ਆਇਲ ਇੰਡੀਆ ’ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

08/10/2021 10:56:02 AM

ਨਵੀਂ ਦਿੱਲੀ- ਆਇਲ ਇੰਡੀਆ ਲਿਮਟਿਡ ਨੇ ਜੂਨੀਅਰ ਅਸਿਸਟੈਂਟ ਕਮ ਕੰਪਿਊਟਰ ਆਪਰੇਸਟ ਦੇ ਅਹੁਦਿਆਂ ’ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਯੋਗ ਅਤੇ ਇਛੁੱਕ ਉਮੀਦਵਾਰ ਆਇਲ ਇੰਡੀਆ ਦੀ ਅਧਿਕਾਰਤ ਵੈਬਸਾਈਟ https://www.oil-india.com/Current_openNew.aspx ’ਤੇ ਜਾ ਕੇ ਆਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ
ਅਹੁਦੇ ਦਾ ਨਾਮ- ਜੂਨੀਅਰ ਅਸਿਸਟੈਂਟ ਕਮ ਕੰਪਿਊਟਰ ਆਪਰੇਟਰ
ਅਹੁਦਿਆਂ ਦੀ ਸੰਖਿਆ- 120 ਅਹੁਦੇ

ਆਖ਼ਰੀ ਤਾਰੀਖ਼
ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼-ਅ 15 ਅਗਸਤ 2021

ਸਿੱਖਿਆ ਯੋਗਤਾ
ਉਮੀਦਵਾਰਾਂ ਦਾ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਇਲਾਵਾ ਉਸ ਕੋਲ 6 ਮਹੀਨੇ ਦੀ ਮਿਆਦ ਦੇ ਕੰਪਿਊਟਰ ਐਪਲੀਕੇਸ਼ਨ ਵਿਚ ਡਿਪਲੋਮਾ/ਸਰਟੀਫਿਕੇਟ ਹੋਣਾ ਚਾਹੀਦਾ ਹੈ ਅਤੇ ਐਮ.ਐਸ.ਵਰਡ, ਐਮ.ਐਸ. ਐਕਸੈਲ, ਐਮ.ਐਸ. ਪਾਵਰ ਪੁਆਇੰਟ ਆਦਿ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।

ਉਮਰ
ਉਮੀਦਵਾਰਾਂ ਦੀ ਉਮਰ 18 ਤੋਂ 35 ਸਾਲ ਦਰਮਿਆਨ ਹੋਣੀ ਚਾਹੀਦੀ ਹੈ।

ਅਰਜ਼ੀ ਫ਼ੀਸ
ਜਨਰਲ/ਓ.ਬੀ.ਸੀ.: 200 ਰੁਪਏ
ਐਸ.ਸੀ./ਐਸ.ਟੀ./ਈ.ਡਬਲਯੂ.ਐਸ./ਬੈਂਚਮਾਰਕ ਦਿਵਿਆਂਗ ਵਿਅਕਤੀ/ਸਾਬਕਾ ਸੈਨਿਕ: ਕੋਈ ਫ਼ੀਸ ਨਹੀਂ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਕੰਪਿਊਟਰ ਬੇਸਡ ਟੈਸਟ ਦੇ ਆਧਾਰ ’ਤੇ ਕੀਤੀ ਜਾਏਗੀ।

ਆਇਲ ਇੰਡੀਆ ਜੂਨੀਅਰ ਅਸਿਸਟੈਂਟ ਆਨਲਾਈਨ ਐਪਲੀਕੇਸ਼ਨ ਲਿੰਕ

DIsha

This news is Content Editor DIsha