ਕੀ ਹੁੰਦੀ ਹੈ ‘ਮਰਚੈਂਟ ਨੇਵੀ’, ਜਾਣੋ ਇਸ ਦੇ ਦਾਖਲੇ ਸਬੰਧੀ ਪੂਰੀ ਜਾਣਕਾਰੀ

10/18/2020 3:11:54 PM

ਪੂਰੀ ਦੁਨੀਆ ’ਚ ਹਰ ਦੇਸ਼ ਦੀ ਸਰਹੱਦਾਂ ਦੀ ਰੱਖਿਆ ਲਈ ਸੈਨਾਵਾਂ ਦੇ ਤਿੰਨ ਰੂਪ ਹੁੰਦੇ ਹਨ- ਥਲ ਸੈਨਾ, ਜਲ ਸੈਨਾ ਤੇ ਹਵਾਈ ਸੈਨਾ। ਇਨ੍ਹਾਂ ਤਿੰਨਾਂ ਸੈਨਾਵਾਂ ਬਾਰੇ ਹਰ ਕੋਈ ਜਾਣਦਾ ਹੈ ਪਰ ਪੂਰੀ ਦੁਨੀਆਂ ਦਾ ਵਪਾਰ ਚਲਾਉਣ ਲਈ ਇੱਕ ਸੈਨਾ ਸਮੁੰਦਰੀ ਜਹਾਜ਼ਾਂ ਵਾਲੀ ਮਰਚੈਂਟ ਨੇਵੀ ਵੀ ਹੁੰਦੀ ਹੈ, ਜੋ ਅਰਧ ਸਰਕਾਰੀ ਵਪਾਰਕ ਅਦਾਰਾ ਹੈ। ਪੰਜਾਬੀ ਲੋਕ ਇਸ ਸੈਨਾ ਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਰੱਖਦੇ। ਮੈਂ ਤਿੰਨ ਦਹਾਕਿਆਂ ਤੋਂ ਮਰਚੈਂਟ ਨੇਵੀ ਵਿੱਚ ਇੰਜਨੀਅਰ ਦੀ ਨੌਕਰੀ ਕਰਦਾ ਹਾਂ। ਮੈਨੂੰ ਜਦੋਂ ਵੀ ਕੋਈ ਆਪਣਾ ਦੋਸਤ ਭੈਣ ਭਰਾ ਮਿਲਦਾ ਹੈ, ਮੈਨੂੰ ਫ਼ੌਜੀ ਕਹਿ ਕੇ ਸੰਬੋਧਨ ਕਰਦਾ ਹੈ, ਜੋ ਇੱਕ ਅਣਜਾਣਤਾ ਦੀ ਨਿਸ਼ਾਨੀ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਪੜ੍ਹਾਈ ਦੇ ਬਹਾਨੇ ਵਿਦੇਸ਼ਾਂ ਵਿੱਚ ਸੈੱਟ ਹੋਣ ਲਈ ਵੱਖ-ਵੱਖ ਤਰ੍ਹਾਂ ਦੇ ਜੁਗਾੜ ਲਗਾਉਂਦੀ ਹੋਈ ਲੱਖਾਂ ਕਰੋੜਾਂ ਰੁਪਿਆ ਖਰਚ ਕਰ ਦਿੰਦੀ ਹੈ। 

ਪੜ੍ਹੋ ਇਹ ਵੀ ਖਬਰਾਂ- ਕੀ ਤੁਹਾਨੂੰ ਵੀ ਤਣਾਅ ‘ਚ ਆਉਂਦਾ ਹੈ ਬਹੁਤ ਜ਼ਿਆਦਾ ‘ਗੁੱਸਾ’, ਇਨ੍ਹਾਂ ਤਰੀਕਿਆਂ ਨਾਲ ਕਰੋ ਕਾਬੂ

