ਹੁਣ ਘਰ ਬੈਠੇ ਨੌਕਰੀ ਲੱਭਣ ’ਚ ਮਦਦ ਕਰੇਗਾ ‘Kormo Jobs’

08/26/2020 5:41:27 PM

ਕੋਰੋਨਾ ਕਾਲ ਦੇ ਇਸ ਸਮੇਂ ਨੌਜਵਾਨਾਂ ਲਈ ਸਭ ਤੋਂ ਮੁਸ਼ਕਲ ਅਤੇ ਪਰੇਸ਼ਾਨੀ ਭਰਿਆ ਕੰਮ ਨੌਕਰੀ ਲੱਭਣਾ ਹੈ। ਘਰ ਵਿੱਚ ਬੈਠ ਕੇ ਦੇਸ਼ ਭਰ ਵਿੱਚ ਨਿਕਲੀਆਂ ਨੌਕਰੀਆਂ ਦੀ ਜਾਣਕਾਰੀ ਹਾਸਿਲ ਕਰਨਾ ਥੋੜਾ ਬਹੁਤ ਮੁਸ਼ਿਲ ਹੈ ਪਰ ਗੂਗਲ ਦੀ ਮਦਦ ਨਾਲ ਤੁਸੀਂ ਹੁਣ ਘਰ ਬੈਠੇ ਭਾਰਤ ਵਿੱਚ ਨਿਕਲੀਆਂ ਨੌਕਰੀਆਂ ਬਾਰੇ ਸੌਖੇ ਢੰਗ ਨਾਲ ਜਾਣਕਾਰੀ ਹਾਸਿਲ ਕਰ ਸਕਦੇ ਹੋ।

ਕੀ ਤੁਹਾਡਾ ਸਾਥੀ ਵੀ ਜ਼ਿੱਦੀ ਅਤੇ ਗੁੱਸਾ ਕਰਨ ਵਾਲਾ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਹਾਲ ਹੀ 'ਚ ਗੂਗਲ ਨੇ ਕੋਰਮੋ ਐੱਪ (Kormo) ਲਾਂਚ ਕੀਤਾ ਹੈ। ਇਹ ਇਕ ਐਂਡਰਾਇਡ ਐਪ ਹੈ ਜੋ ਕਿ ਗੂਗਲ ਪਲੇ ਸਟੋਰ ਉੱਤੇ ਮੌਜੂਦ ਹੈ। ਇਸ ਵਿੱਚ ਵੱਖ-ਵੱਖ ਸਕਿਲਸ ਦੇ ਆਧਾਰ 'ਤੇ ਨੌਕਰੀਆਂ ਬਾਰੇ ਜਾਣਕਾਰੀ ਦਿੱਤੀ ਹੋਈ ਹੈ। ਇਸ ਐੱਪ ਵਿੱਚ ਨੌਕਰੀ ਖੋਜਣ ਦੇ ਨਾਲ-ਨਾਲ ਵੱਖ-ਵੱਖ ਕੰਮਾਂ ਨਾਲ ਜੁੜੀਆਂ ਕਈ ਕੰਪਨੀਆਂ ਵੀ ਸ਼ਾਮਲ ਹਨ। ਇਹ ਕੰਪਨੀਆਂ ਆਪਣੀ ਲੋੜ ਅਨੁਸਾਰ ਨੌਕਰੀਆਂ ਦੀ ਜਾਣਕਾਰੀ ਸਮੇਂ-ਸਮੇਂ ’ਤੇ ਇਸ ਐਪ ’ਤੇ ਸਾਂਝੀਆਂ ਕਰਦੀਆਂ ਹਨ।

ਪੈਸੇ ਜੋੜਨ ਤੇ ਸੋਚ ਸਮਝ ਕੇ ਖਰਚਾ ਕਰਨ ’ਚ ਮਾਹਿਰ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੁਣ

ਬੰਗਲਾਦੇਸ਼ ਵਿੱਚ ਕੀਤਾ ਗਿਆ ਪਹਿਲਾਂ ਲਾਂਚ
Kormo Jobs ਐਪ ਸਭ ਤੋਂ ਪਹਿਲਾਂ 2018 ’ਚ ਬੰਗਲਾਦੇਸ਼ ਵਿੱਚ ਲਾਂਚ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸ ਨੂੰ 2019 ਵਿੱਚ ਇੰਡੋਨੇਸ਼ੀਆ ਵਿੱਚ ਲਾਂਚ ਕੀਤਾ ਗਿਆ। ਗੂਗਲ ਅਨੁਸਾਰ ਪਿਛਲੇ ਸਾਲ ਗੂਗਲ-ਪੇ ਦੇ ਨਾਲ ਭਾਰਤ ਵਿੱਚ ਨੌਕਰੀ ਫੀਚਰ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਹੁਣ ਇਹ ਐੱਪ ਲਾਂਚ ਕਰਨ ਤੋਂ ਬਾਅਦ ਨੌਕਰੀ ਫੀਚਰ ਨੂੰ ਕੋਰਮੋ ਜਾਬ ਦੇ ਨਾਂ ਨਾਲ ਅਪਡੇਟ ਕਰ ਦਿੱਤਾ ਗਿਆ ਹੈ। ਇਸ ਐਪ ਵਿੱਚ ਤੁਸੀਂ ਮੋਬਾਇਲ ਨੰਬਰ ਅਤੇ ਈਮੇਲ ਦੀ ਮਦਦ ਨਾਲ ਸਾਇਨ ਇਨ ਕਰ ਸਕਦੇ ਹੋ।

ਮਹਿਫ਼ਲ 'ਚ ਜਾਣ ਸਮੇਂ ਖ਼ੂਬਸੂਰਤ ਦਿੱਖ ਲਈ ਕੱਪੜਿਆਂ ਦੀ ਚੋਣ ਕਿਵੇਂ ਕਰੀਏ? ਜਾਣੋ ਖ਼ਾਸ ਨੁਕਤੇ

ਬਣਾ ਸਕਦੇ ਹੋ ਡਿਜੀਟਲ ਸੀ.ਵੀ
ਕੋਰਮੋ ਐਪ ਵਿੱਚ ਨੌਕਰੀਆਂ ਦੀ ਜਾਣਕਾਰੀ ਹਾਸਿਲ ਕਰਨ ਦੇ ਨਾਲ ਅਪਣਾ ਡਿਜੀਟਲ ਸੀ.ਵੀ. ਵੀ ਬਣਾ ਸਕਦੇ ਹੋ। ਜਿਸਨੂੰ ਤੁਸੀਂ ਆਸਾਨੀ ਨਾਲ ਸ਼ੇਅਰ ਅਤੇ ਪ੍ਰਿੰਟ ਕਰ ਸਕਦੇ ਹੋ। ਇਸ ਵਿੱਚ ਤੁਸੀਂ ਆਪਣੀ ਪ੍ਰੋਫਾਇਲ ਅਨੁਸਾਰ ਨੌਕਰੀ ਲੱਭ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣੇ ਸਕਿਲ ਵਿੱਚ ਵਾਧਾ ਕਰਨਾ ਚਾਹੁੰਦੇ ਹੋ ਤਾਂ ਇਸ ਵਿੱਚ ਸ਼ਾਮਲ ਟੂਲਸ ਨਾਲ ਨਵੇਂ ਸਕਿਲ ਵੀ ਸਿੱਖ ਸਕਦੇ ਹੋ।

ਸਵੇਰ ਦੇ ਸਮੇਂ ਖਾਓ‘ਬੇਹੀ ਰੋਟੀ’, ਇਨ੍ਹਾਂ ਬਿਮਾਰੀਆਂ ਦੇ ਇਲਾਜ਼ 'ਚ ਹੈ ਮਦਦਗਾਰ


rajwinder kaur

Content Editor

Related News