ਇੰਜੀਨੀਅਰਿੰਗ ਕਰ ਚੁੱਕੇ ਉਮੀਦਵਾਰਾਂ ਲਈ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, NTPC 'ਚ ਨਿਕਲੀ ਭਰਤੀ

11/06/2023 12:23:31 PM

ਨਵੀਂ ਦਿੱਲੀ- ਇੰਜੀਨੀਅਰਿੰਗ ਦੀ ਪੜ੍ਹਾਈ ਕਰ ਚੁੱਕੇ ਉਮੀਦਵਾਰਾਂ ਲਈ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ ਹੈ। ਦਰਅਸਲ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (NTPC) ਲਿਮਟਿਡ ਨੇ ਐਗਜੀਕਿਊਟਿਵ (ਕੰਬਾਇੰਡ ਸਾਈਕਲ ਪਾਵਰ ਪਲਾਂਟ) ਭਰਤੀ 2023 ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਇੱਛੁਕ ਅਤੇ ਯੋਗ ਉਮੀਦਵਾਰ NTPC ਦੀ ਅਧਿਕਾਰਤ ਵੈੱਬਸਾਈਟ http://Careers.ntpc.co.in ਜ਼ਰੀਏ ਆਨਲਾਈਨ ਅਪਲਾਈ ਕਰ ਸਕਦੇ ਹਨ।

ਇਸ ਭਰਤੀ ਮੁਹਿੰਮ ਜ਼ਰੀਏ 50 ਖਾਲੀ ਆਸਾਮੀਆਂ ਨੂੰ ਭਰਿਆ ਜਾਵੇਗਾ। ਇਸ ਵਿਚ ਜਨਰਲ ਕੈਟੇਗਰੀ ਲਈ 22 ਅਹੁਦੇ, EWS ਦੇ 5 ਅਹੁਦੇ, OBC ਦੇ 11 ਅਹੁਦੇ SC ਦੇ 8 ਅਹੁਦੇ ਅਤੇ ST ਦੇ 4 ਅਹੁਦੇ ਸ਼ਾਮਲ ਹਨ। ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 27 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ। ਯੋਗ ਉਮੀਦਵਾਰ 10 ਨਵੰਬਰ 2023 ਤੱਕ ਅਪਲਾਈ ਕਰ ਸਕਦੇ ਹਨ।

ਵਿਦਿਅਕ ਯੋਗਤਾ 

ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਜਾਂ ਕਾਲਜ ਤੋਂ ਇਲੈਕਟ੍ਰੀਕਲ ਜਾਂ ਮਕੈਨੀਕਲ ਜਾਂ ਇਲੈਕਟ੍ਰਾਨਿਕਸ ਜਾਂ ਇੰਸਟਰੂਮੈਂਟੇਸ਼ਨ ਵਿੱਚ ਇੰਜੀਨੀਅਰਿੰਗ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕੰਬਾਈਨ ਸਾਈਕਲ ਪਾਵਰ ਪਲਾਂਟ ਜਾਂ ਪ੍ਰੋਜੈਕਟ ਵਿਚ 2 ਸਾਲ ਦਾ ਕੰਮ ਦਾ ਤਜਰਬਾ ਵੀ ਮੰਗਿਆ ਗਿਆ ਹੈ।

ਉਮਰ ਹੱਦ

ਜੇਕਰ ਉਮਰ ਹੱਦ ਦੀ ਗੱਲ ਕਰੀਏ ਤਾਂ ਯੋਗ ਉਮੀਦਵਾਰਾਂ ਦੀ ਉਮਰ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਪਰਲੀ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।

ਇੰਨੀ ਮਿਲੇਗੀ ਤਨਖਾਹ ਮਿਲੇਗੀ

ਐਗਜੀਕਿਊਟਿਵ (ਕੰਬਾਇੰਡ ਸਾਈਕਲ ਪਾਵਰ ਪਲਾਂਟ) ਦੇ ਅਹੁਦੇ ਲਈ ਭਰਤੀ ਕੀਤੇ ਗਏ ਉਮੀਦਵਾਰਾਂ ਨੂੰ 90,000 ਰੁਪਏ ਪ੍ਰਤੀ ਮਹੀਨਾ ਤਨਖਾਹ, ਰਾਤ ​​ਦੀ ਸ਼ਿਫਟ ਭੱਤਾ, ਮੈਡੀਕਲ ਸਹੂਲਤਾਂ ਆਦਿ ਦਾ ਲਾਭ ਮਿਲੇਗਾ।

ਅਰਜ਼ੀ ਫੀਸ

ਜਨਰਲ/ਈ. ਡਬਲਯੂ. ਐਸ/ਓ. ਬੀ. ਸੀ ਸ਼੍ਰੇਣੀ ਨਾਲ ਸਬੰਧਤ ਉਮੀਦਵਾਰਾਂ ਨੂੰ 300 ਰੁਪਏ (ਨਾਨ-ਰਿਫੰਡੇਬਲ) ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। SC/ST/PWBD/XSM ਸ਼੍ਰੇਣੀ ਅਤੇ ਮਹਿਲਾ ਉਮੀਦਵਾਰਾਂ ਨੂੰ ਅਰਜ਼ੀ ਫੀਸ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਹੈ। ਭੁਗਤਾਨ ਆਲਾਈਨ ਜਾਂ ਆਫ਼ਲਾਈਨ ਮੋਡ ਵਿਚ ਕੀਤਾ ਜਾ ਸਕਦਾ ਹੈ।

ਅਪਲਾਈ ਕਰਨ ਦਾ ਤਰੀਕਾ ਜਾਣੋ

ਅਧਿਕਾਰਤ ਵੈੱਬਸਾਈਟ Careers.ntpc.co.in ਦੇ ਹੋਮਪੇਜ 'ਤੇ ਇਸ਼ਤਿਹਾਰ ਨੰਬਰ 20/2023 ਲਈ ਅਪਲਾਈ ਲਿੰਕ 'ਤੇ ਕਲਿੱਕ ਕਰੋ। ਅਰਜ਼ੀ ਫਾਰਮ ਭਰੋ ਅਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ। ਜਿਵੇਂ ਹੀ ਤੁਸੀਂ ਬਿਨੈ-ਪੱਤਰ ਫੀਸ ਦਾ ਭੁਗਤਾਨ ਕਰਦੇ ਹੋ, ਤੁਹਾਡਾ ਫਾਰਮ ਜਮ੍ਹਾਂ ਕਰ ਦਿੱਤਾ ਜਾਵੇਗਾ। ਤੁਸੀਂ ਪੁਸ਼ਟੀ ਪੰਨੇ ਨੂੰ ਡਾਉਨਲੋਡ ਕਰ ਸਕਦੇ ਹੋ ਅਤੇ ਹੋਰ ਸੰਦਰਭ ਲਈ ਇਸ ਦਾ ਪ੍ਰਿੰਟਆਊਟ ਆਪਣੇ ਕੋਲ ਰੱਖ ਸਕਦੇ ਹੋ। ਹੋਰ ਸਬੰਧਤ ਵੇਰਵਿਆਂ ਲਈ ਉਮੀਦਵਾਰ NTPC ਲਿਮਟਿਡ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹੋ।

ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।

Tanu

This news is Content Editor Tanu