RPSC ਨੇ ਕਈ ਅਹੁਦਿਆਂ ''ਤੇ ਕੱਢੀਆਂ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

10/16/2020 12:01:56 PM

ਨਵੀਂ ਦਿੱਲੀ- ਰਾਜਸਥਾਨ ਲੋਕ ਸੇਵਾ ਕਮਿਸ਼ਨ (ਆਰ.ਪੀ.ਐੱਸ.ਸੀ.) ਨੇ ਖੇਤੀਬਾੜੀ ਅਫ਼ਸਰ ਅਤੇ ਖੇਤੀਬਾੜੀ ਰਿਸਰਚ ਅਫ਼ਸਰ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। 

ਅਹੁਦਿਆਂ ਦਾ ਵੇਰਵਾ
ਖੇਤੀਬਾੜੀ ਅਫ਼ਸਰ- 97
ਖੇਤੀਬਾੜੀ ਰਿਸਰਚ ਅਫ਼ਸਰ- 24
ਕੁੱਲ ਅਹੁਦੇ- 121

ਯੋਗਤਾ
ਖੇਤੀਬਾੜੀ ਅਫ਼ਸਰ ਦੇ ਅਹੁਦੇ 'ਤੇ ਅਪਲਾਈ ਕਰਨ ਲਈ ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ M.Sc (ਖੇਤੀਬਾੜੀ) ਜਾਂ M.Sc. (ਹਾਰਟੀਕਲਚਰ) ਦੀ ਡਿਗਰੀ ਦਾ ਹੋਣਾ ਜ਼ਰੂਰੀ ਹੈ।
ਖੇਤੀਬਾੜੀ ਰਿਸਰਚ ਅਫ਼ਸਰ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕੈਮਿਸਟਰੀ 'ਚ M.Sc. ਸੈਕਿੰਡ ਕਲਾਸ ਜਾਂ ਖੇਤੀਬਾੜੀ ਕੈਮਿਸਟਰੀ 'ਚ M.Sc. ਸੈਕਿੰਡ ਕਲਾਜ ਜਾਂ ਸੋਇਲ ਸਾਇੰਸ (Soil Sciecne) ਦੀ ਡਿਗਰੀ ਦਾ ਹੋਣਾ ਜ਼ਰੂਰੀ ਹੈ।

ਉਮਰ
ਇਸ ਨੌਕਰੀ ਲਈ 20 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਪ੍ਰੀਖਿਆ ਫੀਸ
ਆਮ ਵਰਗ ਦੇ ਉਮੀਦਵਾਰਾਂ ਨੂੰ 350 ਰੁਪਏ ਦਾ ਭੁਗਤਨਾ ਕਰਨਾ ਹੋਵੇਗਾ।
ਐੱਸ.ਸੀ./ਐੱਸ.ਟੀ./ਪੀ.ਐੱਚ. ਵਰਗ ਦੇ ਉਮੀਦਵਾਰਾਂ ਨੂੰ 150 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

ਆਖਰੀ ਤਾਰੀਖ਼
ਉਮੀਦਵਾਰ 3 ਨਵੰਬਰ 2020 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਇਸ ਤਰ੍ਹਾਂ ਕਰੋ ਅਪਲਾਈ
ਯੋਗ ਅਤੇ ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ https://rpsc.rajasthan.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


DIsha

Content Editor

Related News