ਟਾਟਾ ਪਾਵਰ ''ਚ ਸੁਪਰਵਾਈਜ਼ਰ ਅਹੁਦੇ ਲਈ ਨਿਕਲੀਆਂ ਭਰਤੀਆਂ, ਕਰ ਸਕਦੇ ਹੋ ਅਪਲਾਈ

10/12/2021 11:22:59 AM

ਜਮਸ਼ੇਦਪੁਰ- ਦੇਸ਼ ਦੀ ਪ੍ਰਮੁੱਖ ਪਾਵਰ ਉਤਪਾਦਨ ਕੰਪਨੀ ਟਾਟਾ ਗਰੁੱਪ ਦੀ ਟਾਟਾ ਪਾਵਰ ਨੇ ਸੁਪਰਵਾਈਜ਼ਰ ਟਰੇਨੀ ਦੀਆਂ ਭਰਤੀਆਂ ਲਈ ਅਧਿਸੂਚਨਾ ਜਾਰੀ ਕੀਤੀ ਹੈ। ਹਾਲਾਂਕਿ ਇਸ ਅਹੁਦੇ ਲਈ ਕਿੰਨੇ ਲੋਕਾਂ ਵਲੋਂ ਅਪਲਾਈ ਕੀਤਾ ਜਾਣਾ ਹੈ ਕੰਪਨੀ ਨੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਹੈ। ਇਸ ਅਹੁਦੇ ਲਈ ਅਰਜ਼ੀ ਦੇ ਲਈ ਕੋਈ ਫੀਸ ਨਹੀਂ ਹੈ। ਇਸ 'ਚ ਬੀਈ, ਬੀਟੇਕ, ਡਿਪਲੋਮਾ ਫਾਈਨਲ ਈਅਰ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ।
ਕੰਪਨੀ ਨੇ ਵੱਖਰੇ-ਵੱਖਰੇ ਖੇਤਰ 'ਚ ਸਥਾਪਿਤ ਬ੍ਰਾਂਚਾਂ ਲਈ ਵੱਖ-ਵੱਖ ਯੋਗਤਾ ਅਤੇ ਇਸ ਨਾਲ ਸਬੰਧਿਤ ਕੰਮਾਂ ਲਈ ਅਰਜ਼ੀਆਂ ਦੇ ਸੱਦੇ ਦਿੱਤੇ ਗਏ ਹਨ। ਵਿਸਥਾਰ ਪੂਰਵਕ ਜਾਣਕਾਰੀ ਟਾਟਾ ਪਾਵਰ ਦੀ ਵੈੱਬਸਾਈਟ 'ਤੇ ਉਪਲੱਬਧ ਹੈ। ਉਮੀਦਾਵਾਰ ਇਸ ਵੈੱਬਸਾਈਟ 'ਤੇ ਕਲਿੱਕ ਕਰਕੇ ਵੱਖਰੀਆਂ-ਵੱਖਰੀਆਂ ਬਾਂਚਾਂ ਦੇ ਬਾਰੇ 'ਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਟਾਟਾ ਪਾਵਰ ਜਮਸ਼ੇਦਪੁਰ ਐਡ ਇੰਡਸਟਰੀਜ਼ ਐਨਰਜੀ ਲਿਮਟਿਡ 'ਚ ਸੁਪਰਵਾਈਜ਼ਰ ਟਰੇਨੀ ਲਈ ਮੈਕੇਨਿਕਲ, ਇੰਸਟੂਮੈਂਟਰ ਕਾਰਜ ਦਾ ਕੋਰਸ ਕਰਨ ਵਾਲਿਆਂ ਨੂੰ ਪਹਿਲ ਦਿੱਤੀ ਜਾਵੇਗੀ। ਇਥੇ ਅਰਜ਼ੀ ਸ਼ੁਰੂ ਹੋਣ ਦੀ ਤਾਰੀਕ 