ਮਰਚੈਂਟ ਨੇਵੀ ਬਾਰੇ ਪੰਜਾਬੀ ਲੋਕ ਨਾ ਜਾਣਦੇ ਹੋਏ ਵਿਦੇਸ਼ੀ ਨੋਟ ਕਮਾਉਣ ਤੋਂ ਵਾਂਝੇ ਹਨ। ਮਰਚੈਂਟ ਨੇਵੀ ਵਿੱਚ ਚੰਗੀ ਕਮਾਈ ਦੇ ਨਾਲ-ਨਾਲ ਦੁਨੀਆ ਦੀ ਸੈਰ ਮੁਫ਼ਤ ਵਿੱਚ ਹੋ ਜਾਂਦੀ ਹੈ। ਸੰਨ 2000 ਤੋਂ ਪਹਿਲਾਂ ਇਹ ਅਦਾਰਾ ਖ਼ਾਸ ਯੂਨੀਅਨ ਤੇ ਕੰਪਨੀਆਂ ਦੇ ਗੱਠਜੋੜ ਕਰਕੇ ਖਾਸ ਲੋਕਾਂ ਦੇ ਹੱਥਾਂ ਵਿੱਚ ਸੀ, ਜਿਸ ਨਾਲ ਏਜੰਟ ਕੰਪਨੀਆਂ ਤੇ ਯੂਨੀਅਨਾਂ ਮੋਟੀ ਕਮਾਈ ਨਾਲ ਸਾਲਾਂ ਤੋਂ ਹੱਥ ਰੰਗ ਰਹੀਆਂ ਸਨ। ਨੌਜਵਾਨ ਆਪਣੇ ਰੁਜ਼ਗਾਰ ਲਈ ਇਸ ਦੀ ਚੋਣ ਕਰਨ, ਇਸੇ ਲਈ ਮੈਂ ਇਸ ਦੇ ਸਬੰਧ ’ਚ ਜਾਣਕਾਰੀ ਸਾਂਝੀ ਕਰ ਰਿਹਾ ਹਾਂ...

ਪੜ੍ਹੋ ਇਹ ਵੀ ਖਬਰਾਂ- ਅਹਿਮ ਖ਼ਬਰ : ਹੁਣ ਵਿਦੇਸ਼ ‘ਚ ਫੀਸ ਭਰਨ ਵਾਲੇ ਵਿਦਿਆਰਥੀਆਂ ਨੂੰ ਦੇਣਾ ਪਵੇਗਾ 5 ਫੀਸਦੀ ਟੈਕਸ

