ਹਾਈ ਕੋਰਟ 'ਚ 50 ਤੋਂ ਵਧੇਰੇ ਸਟੈਨੋਗ੍ਰਾਫਰ ਦੇ ਅਹੁਦਿਆਂ 'ਤੇ ਨਿਕਲੀ ਭਰਤੀ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ

04/08/2022 12:23:15 PM

ਨਵੀ ਦਿੱਲੀ- ਕਰਨਾਟਕ ਹਾਈ ਕੋਰਟ ਨੇ ਸਟੈਨੋਗ੍ਰਾਫਰ ਦੇ ਅਹੁਦਿਆਂ 'ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਅਰਜ਼ੀ ਦੀ ਪ੍ਰਕਿਰਿਆ 9 ਮਾਰਚ 2022 ਤੋਂ ਸ਼ੁਰੂ ਹੋ ਗਈ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਕਰਨਾਟਕ ਹਾਈ ਕੋਰਟ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ। ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 7 ਅਪ੍ਰੈਲ 2022 ਹੈ। ਯੋਗ ਉਮੀਦਵਾਰਾਂ ਦੀ ਚੋਣ ਨਿੱਜੀ ਇੰਟਰਵਿਊ ਅਤੇ ਦਸਤਾਵੇਜ਼ ਤਸਦੀਕ ਦੇ ਆਧਾਰ 'ਤੇ ਕੀਤੀ ਜਾਵੇਗੀ।

ਅਹੁਦਿਆਂ ਦਾ ਵੇਰਵਾ
ਇਸ ਭਰਤੀ ਮੁਹਿੰਮ ਤਹਿਤ ਸਹਾਇਕ ਕੋਰਟ ਸੈਕਟਰੀ (ਸਟੈਨੋਗ੍ਰਾਫਰ) ਦੇ ਕੁੱਲ 54 ਅਹੁਦੇ ਭਰੇ ਜਾਣਗੇ। 

ਉਮਰ ਹੱਦ
ਅਪਲਾਈ ਕਰਨ ਵਾਲੇ ਜਨਰਲ ਵਰਗ ਦੇ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 38 ਸਾਲ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਉਮਰ ਹੱਦ ਵਿਚ ਛੋਟ ਮਿਲੇਗੀ।

ਵਿੱਦਿਅਕ ਯੋਗਤਾ
ਕਰਨਾਟਕ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਐਗਜ਼ਾਮੀਨੇਸ਼ਨ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਵੱਲੋਂ ਆਯੋਜਿਤ SSLC ਪ੍ਰੀਖਿਆ ਪਾਸ ਕੀਤੀ ਹੋਨੇ ਜਾਂ ਅੰਗਰੇਜ਼ੀ ਵਿਚ ਸਕੱਤਰੇਤ ਅਭਿਆਸ/ਵਪਾਰਕ ਅਭਿਆਸ ਵਿਚ ਡਿਪਲੋਮਾ ਜਾਂ ਬਰਾਬਰ ਦੀ ਯੋਗਤਾ ਹੋਵੇ। 

ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।

 

cherry

This news is Content Editor cherry