LIC ''ਚ ਅਫ਼ਸਰ ਦੀਆਂ 9000 ਤੋਂ ਵੱਧ ਅਸਾਮੀਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

01/23/2023 12:10:57 PM

ਨਵੀਂ ਦਿੱਲੀ- ਭਾਰਤੀ ਜੀਵਨ ਬੀਮਾ ਨਿਗਮ (LIC) ਨੇ ਅਪ੍ਰੈਂਟਿਸ ਡਿਵੈਲਪਮੈਂਟ ਅਫ਼ਸਰ ਦੀਆਂ ਅਸਾਮੀਆਂ 'ਤੇ ਬੰਪਰ ਭਰਤੀ 2023 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। LIC ADO (ਅਪ੍ਰੈਂਟਿਸ ਡਿਵੈਲਪਮੈਂਟ ਅਫਸਰ) ਦੇ ਅਹੁਦੇ ਲਈ 9000 ਤੋਂ ਵੱਧ ਅਸਾਮੀਆਂ ਭਰੀਆਂ ਜਾਣਗੀਆਂ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ LIC ਦੀ ਅਧਿਕਾਰਤ ਵੈੱਬਸਾਈਟ licindia.in 'ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।

ਮਹੱਤਵਪੂਰਨ ਤਾਰੀਖਾਂ

  • ਆਨਲਾਈਨ ਅਰਜ਼ੀ ਦੀ ਸ਼ੁਰੂਆਤ: 21 ਜਨਵਰੀ 2023
  • ਅਰਜ਼ੀ ਦੀ ਆਖਰੀ ਮਿਤੀ: 10 ਫਰਵਰੀ 2023
  • ਕਾਲ ਲੈਟਰ ਡਾਊਨਲੋਡ: 4 ਮਾਰਚ, 2023
  • ਮੁੱਢਲੀ ਪ੍ਰੀਖਿਆ ਦੀ ਤਾਰੀਖ਼: 12 ਮਾਰਚ, 2023
  • ਮੁੱਖ ਪ੍ਰੀਖਿਆ ਦੀ ਤਾਰੀਖ਼: 8 ਅਪ੍ਰੈਲ, 2023

ਅਸਾਮੀਆਂ ਦੇ ਵੇਰਵੇ

  • ਦੱਖਣੀ ਜ਼ੋਨਲ ਦਫ਼ਤਰ: 1516 ਅਸਾਮੀਆਂ
  • ਦੱਖਣੀ ਕੇਂਦਰੀ ਜ਼ੋਨਲ ਦਫ਼ਤਰ: 1408 ਅਸਾਮੀਆਂ
  • ਉੱਤਰੀ ਜ਼ੋਨਲ ਦਫ਼ਤਰ: 1216 ਅਸਾਮੀਆਂ
  • ਉੱਤਰੀ ਕੇਂਦਰੀ ਜ਼ੋਨਲ ਦਫ਼ਤਰ: 1033 ਅਸਾਮੀਆਂ
  • ਪੂਰਬੀ ਜ਼ੋਨਲ ਦਫ਼ਤਰ: 1049 ਅਸਾਮੀਆਂ
  • ਈਸਟ ਸੈਂਟਰਲ ਜ਼ੋਨਲ ਦਫ਼ਤਰ: 669 ਅਸਾਮੀਆਂ
  • ਕੇਂਦਰੀ ਜ਼ੋਨਲ ਦਫ਼ਤਰ: 561 ਅਸਾਮੀਆਂ
  • ਪੱਛਮੀ ਜ਼ੋਨਲ ਦਫ਼ਤਰ: 1942 ਅਸਾਮੀਆਂ
  • ਖਾਲੀ ਅਸਾਮੀਆਂ ਦੀ ਕੁੱਲ ਗਿਣਤੀ - 9394 ਅਸਾਮੀਆਂ

ਜਾਣੋ ਕੌਣ ਦੇ ਸਕਦੈ ਅਰਜ਼ੀ?

ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤਿੰਨ ਸਾਲ ਤੋਂ ਪੰਜ ਸਾਲ ਤੱਕ ਦਾ ਤਜਰਬਾ ਮੰਗਿਆ ਗਿਆ ਹੈ। ਉਮੀਦਵਾਰ ਦੀ ਉਮਰ ਹੱਦ 21 ਸਾਲ ਤੋਂ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇਗੀ। ਵਿਦਿਅਕ ਯੋਗਤਾ ਅਤੇ ਉਮਰ ਹੱਦ ਬਾਰੇ ਹੋਰ ਵੇਰਵਿਆਂ ਲਈ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹੋ।

ਚੋਣ ਪ੍ਰਕਿਰਿਆ

ਚੋਣ ਆਨਲਾਈਨ ਟੈਸਟ ਦੇ ਆਧਾਰ 'ਤੇ ਕੀਤਾ ਜਾਵੇਗਾ, ਇਸ ਤੋਂ ਬਾਅਦ ਉਨ੍ਹਾਂ ਉਮੀਦਵਾਰਾਂ ਦੀ ਇੰਟਰਵਿਊ ਹੋਵੇਗੀ। ਆਨਲਾਈਨ ਟੈਸਟ ਅਤੇ ਇੰਟਰਵਿਊ ਵਿੱਚ ਕੁਆਲੀਫਾਈ ਕਰਨ ਵਾਲੇ ਉਮੀਦਵਾਰਾਂ ਨੂੰ ਪ੍ਰੀ-ਰਿਕਰੂਟਮੈਂਟ ਮੈਡੀਕਲ ਟੈਸਟ ਲਈ ਬੁਲਾਇਆ ਜਾਵੇਗਾ।

ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

cherry

This news is Content Editor cherry