ਸਮੁੰਦਰੀ ਜਹਾਜ਼ ਵਿੱਚ ਮਰਚੈਂਟ ਨੇਵੀ ਦੇ ਤਿੰਨ ਮਹਿਕਮੇ ਹੁੰਦੇ ਹਨ- ਇੰਜਣ ਵਿਭਾਗ, ਡੈੱਕ ਵਿਭਾਗ ਤੇ ਗੈਲੀ ਵਿਭਾਗ। ਇੰਜਣ ਵਿਭਾਗ ਦੀ ਕਮਾਂਡ ਚੀਫ ਇੰਜਨੀਅਰ ਥੱਲੇ ਹੁੰਦੀ ਹੈ, ਜਿਨ੍ਹਾਂ ਦਾ ਕੰਮ ਇੰਜਣ ਨੂੰ ਚਲਾਉਣਾ ਤੇ ਸਵਾਰਨਾ ਹੁੰਦਾ ਹੈ। ਡੈੱਕ ਵਿਭਾਗ ਜਿਨ੍ਹਾਂ ਨੇ ਜਹਾਜ਼ ਦਾ ਬਾਹਰੀ ਹਿੱਸਾ ਸੰਭਾਲਣਾ, ਸਾਮਾਨ ਭਰਨਾ ਤੇ ਉਤਾਰਨਾ ਤੇ ਜਹਾਜ਼ ਨੂੰ ਚਲਾਉਣਾ ਹੁੰਦਾ ਹੈ। ਇਸ ਸਾਰੇ ਕੰਮ ਦੀ ਕਮਾਂਡ ਕਪਤਾਨ ਦੇ ਹੱਥ ਹੁੰਦੀ ਹੈ। ਗੈਲੀ ਖਾਣਾ ਵਿਭਾਗ, ਜਿਸ ਵਿੱਚ ਚੀਫ ਕੁੱਕ ਮੁੱਖੀ ਹੁੰਦਾ ਹੈ। ਖਾਣੇ ਦਾ ਕਰਤਾ ਧਰਤਾ ਵੀ ਕਪਤਾਨ ਹੁੰਦਾ ਹੈ। ਇਨ੍ਹਾਂ ਤਿੰਨਾਂ ਵਿਭਾਗਾਂ ਵਿੱਚ ਜਾਣ ਲਈ ਅਕਾਦਮਿਕ ਸਿੱਖਿਆ +2, 60% ਨਾਲ ਪਾਸ ਕੀਤੀ ਹੋਵੇ। ਇੰਜਣ ਤੇ ਗੈਲੀ ਵਿਭਾਗ ਲਈ ਅਕਾਦਮੀ ਸਿੱਖਿਆ ਆਰਟਸ ਵਿੱਚ ਵੀ ਹੋ ਸਕਦੀ ਹੈ। ਸਾਇੰਸ ਵਿੱਚ ਪ੍ਰਾਪਤ ਕੀਤੀ ਸਿੱਖਿਆ ਸਾਰੇ ਵਿਭਾਗਾਂ ਲਈ ਯੋਗ ਹੈ। ਸਿੱਖਿਆ ਦੇ ਨਾਲ ਸਭ ਤੋਂ ਜ਼ਰੂਰੀ ਸਰੀਰ ਪੂਰਨ ਰੂਪ ਵਿੱਚ ਤੰਦਰੁਸਤ ਹੋਵੇ, ਕਿਉਂਕਿ ਦਾਖ਼ਲੇ ਵਿੱਚ ਸਭ ਤੋਂ ਪਹਿਲਾਂ ਹਰ ਉਮੀਦਵਾਰ ਦੀ ਪੂਰੀ ਸਿਹਤ ਦਾ ਮੈਡੀਕਲ ਪ੍ਰੀਖਣ ਹੁੰਦਾ ਹੈ। ਜੇ ਤੁਸੀਂ ਅਕਾਦਮਿਕ ਸਿੱਖਿਆ ਅਤੇ ਸਿਹਤ ਦੋਨੋਂ ਗੁਣਾਂ ਨਾਲ ਭਰਪੂਰ ਹੋ ਤਾਂ ਜਹਾਜ਼ ਵਿੱਚ ਦਾਖਲੇ ਤੋਂ ਪਹਿਲਾਂ ਪ੍ਰੀ ਸੀ ਟ੍ਰੇਨਿੰਗ ਸਿੱਖਿਆ ਪ੍ਰਾਪਤ ਕਰਨੀ ਲਾਜ਼ਮੀ ਹੈ। ਭਾਰਤ ਸਰਕਾਰ ਨਾਲ ਸੰਬੰਧਤ ਮੈਰਿਨ ਡੀ.ਜੀ. ਰਾਹੀਂ ਪ੍ਰਵਾਨਤ ਅਕੈਡਮੀਆਂ ਵੱਡੇ ਤੇ ਮੈਟਰੋ ਸ਼ਹਿਰਾਂ ਵਿੱਚ ਆਮ ਖੁੱਲ੍ਹੀਆਂ ਹਨ। ਇਨ੍ਹਾਂ ਅਕੈਡਮੀਆਂ ਵਿੱਚ ਸਾਲ ਵਿੱਚ ਇੱਕ ਵਾਰ ਦਾਖਲਾ ਹੁੰਦਾ ਹੈ, ਜਿਸ ਲਈ ਜਾਣਕਾਰੀ ਡਾਇਰੈਕਟਰ ਜਨਰਲ ਸ਼ਿਪਿੰਗ ਦੀ ਵੈਬ ਸਾਈਟ ’ਤੇ ਲੈ ਸਕਦੇ ਹੋ। ਦਾਖ਼ਲੇ ਲਈ ਉਮਰ ਸੀਮਾ 17 ਤੋਂ 23 ਸਾਲ ਹੋਵੇ। 

