ਇੱਥੇ ਨਿਕਲੀਆਂ ਨੌਕਰੀਆਂ, 18 ਸਤੰਬਰ ਤੋਂ ਪਹਿਲਾਂ ਕਰ ਲਓ ਅਪਲਾਈ

08/31/2020 12:39:07 PM

ਨਵੀਂ ਦਿੱਲੀ— ਨੌਕਰੀ ਦੀ ਭਾਲ ਕਰ ਰਹੇ ਲੋਕਾਂ ਲਈ ਨੈਸ਼ਨਲ ਹਾਊਸਿੰਗ ਬੈਂਕ 'ਚ ਕਈ ਭਰਤੀਆਂ ਨਿਕਲੀਆਂ ਹਨ। ਬੈਂਕ ਵਲੋਂ ਅਸਿਸਟੈਂਟ ਮੈਨੇਜਰ ਦੇ ਅਹੁਦੇ 'ਤੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਚਾਹਵਾਨ ਉਮੀਦਵਾਰ 18 ਸਤੰਬਰ 2020 ਤੱਕ ਅਪਲਾਈ ਕਰ ਸਕਦੇ ਹਨ। 

ਅਹੁਦੇ- ਅਸਿਸਟੈਂਟ ਮੈਨੇਜਰ
ਕੁੱਲ ਅਹੁਦੇ- 16

ਸਿੱਖਿਅਕ ਯੋਗਤਾ—
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਕਿਸੇ ਵੀ ਵਿਸ਼ੇ 'ਚ ਗਰੈਜੂਏਟ ਦੀ ਡਿਗਰੀ ਘੱਟ ਤੋਂ ਘੱਟ 60 ਅੰਕਾਂ ਨਾਲ ਜਾਂ ਕਿਸੇ ਵੀ ਵਿਸ਼ੇ 'ਚ ਮਾਸਟਰ ਡਿਗਰੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 55 ਫੀਸਦੀ ਅੰਕਾਂ ਪਾਸ ਕੀਤੀ ਹੋਵੇ। ਚਾਰਟਰਡ ਅਕਾਊਂਟੇਟ, ਆਈ. ਸੀ. ਡਬਲਿਊ. ਏ. ਆਈ., ਸੀ. ਐੱਸ. ਦੀ ਯੋਗਤਾ ਰੱਖਣ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਉਮਰ ਹੱਦ—
ਇਸ ਅਹੁਦੇ 'ਤੇ ਨੌਕਰੀ ਲਈ 21 ਤੋਂ 30 ਸਾਲ ਦੀ ਉਮਰ ਹੱਦ ਮੰਗੀ ਗਈ ਹੈ। ਐੱਸ.ਸੀ./ਐੱਸ.ਟੀ. ਵਰਗ ਨੂੰ ਉਮਰ 'ਚ 5 ਸਾਲ ਅਤੇ ਓ.ਬੀ.ਸੀ. ਨੂੰ 3 ਸਾਲ ਦੀ ਛੋਟ ਮਿਲੇਗੀ।

ਇਸ ਤਰ੍ਹਾਂ ਹੋਵੇਗੀ ਭਰਤੀ—
ਇਨ੍ਹਾਂ ਅਹੁਦਿਆਂ 'ਤੇ ਚੋਣ ਲਈ ਆਨਲਾਈਨ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਹੋਵੇਗਾ। ਇਨ੍ਹਾਂ ਅਹੁਦਿਆਂ https://nhb.org.in/ 'ਤੇ ਆਨਲਾਈਨ ਪ੍ਰੀਖਿਆ- ਅਕਤੂਬਰ, ਨਵੰਬਰ 'ਚ ਹੋਵੇਗੀ ਅਤੇ ਇਸ ਤੋਂ 10 ਦਿਨ ਪਹਿਲਾਂ ਉਮੀਦਵਾਰਾਂ ਲਈ ਐਡਮਿਟ ਕਾਰਡ ਜਾਰੀ ਹੋਵੇਗਾ।


DIsha

Content Editor

Related News