ਮੈਡੀਕਲ ਕਾਲਜ ''ਚ ਕਈ ਅਹੁਦਿਆਂ ''ਤੇ ਨਿਕਲੀਆਂ ਹਨ ਭਰਤੀਆਂ, 10ਵੀਂ ਪਾਸ ਲਈ ਨੌਕਰੀ ਦਾ ਮੌਕਾ

06/18/2021 11:25:25 AM

ਨਵੀਂ ਦਿੱਲੀ- ਗਾਂਧੀ ਮੈਡੀਕਲ ਕਾਲਜ ਭੋਪਾਲ ਨੇ 10ਵੀਂ-12ਵੀਂ ਪਾਸ ਅਤੇ ਡਿਪਲੋਮਾ ਧਾਰਕਾਂ ਤੋਂ ਲੈ ਕੇ ਗਰੈਜੂਏਟ ਤੱਕ ਦੇ ਉਮੀਦਵਾਰਾਂ ਲਈ ਭਰਤੀਆਂ ਕੱਢੀਆਂ ਹਨ। ਭਰਤੀਆਂ ਕਲਰਕ, ਚਪੜਾਸੀ, ਸਟੇਨੋ ਟਾਈਪਿਸਟ ਦੇ ਨਾਲ ਹੀ ਹੋਰ ਵੀ ਕਈ ਵੱਖ-ਵੱਖ ਅਹੁਦਿਆਂ 'ਤੇ ਕੀਤੀਆਂ ਜਾਣਗੀਆਂ। 

ਮਹੱਤਵਪੂਰਨ ਤਾਰੀਖ਼
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 14 ਜੁਲਾਈ 2021 ਹੈ
ਫ਼ੀਸ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ਼ 14 ਜੁਲਾਈ 2021 ਹੈ।

ਅਹੁਦਿਆਂ ਦਾ ਵੇਰਵਾ
ਗਾਂਧੀ ਮੈਡੀਕਲ ਕਾਲਜ ਭੋਪਾਲ 'ਚ ਕੁੱਲ 72 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ।
ਸਟੇਨੋਗ੍ਰਾਫ਼ਰ- 1
ਸਟੇਨੋ ਟਾਈਪਿਸਟ- 11
ਕੋਡਿੰਗ ਕਲਰਕ- 4
ਰਿਕਾਰਡ ਕਲਰਕ-22
ਦਸਤਾਵੇਜ਼ ਸੂਚੀ-2
ਮੈਡੀਕਲ ਸਮਾਜਿਕ ਵਰਕਰ-1
ਮਨੋਰੋਗ ਸਮਾਜਿਕ ਵਰਕਰ-2
ਅਸਿਸਟੈਂਟ ਲਾਇਬ੍ਰੇਰੀਅਨ- 3
ਕੈਟਲਾਗ- 1
ਸਟੀਵਰਡ- 4
ਚਪੜਾਸੀ- 21

ਸਿੱਖਿਆ ਯੋਗਤਾ
ਗਾਂਧੀ ਮੈਡੀਕਲ ਕਾਲਜ ਭੋਪਾਲ 'ਚ ਵੱਖ-ਵੱਖ ਅਹੁਦਿਆਂ 'ਤੇ ਅਪਲਾਈ ਕਰਨ ਲਈ ਵੱਖ-ਵੱਖ ਸਿੱਖਿਆ ਯੋਗਤਾ ਤੈਅ ਕੀਤੀ ਗਈ ਹੈ।

ਉਮਰ
ਉਮੀਦਵਾਰ ਦੀ ਉਮਰ ਦੀ ਗਿਣਤੀ 1-1-2021 ਅਨੁਸਾਰ 18 ਤੋਂ 40 ਸਾਲ ਹੋਣੀ ਚਾਹੀਦੀ ਹੈ। 

ਐਪਲੀਕੇਸ਼ਨ ਫ਼ੀਸ
ਜਨਰਲ ਕੈਟੇਗਰੀ ਦੇ ਉਮੀਦਵਾਰਾਂ ਲਈ- 1200 ਰੁਪਏ
EWS/OBC(NCL)/PWD ਕੈਟੇਗਰੀ ਦੇ ਉਮੀਦਵਾਰਾਂ ਲਈ- 1100 ਰੁਪਏ
ਐੱਸ.ਸੀ./ਐੱਸ.ਟੀ. ਕੈਟੇਗਰੀ ਦੇ ਉਮੀਦਵਾਰਾਂ ਲਈ- 1000 ਰੁਪਏ

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ http://gmcbhopal.net/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ

ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ http://mponline.gov.in/Quick%20Links/Documents/Bhopal/GMC/RuleBook_GMC02.pdf 'ਤੇ ਕਲਿੱਕ ਕਰੋ।

DIsha

This news is Content Editor DIsha