ਪੜ੍ਹੋ ਇਹ ਵੀ ਖਬਰਾਂ- ਪਤੀ-ਪਤਨੀ ’ਚ ਹੈ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਅਕੈਡਮੀ ਵਿੱਚ ਜੋ ਤੁਸੀਂ ਵਿਭਾਗ ਚੁਣਦੇ ਹੋ, ਉਸ ਲਈ ਕਿਤਾਬੀ ਅਤੇ ਪ੍ਰੈਕਟੀਕਲ ਪੂਰੀ ਸਿੱਖਿਆ ਇੱਕ ਸਾਲ ਲਈ ਦਿੱਤੀ ਜਾਂਦੀ ਹੈ। ਅਕੈਡਮੀ ਵਿੱਚ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਅਕਾਡਮੀ ਵੱਲੋਂ ਕੀਤਾ ਜਾਂਦਾ ਹੈ। ਡਾਇਰੈਕਟਰ ਜਰਨਲ ਸ਼ਿਪਿੰਗ ਵਿਭਾਗ ਭਾਰਤ ਸਰਕਾਰ ਵੱਲੋਂ ਫੀਸਾਂ ਤੇ ਹੋਰ ਸਾਰੀਆਂ ਹਦਾਇਤਾਂ ਅਕਾਦਮੀਆਂ ਨੂੰ ਮੰਨਣੀਆਂ ਜ਼ਰੂਰੀ ਹਨ। ਅਕੈਡਮੀ ਵਿੱਚ ਦਾਖਲਾ ਲੈਣ ਤੋਂ ਪਹਿਲਾਂ, ਜੇ ਪਾਸਪੋਰਟ ਬਣਾ ਲਿਆ ਜਾਵੇ ਤਾਂ ਠੀਕ ਹੈ। ਜਹਾਜ਼ ਦੀ ਪੜ੍ਹਾਈ ਦੇ ਨਾਲ ਸਮੁੰਦਰੀ ਸੁਰੱਖਿਆ ਦੇ ਕੋਰਸ ਵੀ ਜ਼ਰੂਰੀ ਹਨ, ਸਾਰੇ ਨਾਲੋਂ ਨਾਲ ਕਰਵਾਏ ਜਾਂਦੇ ਹਨ। ਪੜ੍ਹਾਈ ਦੇ ਦਰਮਿਆਨ ਵਿਦਿਆਰਥੀਆਂ ਦੇ ਜੋ ਗੁਣ ਹੁੰਦੇ ਹਨ, ਉਹ ਪੂਰੇ ਨਿਭਾਉਣੇ ਚਾਹੀਦੇ ਹਨ। ਪ੍ਰੀਖਿਆ ਕੋਈ ਜ਼ਿਆਦਾ ਮੁਸ਼ਕਿਲ ਨਹੀਂ, ਹਰ ਕੋਈ ਅਰਾਮ ਨਾਲ ਪਾਸ ਕਰ ਸਕਦਾ ਹੈ, ਕਿਉਂਕਿ ਇਹ ਕਿਤਾਬੀ ਪੜ੍ਹਾਈ ਤੋਂ ਵੱਧ ਪ੍ਰੈਕਟੀਕਲੀ ਸਿੱਖਿਆ ਹੁੰਦੀ ਹੈ।

ਪੜ੍ਹੋ ਇਹ ਵੀ ਖਬਰਾਂ- Navratri 2020 : ਇਨ੍ਹਾਂ ਚੀਜਾਂ ਤੋਂ ਬਿਨਾਂ ‘ਅਧੂਰੀ’ ਹੈ ਨਰਾਤਿਆਂ ਦੀ ਪੂਜਾ, ਜਾਣੋਂ ਪੂਜਾ ਸਮੱਗਰੀ ਦੀ ਪੂਰੀ ਸੂਚੀ

ਆਪਣੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਸਮੁੰਦਰੀ ਜਹਾਜ਼ ਵਿੱਚ ਨੌਕਰੀ ਕਰਨ ਲਈ ਖਾਸ ਲਾਈਸੈਂਸ ਮਿਲਦਾ ਹੈ, ਜਿਸ ਨੂੰ ਸੀ. ਡੀ. ਸੀ. ਕਿਹਾ ਜਾਂਦਾ ਹੈ। ਸਰਕਾਰੀ ਫੀਸ ਜੋ ਬਹੁਤ ਥੋੜ੍ਹੀ ਹੈ, ਅਕਾਦਮੀ ਵਿਦਿਆਰਥੀ ਤੋਂ ਲੈ ਕੇ ਡੀ.ਜੀ. ਦਫਤਰ ਵਿੱਚ ਭਰ ਦਿੰਦੀ ਹੈ ਤੇ ਘਰ ਬੈਠੇ ਲਾਇਸੈਂਸ ਮਿਲ ਜਾਂਦਾ ਹੈ। ਜਿਸ ਕੋਲ ਡਰਾਈਵਿੰਗ ਲਾਈਸੈਂਸ ਹੋਵੇ, ਉਹ ਗੱਡੀ ਆਰਾਮ ਨਾਲ ਚਲਾ ਸਕਦਾ ਹੈ, ਇਹੋ ਕੁਝ ਮਰਚੈਂਟ ਨੇਵੀ ਦਾ ਅਸੂਲ ਹੈ। ਇਹ ਲਾਇਸੈਂਸ ਦਸ ਸਾਲ ਲਈ ਮਿਲਦਾ ਹੈ। ਇਸ ਤੋਂ ਬਾਅਦ ਸਿਰਫ ਫੀਸ ਭਰੋ ਤੇ ਲਾਇਸੈਂਸ ਪ੍ਰਾਪਤ ਕਰਦੇ ਰਹੋ। ਅਕਾਦਮਿਕ ਸਿੱਖਿਆ ਜਿੰਨੀ ਉੱਚੀ ਤੁਸੀਂ ਮਰਜ਼ੀ ਪ੍ਰਾਪਤ ਕੀਤੀ ਹੋਵੇ ਪਰ ਸਮੁੰਦਰੀ ਜਹਾਜ਼ਾਂ ਵਿੱਚ ਕੈਡਿਟ ਸਿੱਪ ਤੋਂ ਹੀ ਨੌਕਰੀ ਸ਼ੁਰੂ ਹੁੰਦੀ ਹੈ। ਕਪਤਾਨ ਬਣਨ ਲਈ ਤੁਹਾਨੂੰ ਡੈਕ ਕੈਡਿਟ ਜਾਣਾ ਪਵੇਗਾ। ਪਹਿਲੇ ਕੁਝ ਮਹੀਨੇ ਵਿਦਿਆਰਥੀ ਦੇ ਰੂਪ ਵਿੱਚ ਕਪਤਾਨ ਤੇ ਚੀਫ ਆਫੀਸਰ ਨਾਲ ਰਹਿ ਕੇ ਕੰਮ ਸਿੱਖਣਾ ਪਵੇਗਾ।

