂ ਵੱਧ 30 ਸਾਲ ਤੱਕ ਹੋਣੀ ਚਾਹੀਦੀ ਹੈ। ਹਾਲਾਂਕਿ ਕੁੱਕ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 53 ਸਾਲ ਤੱਕ ਤੈਅ ਕੀਤੀ ਗਈ ਹੈ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਧਿਕਾਰਤ ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News