ਰੇਲਵੇ 'ਚ 12ਵੀਂ ਪਾਸ ਲਈ ਨਿਕਲੀ ਭਰਤੀ, ਜਾਣੋ ਤਨਖ਼ਾਹ ਤੇ ਹੋਰ ਸ਼ਰਤਾਂ

12/15/2022 11:49:39 AM

ਨਵੀਂ ਦਿੱਲੀ- ਭਾਰਤੀ ਰੇਲਵੇ ਵਿਚ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਦੱਖਣੀ ਰੇਲਵੇ ਨੇ ਵੱਖ-ਵੱਖ ਸਪੋਰਟਸ ਕੋਟਾ ਦੀਆਂ ਅਸਾਮੀਆਂ ਨੂੰ ਭਰਨ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਦੱਖਣੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ rrcmas.in ਦੇ ਜ਼ਰੀਏ ਆਨਲਾਈਨ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 2 ਜਨਵਰੀ 2023 ਹੈ।

ਅਹੁਦਿਆਂ ਦਾ ਵੇਰਵਾ-

ਇਸ ਭਰਤੀ ਮੁਹਿੰਮ ਤਹਿਤ VII CPC ਪੇ ਮੈਟ੍ਰਿਕਸ ਦਾ ਪੱਧਰ 2/3 ਅਤੇ 4/5 ਅਹੁਦਿਆਂ 'ਤੇ ਕੁਲ 21 ਅਹੁਦਿਆਂ ਨੂੰ ਭਰਿਆ ਜਾਵੇਗਾ। 
VII CPC ਪੇ ਮੈਟ੍ਰਿਕਸ ਦਾ ਪੱਧਰ 4/5: 5 ਪੋਸਟਾਂ
VII CPC ਪੇ ਮੈਟ੍ਰਿਕਸ ਦਾ ਪੱਧਰ 2/3: 16 ਪੋਸਟਾਂ

ਵਿੱਦਿਅਕ ਯੋਗਤਾ 

7ਵੀਂ ਸੀਪੀਸੀ ਪੇ ਮੈਟ੍ਰਿਕਸ ਦੇ ਪੱਧਰ 2/3 ਵਿਚ ਅਹੁਦੇ ਲਈ 12ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ। 7ਵੀਂ ਸੀਪੀਸੀ ਪੇ ਮੈਟ੍ਰਿਕਸ ਦੇ ਲੈਵਲ 4/5 ਵਿਚ ਪੋਸਟ ਲਈ ਸਿਰਫ਼ ਗ੍ਰੈਜੂਏਟ ਉਮੀਦਵਾਰ ਹੀ ਅਪਲਾਈ ਕਰ ਸਕਦੇ ਹਨ।

ਉਮਰ ਹੱਦ

ਉਮੀਦਵਾਰ ਦੀ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ।

ਅਰਜ਼ੀ ਦੀ ਫੀਸ-

ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ, ਸਾਬਕਾ ਕਰਮਚਾਰੀਆਂ ਅਤੇ ਵੱਖ-ਵੱਖ ਤੌਰ 'ਤੇ ਦਿਵਿਯਾਂਗ ਉਮੀਦਵਾਰਾਂ ਨੂੰ 250 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਹੋਵੇਗੀ। ਜਦਕਿ ਬਾਕੀ ਸਾਰੇ ਉਮੀਦਵਾਰਾਂ ਲਈ ਅਰਜ਼ੀ ਫੀਸ 500 ਰੁਪਏ ਹੈ। 

ਨੋਟ ਕਰੋ ਇਹ ਤਾਰੀਖ਼ਾਂ

ਇਨ੍ਹਾਂ ਅਹੁਦਿਆਂ 'ਤੇ ਅਰਜ਼ੀ ਪ੍ਰਕਿਰਿਆ 3 ਦਸੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਅਰਜ਼ੀ ਦੀ ਆਖ਼ਰੀ ਤਾਰੀਖ਼ 2 ਜਨਵਰੀ ਤੈਅ ਕੀਤੀ ਗਈ ਹੈ। ਉਥੇ ਹੀ ਆਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ, ਸਿੱਕਮ, ਜੰਮੂ-ਕਸ਼ਮੀਰ, ਲਾਹੌਲ-ਸਪੀਤੀ ਜ਼ਿਲ੍ਹੇ ਅਤੇ ਹਿਮਾਚਲ ਦੇ ਜ਼ਿਲ੍ਹਾ ਚੰਬਾ ਦੇ ਪਾਂਗੀ ਸਬ-ਡਿਵੀਜ਼ਨ, ਅੰਡਮਾਨ ਅਤੇ ਨਿਕੋਬਾਰ ਅਤੇ ਲਕਸ਼ਦੀਪ ਸਮੂਹ ਦੇ ਉਮੀਦਵਾਰ ਲਈ ਅਪਲਾਈ ਕਰਨ ਦੀ ਤਾਰੀਖ਼ 17 ਜਨਵਰੀ ਤੈਅ ਕੀਤੀ ਗਈ ਹੈ।

ਇੰਨੀ ਮਿਲੇਗੀ ਤਨਖ਼ਾਹ-

7ਵੇਂ ਤਨਖਾਹ ਕਮਿਸ਼ਨ ਪੇ ਮੈਟ੍ਰਿਕਸ ’ਚ ਪੱਧਰ: ਸ਼ੁਰੂਆਤੀ ਤਨਖਾਹ ਰੁਪਏ ’ਚ।
ਪੱਧਰ 2: 19,900 ਰੁਪਏ
ਪੱਧਰ 3: 21,700 ਰੁਪਏ
ਪੱਧਰ 4: 25,500 ਰੁਪਏ
ਪੱਧਰ 5: 29,200 ਰੁਪਏ

ਇਸ ਤਰ੍ਹਾਂ ਅਪਲਾਈ ਕਰੋ

ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ rrcmas.in  'ਤੇ ਜਾ ਸਕਦੇ ਹਨ।
ਇੱਥੇ ਵੈੱਬਸਾਈਟ 'ਤੇ ਦਿੱਤੇ ਗਏ ਅਰਜ਼ੀ ਫਾਰਮ ਲਈ ਲਿੰਕ 'ਤੇ ਕਲਿੱਕ ਕਰੋ।
ਹੁਣ ਫਾਰਮ ਵਿਚ ਮੰਗੀ ਗਈ ਜਾਣਕਾਰੀ ਜਮ੍ਹਾ ਕਰੋ।
ਆਪਣੇ ਦਸਤਾਵੇਜ਼ ਅਪਲੋਡ ਕਰੋ।
ਅਰਜ਼ੀ ਦੀ ਫੀਸ ਜਮ੍ਹਾ ਕਰੋ।
ਸਾਰੀ ਜਾਣਕਾਰੀ ਜਮ੍ਹਾ ਕਰਨ ਤੋਂ ਬਾਅਦ ਅਰਜ਼ੀ ਦੀ ਪ੍ਰਕਿਰਿਆ ਨੂੰ ਪੂਰਾ ਕਰੋ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ ’ਤੇ ਕਲਿੱਕ ਕਰੋ।

Tanu

This news is Content Editor Tanu