ਸ਼ਰਤਾਂ ਪੂਰੀਆਂ ਹੋਣ ’ਤੇ ਕਿਸੇ ਵੀ ਦੇਸ਼ ’ਤੇ ਸ਼ਿਪਿੰਗ ਮਾਸਟਰ ਵਿਭਾਗ ਵਿੱਚ ਜਾ ਕੇ ਇੱਕ ਸਾਲ ਲਈ ਕਾਲਜ ਵਿੱਚ ਦਾਖਲਾ ਲੈ ਕੇ ਪ੍ਰੀਖਿਆ ਪਾਸ ਕਰਨੀ ਹੋਵੇਗੀ। ਫੇਰ ਛੋਟੇ ਅਫਸਰ ਤੋਂ ਲੈ ਕੇ ਆਪਣੇ ਕੰਮ ਦੀ ਯੋਗਤਾ ਨਾਲ ਕੈਡਿਟ ਕਪਤਾਨ ਦੇ ਅਹੁਦੇ ਤੱਕ ਪਹੁੰਚ ਜਾਂਦਾ ਹੈ। ਇਹੋ ਕੁਝ ਇੰਜਨ ਵਿਭਾਗ ਵਿੱਚ ਹੈ। ਕੈਡੇਟ ਵਿੱਚ ਜਾਓ, ਇੰਜੀਨੀਅਰਾਂ ਨਾਲ ਡਿਊਟੀ ਕਰਦੇ ਹੋਏ ਕੰਮ ਸਿੱਖੋ। ਸਾਰੀਆਂ ਸ਼ਰਤਾਂ ਨਾਲ ਸਹੀ ਤਰ੍ਹਾਂ ਕੰਮ ਕਰਨ ’ਤੇ ਤੁਹਾਨੂੰ ਚੀਫ ਇੰਜੀਨੀਅਰ ਦਾ ਅਹੁਦਾ ਪ੍ਰਦਾਨ ਹੋਵੇਗਾ। ਗੈਲੀ ਚੀਫ, ਕੁੱਕ ਦਾ ਮੁੱਖੀ ਹੁੰਦਾ ਹੈ। ਉਥੇ ਸਾਰਿਆਂ ਲਈ ਤਿੰਨ ਸਮੇਂ ਦਾ ਖਾਣਾ ਬਣਾਉਣਾ ਹੁੰਦਾ ਹੈ, ਜਿਸ ਦੇ ਸਹਿਯੋਗੀ ਕਰਮਚਾਰੀਆਂ ਦੀ ਗਿਣਤੀ ਅਨੁਸਾਰ ਮਿਲਦੇ ਹਨ। 

ਪੜ੍ਹੋ ਇਹ ਵੀ ਖਬਰਾਂ- Navratri 2020: ਨਰਾਤਿਆਂ ਦਾ ਵਰਤ ਰੱਖਣ ਵਾਲੀਆਂ ‘ਗਰਭਵਤੀ ਜਨਾਨੀਆਂ’ ਇਨ੍ਹਾਂ ਗੱਲਾਂ ’ਤੇ ਦੇਣ ਖ਼ਾਸ ਧਿਆਨ

ਜ਼ਰੂਰੀ ਗੱਲਾਂ -
1. ਸਮੁੰਦਰੀ ਜਹਾਜ਼ ਦੀਆਂ ਸਮਾਨ ਢੋਣ ਵਾਲੀਆਂ ਵੱਖ-ਵੱਖ ਕਿਸਮਾਂ ਹੁੰਦੀਆਂ ਹਨ। ਅਨਾਜ ਖੁੱਲ੍ਹਾ ਸਮਾਨ ਢੋਣ ਵਾਲਾ ਜਹਾਜ਼ ਜਿਸ ਨੂੰ ਵਰਕ ਕੈਰੀਅਰ ਕਿਹਾ ਜਾਂਦਾ ਹੈ 

2.ਕੰਟੇਨਰ ਅੱਜ ਕੱਲ੍ਹ ਸੜਕਾਂ ਤੇ ਟਰੱਕਾਂ ਉੱਪਰ ਲੱਦੇ ਹੋਏ ਆਪਾਂ ਆਮ ਦੇਖਦੇ ਹਾਂ। ਹਜ਼ਾਰਾਂ ਦੀ ਗਿਣਤੀ ਵਿੱਚ ਅਲੱਗ ਅਲੱਗ ਸਾਮਾਨ ਭਰ ਕੇ ਕੰਟੇਨਰ ਲੱਦੇ ਜਾਂਦੇ ਹਨ 

