ਜੂਨੀਅਰ ਅਸਿਸਟੈਂਟ ਸਮੇਤ ਕਈ ਅਹੁਦਿਆਂ ''ਤੇ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

06/03/2021 11:04:51 AM

ਨਵੀਂ ਦਿੱਲੀ- ਨੈਸ਼ਨਲ ਬੋਰਡ ਆਫ਼ ਐਗਜ਼ਾਮਿਨੇਸ਼ਨ ਇਨ ਮੈਡੀਕਲ ਸਾਇੰਸੇਜ, ਨਵੀਂ ਦਿੱਲੀ ਨੇ 12ਵੀਂ ਅਤੇ ਗਰੈਜੂਏਟ ਪਾਸ ਉਮੀਦਵਾਰਾਂ ਲਈ ਜੂਨੀਅਰ ਅਸਿਸਟੈਂਟ, ਸੀਨੀਅਰ ਅਸਿਸਟੈਂਟ ਅਤੇ ਜੂਨੀਅਰ ਅਕਾਊਂਟੈਂਟ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ 'ਤੇ 42 ਭਰਤੀਆਂ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। 

ਆਖ਼ਰੀ ਤਾਰੀਖ਼
ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼ 15 ਜੁਲਾਈ 2021 ਹੈ।
ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 14 ਅਗਸਤ 2021 ਹੈ।

ਅਹੁਦਿਆਂ ਦਾ ਵੇਰਵਾ
ਜੂਨੀਅਰ ਅਸਿਸਟੈਂਟ- 30
ਸੀਨੀਅਰ ਅਸਿਸਟੈਂਟ- 8
ਜੂਨੀਅਰ ਅਕਾਊਂਟੈਂਟ- 4

ਉਮਰ
ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 27 ਸਾਲ ਹੋਣੀ ਚਾਹੀਦੀ।

ਸਿੱਖਿਆ ਯੋਗਤਾ
ਜੂਨੀਅਰ ਅਸਿਸਟੈਂਟ ਲਈ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਸੀਨੀਅਰ ਸੈਕੰਡਰੀ ਪ੍ਰੀਖਿਆ ਪਾਸ, ਕੰਪਿਊਟਰ ਅਤੇ ਬੇਸਿਕ ਸਾਫ਼ਟਵੇਅਰ ਪੈਕੇਜ ਜਿਵੇਂ ਵਿੰਡੋਜ/ਨੈੱਟਵਰਕ ਆਪਰੇਟਿੰਗ ਸਿਸਟਮ/ਲੈਨ ਆਰਕਿਟੈਕਚਰ ਦੀ ਵਰਤੋਂ ਕਰਨੀ ਆਉਂਦੀ ਹੋਵੇ। ਸੀਨੀਅਰ ਅਸਿਸਟੈਂਟ ਲਈ ਮਾਨਤਾ ਪ੍ਰਾਪਤ ਯੂਨੀਵਰਸਿਟੀ/ਬੋਰਡ ਤੋਂ ਡਿਗਰੀ। ਜੂਨੀਅਰ ਅਕਾਊਂਟੈਂਟ ਲਈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਣਿਤ 'ਚ ਗਰੈਜੂਏਸ਼ਨ ਦੀ ਡਿਗਰੀ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਨੈਸ਼ਨਲ ਬੋਰਡ ਆਫ਼ ਐਗਜ਼ਾਮਿਨੇਸ਼ਨ ਦੀ ਅਧਿਕਾਰਤ ਵੈੱਬਸਾਈਟ https://natboard.edu.in/vacancy.php 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ https://natboard.edu.in/viewNotice.php?NBE=K3NxMFFZSTV4WlBZbk5ndm9odDQrUT09 'ਤੇ ਕਲਿੱਕ ਕਰੋ।

DIsha

This news is Content Editor DIsha