18 ਅਕਤੂਬਰ ਨਿਰਧਾਰਿਤ ਕੀਤੀ ਗਈ ਹੈ। ਟਾਟਾ ਪਾਵਰ ਦੇ ਮੈਥਨ ਪਾਵਰ ਲਿਮਟਿਡ ਲਈ ਬੀਈ, ਆਪਰੇਸ਼ਨ, ਸਿਵਿਲ ਕਾਰਜ ਕਰਨ ਵਾਲੇ ਜਾਂ ਇਸ ਦੀ ਪੜ੍ਹਾਈ ਕਰਨ ਵਾਲੇ ਅਰਜ਼ੀ ਕਰ ਸਕਦੇ ਹਨ।
ਇਥੇ ਲਈ ਵੀ ਬਿਨੈਕਾਰ 18 ਅਕਤੂਬਰ ਤੋਂ ਅਰਜ਼ੀ ਕਰ ਸਕਦੇ ਹਨ। ਟਾਟਾ ਪਾਵਰ ਸੋਲਰ ਸਿਸਟਮ ਲਿਮਟਿਡ ਲਈ ਲਾਰਜ ਪ੍ਰਾਜੈਕਟਸ, ਪੰਪਸ, ਰੂਫਟਾਰ ਅਤੇ ਹੋਰ ਖੇਤਰ 'ਚ ਰੂਚੀ ਰੱਖਣ ਵਾਲੇ ਇਥੇ ਅਰਜ਼ੀ ਕਰ ਸਕਦੇ ਹਨ। ਕੰਪਨੀ ਨੇ ਅਰਜ਼ੀ ਸ਼ੁਰੂ ਕਰਨ ਦੀ ਤਾਰੀਕ ਅਤੇ ਇਸ ਬਹਾਲੀ ਦੇ ਪੋਸਟ ਕਰਨ ਲਈ ਤਾਰੀਕ ਜਾਰੀ ਕੀਤੀ ਹੈ ਪਰ ਇਸ ਦੀ ਆਖਰੀ ਤਾਰੀਕ ਦਾ ਕੋਈ ਜ਼ਿਕਰ ਨਹੀਂ ਕੀਤਾ ਹੈ।
2.8 ਤੋਂ 3.2 ਲੱਖ ਪ੍ਰਤੀਸਾਲ ਮਿਲ ਸਕਦੀ ਹੈ ਤਨਖਾਹ
ਟਾਟਾ ਪਾਵਰ ਦੀਆਂ ਵੱਖ-ਵੱਖ ਬ੍ਰਾਂਚਾਂ ਲਈ ਸੁਪਰਵਾਈਜ਼ਰ ਅਹੁਦੇ ਲਈ ਚੋਣ ਹੋਣ ਤੋਂ ਬਾਅਦ ਤੁਹਾਨੂੰ 2.8 ਲੱਖ ਤੋਂ 3.2 ਲੱਖ ਪ੍ਰਤੀਸਾਲ ਤਨਖਾਹ ਮਿਲ ਸਕਦੀ ਹੈ। ਇਹ ਸਥਾਈ ਰੁਝਾਣ ਦੀ ਨੌਕਰੀ ਹੈ। ਟਾਟਾ ਪਾਵਰ 'ਚ ਨਿਯੁਕਤੀ ਤੋਂ ਬਾਅਦ ਉਹ ਸਾਰੇ ਲਾਭ ਮਿਲਣਗੇ ਜੋ ਹੋਰ ਸਥਾਈ ਕਰਮਚਾਰੀਆਂ ਨੂੰ ਮਿਲਦੇ ਹਨ। ਵਰਤਮਾਨ 'ਚ ਟਾਟਾ ਦੀ ਵਧਾਈ ਪ੍ਰਾਪਤੀ ਨੀਤੀ ਦੇ ਕਾਰਨ ਹੁਨਰਮੰਦ ਉਮੀਦਵਾਰ ਟਾਟਾ ਨਾਲ ਜੁੜਨ ਲਈ ਉਤਸੁਕ ਦਿਖਾਈ ਦੇ ਰਹੇ ਹਨ। ਅਜਿਹੇ 'ਚ ਇਸ ਅਹੁਦੇ ਬਹਾਲੀ ਨੂੰ ਲੱਖਾਂ ਦੀ ਗਿਣਤੀ 'ਚ ਅਰਜ਼ੀਆਂ ਆਉਣ ਦੀ ਉਮੀਦ ਹੈ।
 


Aarti dhillon

Content Editor

Related News