3.ਆਇਲ ਟੈਂਕਰ ਕੱਚਾ ਜਾਂ ਰਿਫੰਡ ਕੀਤਾ ਹੋਇਆ ਤੇਲ ਢੋਅਣ ਲਈ ਅਲੱਗ ਜਹਾਜ਼ ਹੁੰਦੇ ਹਨ।

4. ਰੀਫਰ ਸ਼ਿਪ ਜਿਵੇਂ ਆਪਣੇ ਘਰ ਵਿੱਚ ਫਰਿੱਜ ਹੁੰਦੇ ਹਨ, ਜਿਸ ਵਿੱਚ ਸਬਜ਼ੀਆਂ ਅਤੇ ਮੀਟ ਵਗੈਰਾ ਢੋਇਆ ਜਾਂਦਾ ਹੈ 

ਨੌਕਰੀ ਦੀ ਸੀਮਾ ਅਤੇ ਤਨਖਾਹ
ਛੇ ਮਹੀਨੇ ਤੋਂ ਲੈ ਕੇ ਨੌਂ ਮਹੀਨੇ ਤੱਕ ਕੰਪਨੀ ਨਾਲ ਕੀਤੇ ਸਮਝੌਤੇ ਅਨੁਸਾਰ ਨੌਕਰੀ ਕੀਤੀ ਜਾ ਸਕਦੀ ਹੈ। ਛੁੱਟੀ ਕੰਪਨੀ ਵੱਲੋਂ ਦੋ ਕੁ ਮਹੀਨੇ ਦੀ ਹੁੰਦੀ ਹੈ ਪਰ ਆਪਣੀ ਮਰਜ਼ੀ ਤੇ ਜ਼ਰੂਰਤ ਲਈ ਛੁੱਟੀ ਵੱਧ ਲਈ ਜਾ ਸਕਦੀ ਹੈ। ਹਰ ਵਾਰ ਜਹਾਜ਼ ਵਿੱਚ ਜਾਣ ਤੋਂ ਪਹਿਲਾਂ ਪੂਰਾ ਮੈਡੀਕਲ ਅਤੇ ਜਿਸ ਦੇਸ਼ ਵਿੱਚ ਜਾਣਾ ਹੈ, ਉਸ ਦਾ ਵੀਜ਼ਾ ਤੇ ਟਿਕਟ ਇਹ ਸਾਰਾ ਕੰਮ ਆਪਣੇ ਪੈਸੇ ਨਾਲ ਕੰਪਨੀ ਕਰਦੀ ਹੈ। ਇਸ ਨੌਕਰੀ ਲਈ ਤੁਹਾਡਾ ਕੰਪਨੀ ਨਾਲ ਸਮਝੌਤਾ ਹੁੰਦਾ ਹੈ। ਏਜੰਟਾਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਵਿਦੇਸ਼ੀ ਕੰਪਨੀਆਂ ਡਾਲਰਾਂ ਰਾਹੀਂ ਤਨਖਾਹ ਦਿੰਦੀਆਂ ਹਨ। ਹਰ ਮਹੀਨੇ ਤਨਖਾਹ ਮਿਲਦੀ ਹੈ। ਤੁਸੀਂ ਪੈਸੇ ਦਾ ਕਿਵੇਂ ਇਸਤੇਮਾਲ ਕਰਨਾ ਹੈ, ਇਹ ਤੁਹਾਡੀ ਮਰਜ਼ੀ ਹੈ। ਤਨਖਾਹ ਤਕਰੀਬਨ ਹਰ ਸਾਲ ਵਧਦੀ ਰਹਿੰਦੀ ਹੈ। ਅੱਜ ਦੇ ਸਮੇਂ ਵਿੱਚ ਵੇਖਿਆ ਜਾਵੇ ਕੈਡਿਟ ਤੇ ਆਮ ਕਰਮਚਾਰੀ ਨੂੰ ਘੱਟ ਤੋਂ ਘੱਟ ਸੱਤ ਕੁ ਸੌ ਡਾਲਰ ਹਰ ਮਹੀਨੇ ਮਿਲਦੀ ਹੈ। ਤਰੱਕੀ ਕਰਦੇ ਹੋਏ ਦਸ ਹਜ਼ਾਰ ਡਾਲਰ ਤੱਕ ਪਹੁੰਚ ਜਾਂਦੀ ਹੈ।

ਪੜ੍ਹੋ ਇਹ ਵੀ ਖਬਰਾਂ- ਦੂਜੀ ਵਾਰ ਕੋਰੋਨਾ ਇਨਫੈਕਸ਼ਨ ਹੋ ਸਕਦੈ ‘ਗੰਭੀਰ’,ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖਿਆਲ (ਵੀਡੀਓ)

ਖਾਸ ਗੱਲਾਂ
ਅੱਜ ਕੱਲ੍ਹ ਇਸ ਮਹਿਕਮੇ ਵਿੱਚ ਜ਼ਿਆਦਾ ਕਮਾਈ ਹੋਣ ਕਰਕੇ ਅਨੇਕਾਂ ਏਜੰਟ ਪੈਦਾ ਹੋਏ ਹਨ। ਨਕਲੀ ਅਕਾਦਮੀਆਂ ਵੀ ਖੁੱਲ੍ਹੀਆਂ ਹੋਈਆਂ ਹਨ, ਜੋ ਧੋਖਾ ਕਰ ਰਹੀਆਂ ਹਨ। ਡਾਇਰੈਕਟਰ ਜਨਰਲ ਸ਼ਿਪਿੰਗ ਦੀ ਵੈੱਬਸਾਈਟ ’ਤੇ ਹਰੇਕ ਤਰ੍ਹਾਂ ਦੀ ਜਾਣਕਾਰੀ ਮਿਲ ਸਕਦੀ ਹੈ। ਉਸ ਨੂੰ ਪੜ੍ਹੋ ਰਿਟਾਇਰਡ ਹੋਣ ਦੀ ਸੀਮਾ ਬੇਸ਼ੱਕ 60 ਸਾਲ ਹੈ ਪਰ ਤੁਹਾਡੀ ਸਿਹਤ ਕਿਹੋ ਜਿਹੀ ਹੈ, ਤੁਸੀਂ ਵੱਧ ਸੇਵਾ ਵੀ ਨਿਭਾ ਸਕਦੇ ਹੋ। ਤਨਖਾਹ ਦੇ ਨਾਲ ਪੀ. ਐੱਫ. ਭਾਰਤ ਸਰਕਾਰ ਜਮ੍ਹਾਂ ਕਰਦੀ ਹੈ, ਜੋ ਰਿਟਾਇਰਮੈਂਟ ਤੋਂ ਬਾਅਦ ਮਿਲਦੀ ਹੈ। ਪੈਨਸ਼ਨ ਮਿਲਦੀ ਹੈ, ਜਿਸ ਲਈ ਕੁਝ ਖਾਸ ਹਦਾਇਤਾਂ ਹਨ। ਸਾਡੇ ਨੌਜਵਾਨ ਵਰਗ ਨੂੰ ਪੜ੍ਹਾਈ ਦੇ ਬਹਾਨੇ ਵਿਦੇਸ਼ਾਂ ਵਿੱਚ ਨਹੀਂ ਜਾਣਾ ਚਾਹੀਦਾ। ਜਹਾਜ਼ ਵਿੱਚ ਨੌਕਰੀ ਕਰੋ। ਹਰੇ ਨੋਟ ਕਮਾਓ। ਪੂਰੀ ਦੁਨੀਆ ਦੀ ਸੈਰ ਕਰਦੇ ਹੋਏ ਆਪਣੇ ਪਰਿਵਾਰ ਵਿੱਚ ਆ ਕੇ ਜ਼ਿੰਦਗੀ ਦਾ ਆਨੰਦ ਮਾਣੋ।

ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ - 9914880392

rajwinder kaur

This news is Content Editor rajwinder kaur